ਨਵੀਂ ਦਿੱਲੀ: ਸ਼੍ਰੀਨਗਰ ਤੋਂ ਜੰਮੂ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਚੂਹੇ ਕਾਰਨ ਦੋ ਘੰਟੇ ਲੇਟ ਹੋ ਗਈ। ਸ਼੍ਰੀਨਗਰ ਤੋਂ ਜੰਮੂ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ 'ਚ ਇੱਕ ਯਾਤਰੀ ਨੇ ਚੂਹਾ ਦੇਖਿਆ। ਇਸ ਤੋਂ ਬਾਅਦ ਫਲਾਈਟ ਦਾ ਸੰਚਾਲਨ ਰੋਕ ਦਿੱਤਾ ਗਿਆ। ਕਰੀਬ ਦੋ ਘੰਟੇ ਬਾਅਦ ਫਲਾਈਟ ਨੂੰ ਦੁਬਾਰਾ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ।


ਦਰਅਸਲ 'ਚ ਵੀਰਵਾਰ ਨੂੰ ਜੰਮੂ ਜਾ ਰਹੀ ਫਲਾਈਟ 'ਚ ਚੂਹਾ ਦੇਖਿਆ ਗਿਆ ਤੇ ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ। ਇਸ ਤੋਂ ਬਾਅਦ ਚੂਹੇ ਨੂੰ ਫੜਨ ਲਈ ਟੀਮ ਭੇਜੀ ਗਈ। ਦੋ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਉਸ ਨੂੰ ਫੜ ਲਿਆ ਗਿਆ। ਇਸ ਤੋਂ ਬਾਅਦ ਜਹਾਜ਼ ਨੂੰ ਉਡਾਣ ਭਰਨ ਦੀ ਇਜਾਜ਼ਤ ਦਿੱਤੀ ਗਈ।

ਇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਏਅਰ ਪੋਰਟ ਪ੍ਰਬੰਧਨ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਆਖਰ ਇਹ ਪਤਾ ਲਾਇਆ ਜਾਵੇਗਾ ਕਿ ਚੂਹਾ ਫਲਾਈਟ ਤੱਕ ਕਿਵੇਂ ਪਹੁੰਚਿਆ। ਕੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ ?

ਜੰਮੂ ਤੇ ਸ਼੍ਰੀਨਗਰ ਹਵਾਈ ਅੱਡਿਆਂ 'ਤੇ ਨਾਈਟ ਏਅਰਕ੍ਰਾਫਟ ਪਾਰਕਿੰਗ ਸ਼ੁਰੂ  


ਭਾਰਤੀ ਹਵਾਈ ਅੱਡਾ ਅਥਾਰਟੀ ਨੇ ਜੰਮੂ ਤੇ ਸ਼੍ਰੀਨਗਰ ਹਵਾਈ ਅੱਡਿਆਂ 'ਤੇ ਗੋਏਅਰ ਇੰਡੀਆ ਦੇ ਇੱਕ-ਇੱਕ ਜਹਾਜ਼ ਨੂੰ ਓਵਰ ਨਾਈਟ ਪਾਰਕਿੰਗ ਦੀ ਇਜਾਜ਼ਤ ਦਿੱਤੀ ਹੈ। ਵੀਰਵਾਰ ਨੂੰ ਲੈਫਟੀਨੈਂਟ ਗਵਰਨਰ ਮਨੋਜ ਸਿਨ੍ਹਾ ਨੇ ਜੰਮੂ ਤੇ ਸ਼੍ਰੀਨਗਰ ਹਵਾਈ ਅੱਡਿਆਂ 'ਤੇ ਓਵਰ ਨਾਈਟ ਪਾਰਕਿੰਗ ਦੀ ਸਹੂਲਤ ਦਾ ਉਦਘਾਟਨ ਕੀਤਾ।

ਦੋਵਾਂ ਹਵਾਈ ਅੱਡਿਆਂ 'ਤੇ ਰਾਤ ਦੀ ਪਾਰਕਿੰਗ ਦੀ ਸਹੂਲਤ ਹੋਣ ਨਾਲ ਜੰਮੂ-ਕਸ਼ਮੀਰ ਆਉਣ ਵਾਲੇ ਸੈਲਾਨੀਆਂ ਨੂੰ ਸਹੂਲਤ ਮਿਲੇਗੀ। ਹੁਣ ਯਾਤਰੀਆਂ ਨੂੰ ਜੰਮੂ ਤੋਂ ਦਿੱਲੀ ਲਈ ਸਵੇਰੇ 7.30 ਵਜੇ ਫਲਾਈਟ ਮਿਲੇਗੀ, ਜਦੋਂ ਕਿ ਸ਼੍ਰੀਨਗਰ ਤੋਂ ਪਹਿਲੀ ਫਲਾਈਟ ਸਵੇਰੇ 7.30 ਵਜੇ ਦਿੱਲੀ ਲਈ ਜਾਵੇਗੀ। ਪਹਿਲਾਂ ਜੰਮੂ ਏਅਰਪੋਰਟ ਤੋਂ ਪਹਿਲੀ ਫਲਾਈਟ ਸਵੇਰੇ ਸਾਢੇ 10 ਵਜੇ ਰਵਾਨਾ ਹੁੰਦੀ ਸੀ।

ਅਜਿਹੇ 'ਚ ਜਲਦੀ ਦਿੱਲੀ ਪਹੁੰਚਣ ਵਾਲੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੁੰਦੀ ਸੀ। ਯਾਤਰੀਆਂ ਨੂੰ ਦਰਪੇਸ਼ ਮੁਸ਼ਕਲਾਂ ਦੇ ਮੱਦੇਨਜ਼ਰ ਏਅਰਪੋਰਟ ਪ੍ਰਬੰਧਨ ਨੇ ਏਏਆਈ ਨੂੰ ਜਹਾਜ਼ ਦੀ ਨਾਈਟ ਲੈਂਡਿੰਗ ਦੀ ਆਗਿਆ ਦੇਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਪ੍ਰਣਾਲੀ ਵੀਰਵਾਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ।