ਹੱਡੀਆਂ ਤੋਂ ਬਿਨਾਂ ਨੇ ਹੱਥ ਪੈਰ, ਪਰ ਇਸਦੀ ਜ਼ਿੰਦ-ਦਿਲੀ ਦਾ ਹਰ ਕੋਈ ਕਾਇਲ
ਅੱਜ ਉਹ ਆਸਟ੍ਰੇਲੀਆ ਦਾ ਮਸ਼ਹੂਰ ਕਲਾਕਾਰ, ਫ਼ਿਲਮ ਨਿਰਮਾਤਾ ਅਤੇ ਸਮਾਜ ਸੇਵਕ ਬਣ ਕੇ ਉੱਭਰਿਆ ਹੈ। ਹਰ ਕੋਈ ਉਸ ਨੂੰ ਪਿਆਰ ਕਰਦਾ ਹੈ।
ਇਸ ਫ਼ੋਨ 'ਤੇ ਗੱਲ ਕਰ ਰਹੇ ਵਿਅਕਤੀ ਨੇ ਉਸ ਨੂੰ ਨਸੀਹਤ ਦਿੱਤੀ ਕਿ ਉਹ ਆਪਣੇ ਬਾਰੇ ਸੋਚਣਾ ਬੰਦ ਕਰਕੇ ਹੋਰ ਲੋਕਾਂ ਲਈ ਮਿਸਾਲ ਬਣੇ ਅਤੇ ਜੋ ਲੋਕ ਜ਼ਿੰਦਗੀ ਤੋਂ ਨਿਰਾਸ਼ ਹੋ ਚੁੱਕੇ ਹਨ ਉਨ੍ਹਾਂ ਨੂੰ ਜਿਊਣ ਲਈ ਸਿੱਖਿਆ ਦੇਵੇ।
ਉਸ ਨੇ ਦੱਸਿਆ ਕਿ ਉਸ ਦੇ ਇੰਨੀਆਂ ਦਰਦਾਂ ਹੁੰਦੀਆਂ ਸਨ ਕਿ ਉਹ ਸਹਿਣ ਨਹੀਂ ਕਰ ਪਾਉਂਦਾ ਸੀ । ਇਸ ਲਈ ਉਹ ਦਵਾਈਆਂ ਖਾਣ ਦਾ ਆਦੀ ਹੋ ਗਿਆ ਸੀ ਅਤੇ ਇਸ ਕਾਰਨ ਡਿਪਰੈਸ਼ਨ 'ਚ ਚਲਾ ਗਿਆ ਸੀ । ਉਸ ਦੀ ਹਾਲਤ ਮਰਨ ਵਾਲੀ ਹੋ ਗਈ ਸੀ ਪਰ ਇੱਕ ਫ਼ੋਨ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ।
ਉਸ ਨੇ ਕਿਹਾ ਕਿ ਉਸ ਦੇ ਪਿਤਾ ਨੇ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਇਸ ਯੋਗ ਬਣਾ ਦੇਣਗੇ ਕਿ ਉਹ ਆਪਣੇ ਕਮਰੇ 'ਚ ਸਾਰੇ ਕੰਮ ਜਲਦੀ ਕਰ ਸਕੇਗਾ ਅਤੇ ਆਪਣੇ ਕਮਰੇ 'ਚ ਸਭ ਤੋਂ ਚੁਸਤ ਵਿਅਕਤੀ ਬਣੇਗਾ। ਉਨ੍ਹਾਂ ਦੀ ਮਦਦ ਨਾਲ ਉਹ ਹੁਣ ਇਸ ਉਮਰ ਤਕ ਪੁੱਜ ਚੁੱਕਾ ਹੈ।
ਉਸ ਨੇ ਕਿਹਾ,''ਮੇਰੇ ਪਿਤਾ ਨੇ ਮੈਨੂੰ ਸਪਸ਼ਟ ਕਹਿ ਦਿੱਤਾ ਸੀ ਕਿ ਮੈਂ ਕਦੇ ਵੀ ਤੁਰ-ਫਿਰ ਨਹੀਂ ਸਕਾਂਗਾ ਅਤੇ ਨਾ ਹੀ ਕੋਈ ਵੀ ਕੰਮ ਕਰ ਸਕਾਂਗਾ ਜਿਵੇਂ ਕਿ ਬਾਕੀ ਬੱਚੇ ਕਰਦੇ ਹਨ। ਉਨ੍ਹਾਂ ਨੇ ਮੈਨੂੰ ਮੁਸ਼ਕਲਾਂ ਦਾ ਸਾਹਮਣਾ ਕਰਦਿਆਂ ਜਿਊਣਾ ਸਿਖਾਇਆ।''
ਉਸ ਨੇ ਦੱਸਿਆ ਕਿ ਜਦ ਵੀ ਉਹ ਬਿਸਤਰ 'ਤੇ ਜ਼ਰਾ ਵੀ ਹਿਲਜੁਲ ਕਰਦਾ ਸੀ ਤਾਂ ਉਸ ਦੀਆਂ ਹੱਡੀਆਂ ਟੁੱਟ ਜਾਂਦੀਆਂ ਸਨ। ਉਸ ਨੇ ਭਾਵੁਕ ਹੁੰਦੇ ਦੱਸਿਆ ਕਿ ਕਈ ਵਾਰ ਉਸ ਦੇ ਮਾਂ-ਬਾਪ ਉਸ ਨੂੰ ਹਸਪਤਾਲ ਵੀ ਨਹੀਂ ਲੈ ਜਾਂਦੇ ਸਨ ਪਰ ਉਸ ਦੇ ਦਿਲ 'ਚ ਉਨ੍ਹਾਂ ਲਈ ਕੋਈ ਸ਼ਿਕਵਾ ਨਹੀਂ ਹੈ।
ਡਾਕਟਰਾਂ ਨੇ ਵੀ ਕਹਿ ਦਿੱਤਾ ਸੀ ਕਿ ਅਜਿਹੇ ਬੱਚੇ ਦਾ ਪਾਲਣ-ਪੋਸਣ ਕਰਨਾ ਬਹੁਤ ਮੁਸ਼ਕਲ ਹੈ। ਉਸ ਦੀਆਂ ਬਾਂਹਾਂ ਅਤੇ ਲੱਤਾਂ ਦੀਆਂ ਵੀ ਹੱਡੀਆਂ ਟੁੱਟੀਆਂ ਹੋਈਆਂ ਸਨ ਪਰ ਉਸ ਦੇ ਪਿਤਾ ਦੇ ਕਾਰਨ ਉਹ ਬਿਲਕੁਲ ਠੀਕ ਹੈ ਅਤੇ ਹੁਣ 41 ਸਾਲਾਂ ਦਾ ਹੋ ਚੁੱਕਾ ਹੈ। ਭਾਵੇਂ ਕਿ ਉਹ ਵਧੇਰੇ ਸਮਾਂ ਵੀਲ ਚੇਅਰ 'ਤੇ ਹੀ ਰਹਿੰਦਾ ਹੈ ਪਰ ਫਿਰ ਵੀ ਉਹ ਹੋਰਾਂ ਲਈ ਜ਼ਿੰਦਾ-ਦਿਲੀ ਦੀ ਮਿਸਾਲ ਹੈ।
ਸਿਡਨੀ: ਕੁੱਝ ਲੋਕਾਂ 'ਚ ਜ਼ਿੰਦਾ-ਦਿਲੀ ਇੰਨੀ ਭਰੀ ਹੁੰਦੀ ਹੈ ਕਿ ਉਹ ਹਰ ਮੁਸ਼ਕਲ ਨੂੰ ਪਾਰ ਕਰਕੇ ਸਫਲ ਹੋ ਜਾਂਦੇ ਹਨ। ਇਸ ਦੀ ਇੱਕ ਮਿਸਾਲ ਹੈ ਕੁਇਨਟਿਨ ਕੇਨੀਹਾਨ ਨਾਂ ਦਾ ਵਿਅਕਤੀ ਜੋ ਇੱਕ ਅਨੋਖੀ ਬਿਮਾਰੀ ਦਾ ਸ਼ਿਕਾਰ ਹੈ। ਜਨਮ ਤੋਂ ਹੀ ਉਸ ਦੀਆਂ 8 ਹੱਡੀਆਂ ਟੁੱਟੀਆਂ ਹੋਈਆਂ ਸਨ। ਪਹਿਲੇ ਦਿਨ ਤੋਂ ਹੀ ਉਸ ਨੂੰ ਦੇਖ ਕੇ ਹਰ ਕੋਈ ਕਹਿ ਰਿਹਾ ਸੀ ਕਿ ਉਹ ਬਚੇਗਾ ਹੀ ਨਹੀਂ ।