ਨਵੀਂ ਦਿੱਲੀ: ਸੱਪ ਦੀਆਂ ਕਈ ਪ੍ਰਜਾਤੀਆਂ ਕਾਫ਼ੀ ਜ਼ਹਿਰੀਲੀਆਂ ਹੋਣ ਕਰਕੇ ਫੇਮਸ ਹਨ ਪਰ ਇੱਕ ਪ੍ਰਜਾਤੀ ਅਜਿਹੀ ਵੀ ਹੈ ਜੋ ਉਸ ਦੀ ਕੀਮਤ ਕਰਕੇ ਚਰਚਾ 'ਚ ਰਹਿੰਦੀ ਹੈ। ਇਸ ਪ੍ਰਜਾਤੀ ਦੇ ਸੱਪ ਦੀ ਬਲੈਕ ਮਾਰਕੀਟ 'ਚ ਕੀਮਤ ਤਿੰਨ ਕਰੋੜ ਤਕ ਹੁੰਦੀ ਹੈ ਜੋ ਕਿਸੇ ਲਗਜ਼ਰੀ ਕਾਰ ਦੀ ਕੀਮਤ ਨਾਲੋਂ ਵੀ ਜ਼ਿਆਦਾ ਹੈ। ਇਹ ਗੱਲ ਸੁਣਨ 'ਚ ਬੇੱਸ਼ਕ ਅਜੀਬ ਲੱਗੇ ਪਰ ਸੱਚ ਹੈ।


ਦੱਸ ਦਇਏ ਕਿ ਰੈੱਡ ਸੈਂਡ ਬੋਆ ਸੱਪ ਦੀ ਤਸਕਰੀ 'ਤੇ ਸਮੱਗਲਰਾਂ ਦੀ ਤਿੱਖੀ ਨਜ਼ਰ ਰਹਿੰਦੀ ਹੈ। ਕਈ ਵਾਰ ਇਸ ਦੀ ਸਮੱਗਲਿੰਗ ਕਰਦੇ ਹੋਏ ਲੋਕ ਪੁਲਿਸ ਗ੍ਰਿਫ਼ਤ 'ਚ ਵੀ ਆ ਚੁੱਕੇ ਹਨ। ਕੌਮਾਂਤਰੀ ਬਲੈਕ ਮਾਰਕੀਟ 'ਚ ਇਸ ਦੀ ਕੀਮਤ ਕਰੌੜਾਂ 'ਚ ਹੈ। ਬਿਹਾਰ ਦੇ ਅਰਰੀਆ 'ਚ ਹਾਲ ਹੀ 'ਚ ਸੁਰੱਖਿਆ ਬਲਾਂ ਨੇ ਸਮੱਗਲਰਾਂ ਤੋਂ 2 ਰੈੱਡ ਸੈਂਡ ਬੋਆ ਸੱਪਾਂ ਨੂੰ ਜ਼ਬਤ ਕੀਤਾ ਹੈ। ਇਨ੍ਹਾਂ ਦੀ ਕੀਮਤ ਤਿੰਨ ਕਰੋੜ ਤੋਂ ਜ਼ਿਆਦਾ ਹੈ।


ਦੱਸ ਦਈਏ ਕਿ ਇਨ੍ਹਾਂ ਸੱਪਾਂ ਦੀ ਖਾਸੀਅਤ ਹੈ ਕਿ ਇਹ ਦੋ-ਮੂੰਹੇ ਹੁੰਦੇ ਹਨ ਤੇ ਇਨ੍ਹਾਂ ਦੀ ਸਭ ਤੋਂ ਜ਼ਿਆਦਾ ਮੰਗ ਸਾਊਦੀ ਅਰਬ ਤੋਂ ਚੀਨ ਤਕ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਨ੍ਹਾਂ ਦੇਸ਼ਾਂ 'ਚ ਇਹ ਮੰਨਿਆ ਜਾਂਦਾ ਹੈ ਕਿ ਇਸ ਸੱਪ ਦਾ ਮਾਸ ਖਾਣ ਕਾਰਨ AIDs ਵਰਗੀ ਜਾਨਲੇਵਾ ਬਿਮਾਰੀ ਤੋਂ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਇਸ ਦਾ ਇਸਤੇਮਾਲ ਚੀਨ ਰਵਾਇਤੀ ਦਵਾਈਆਂ 'ਚ ਵੀ ਕਰਦਾ ਹੈ।


ਰੈੱਡ ਸੈਂਡ ਬੋਆ ਸੱਪ ਬਾਰੇ ਅਰਬ ਦੇਸ਼ਾਂ 'ਚ ਇਹ ਮੰਨਿਆ ਜਾਂਦਾ ਹੈ ਕਿ ਇਸ ਦਾ ਮਾਸ ਖਾਣ ਨਾਲ ਮੁਸ਼ਕਲ ਤੋਂ ਮੁਸਖਲ ਮਰਜ਼ ਦਾ ਇਲਾਜ ਹੋ ਜਾਂਦਾ ਹੈ ਤੇ ਆਦਮੀ ਹਮੇਸ਼ਾ ਜਵਾਨ ਰਹਿੰਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਰੈੱਡ ਸੈਂਡ ਬੋਆ ਸੱਪ ਦੀ ਵਰਤੋਂ ਕੈਂਸਰ ਅਤੇ ਸੈਕਸ ਸ਼ਕਤੀ ਵਧਾਉਣ ਵਾਲੀਆਂ ਦਵਾਈਆਂ ਬਣਾਉਣ ਵਿੱਚ ਕੀਤੀ ਜਾਂਦੀ ਹੈ। ਜਿਸ ਕਾਰਨ ਵਿਦੇਸ਼ਾਂ ਵਿੱਚ ਇਸ ਦੀ ਬਹੁਤ ਮੰਗ ਹੈ। ਮਲੇਸ਼ੀਆ ਵਿੱਚ ਰੈੱਡ ਸੈਂਡ ਬੋਆ ਸੱਪ ਬਾਰੇ ਇੱਕ ਵਹਿਮ ਹੈ ਕਿ ਇਹ ਸੱਪ ਕਿਸੇ ਵੀ ਵਿਅਕਤੀ ਦੀ ਕਿਸਮਤ ਨੂੰ ਰੌਸ਼ਨ ਕਰ ਸਕਦਾ ਹੈ, ਇਸ ਲਈ ਉੱਥੇ ਵੀ ਇਸ ਸੱਪ ਦੀ ਕਾਫੀ ਮੰਗ ਹੈ। ਭਾਰਤ 'ਚ ਵੀ ਤੰਤਰ ਕ੍ਰਿਰੀਆ ਦੀਆਂ ਗਤੀਵਿਧੀਆਂ 'ਚ ਵੱਡੇ ਪੈਮਾਨੇ 'ਤੇ ਇਸ ਦੀ ਵਰਤੋਂ ਹੋਣ ਦੀ ਗੱਲ ਸਾਹਮਣੇ ਆਈ ਹੈ।



ਇਹ ਵੀ ਪੜ੍ਹੋ: ਜਾਲ 'ਚ ਫਸੀਆਂ ਦੋ ਮੱਛੀਆਂ 'ਤੇ ਹੋ ਗਏ ਮਾਲੋਮਾਲ, ਕੀਮਤ ਜਾਣ ਤੁਸੀਂ ਵੀ ਹੋਵੋਗੇ ਹੈਰਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904