ਉਜੈਨ : ਮੱਧ ਪ੍ਰਦੇਸ਼ ਦੇ ਉਜੈਨ 'ਚ ਇਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਵਿਆਹ ਦੌਰਾਨ ਬਿਜਲੀ ਗੁੱਲ ਹੋਣ ਕਾਰਨ ਬਦਲ ਗਈਆਂ। ਜਦੋਂ ਸਵੇਰੇ ਦੁਲਹਨਾਂ ਬਦਲਣ ਬਾਰੇ ਲਾੜੇ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉੱਥੇ ਹੜਕੰਪ ਮਚ ਗਿਆ। ਆਖ਼ਰਕਾਰ ਦੋਵਾਂ ਪਰਿਵਾਰਾਂ ਵਿਚਕਾਰ ਸਮਝੌਤਾ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਪੰਡਿਤ ਨੂੰ ਬੁਲਾ ਕੇ ਪੂਜਾ-ਪਾਠ ਅਤੇ ਫੇਰਿਆ ਦੀ ਰਸਮ ਪੂਰੀ ਕਰਵਾਈ ਹੈ।
ਖਬਰਾਂ ਮੁਤਾਬਕ ਮਾਮਲਾ ਬਦਨਗਰ ਦੇ ਇੰਗੋਰੀਆ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਡੰਗਵਾੜਾ ਦਾ ਹੈ, ਜਿੱਥੇ ਬੀਤੀ ਰਾਤ ਹੋ ਰਹੇ ਵਿਆਹ ਦੌਰਾਨ ਬਿਜਲੀ ਗੁੱਲ ਹੋਣ ਕਾਰਨ ਅਜਿਹੀ ਗੜਬੜੀ ਹੋਈ, ਜਿਸ ਕਾਰਨ ਸਵੇਰੇ ਹੰਗਾਮਾ ਹੋ ਗਿਆ। ਇੱਥੇ ਇੱਕ ਹੀ ਮੰਡਪ ਵਿੱਚ 3 ਭੈਣਾਂ ਦਾ ਵਿਆਹ ਹੋ ਰਿਹਾ ਸੀ।
ਦਰਅਸਲ, ਜਦੋਂ ਬਿਜਲੀ ਗੁੱਲ ਹੋਈ ਤਾਂ ਫੇਰਿਆ ਦੀ ਰਸਮ ਚੱਲ ਰਹੀ ਸੀ ਅਤੇ ਬਿਜਲੀ ਗੁੱਲ ਹੁੰਦੇ ਹੀ ਦੁਲਹਨਾਂ ਬਦਲ ਗਈਆਂ। ਤਿੰਨਾਂ ਦਾ ਵਿਆਹ ਧੂਮ-ਧਾਮ ਨਾਲ ਹੋਇਆ ਅਤੇ ਸਵੇਰੇ ਤਿੰਨਾਂ ਦੀ ਵਿਦਾਈ ਵੀ ਹੋ ਗਈ। ਸਵੇਰੇ ਜਦੋਂ ਲਾੜਾ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਲਾੜੀ ਬਦਲਣ ਦਾ ਪਤਾ ਲੱਗਾ ਤਾਂ ਹੰਗਾਮਾ ਹੋ ਗਿਆ ਅਤੇ ਮਾਮਲਾ ਥਾਣੇ ਪਹੁੰਚ ਗਿਆ।
ਇਹ ਹੋਇਆ ਸਮਝੌਤਾ
ਦੁਲਹਨਾਂ ਬਦਲਣ ਨੂੰ ਲੈ ਕੇ ਪਰਿਵਾਰ ਵਿੱਚ ਦੋ ਦਿਨਾਂ ਤੋਂ ਵਿਵਾਦ ਹੋ ਰਿਹਾ ਸੀ। ਆਖ਼ਰਕਾਰ ਦੋਵਾਂ ਪਰਿਵਾਰਾਂ ਵਿਚਕਾਰ ਸਮਝੌਤਾ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਪੰਡਿਤ ਨੂੰ ਬੁਲਾ ਕੇ ਪੂਜਾ-ਪਾਠ ਦੀ ਰਸਮ ਅਦਾ ਕਰਵਾਈ ਗਈ। ਇਸ 'ਚ ਜਿਸ ਲਾੜੇ ਨਾਲ ਲਾੜੀ ਦਾ ਵਿਆਹ ਹੋਣਾ ਸੀ, ਉਸ ਦਾ ਵਿਆਹ ਕਰਵਾਇਆ ਗਿਆ , ਤਦ ਜਾ ਕੇ ਮਾਮਲਾ ਠੰਡਾ ਹੋਇਆ। ਰਿਸ਼ਤੇਦਾਰਾਂ ਨੇ ਦੱਸਿਆ ਕਿ ਹਨੇਰਾ ਹੋਣ ਕਾਰਨ ਵਿਆਹ ਹੋਇਆ ਅਤੇ ਦੁਲਹਨਾਂ ਨੇ ਇੱਕੋ ਜਿਹੇ ਕੱਪੜੇ ਪਾਏ ਹੋਏ ਸਨ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।