Viral Video: ਸੋਸ਼ਲ ਮੀਡੀਆ 'ਤੇ ਰਿਕਸ਼ਾ ਚਾਲਕ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਨਜ਼ਰ ਆ ਰਿਹਾ ਰਿਕਸ਼ਾ ਚਾਲਕ ਆਪਣੇ ਯਾਤਰੀ ਨਾਲ ਚੰਗੀ ਤਰ੍ਹਾਂ ਅੰਗਰੇਜ਼ੀ ਬੋਲ ਰਿਹਾ ਹੈ। ਜੀ ਹਾਂ, ਜੇਕਰ ਯਕੀਨ ਨਹੀਂ ਆਉਂਦਾ ਤਾਂ ਦਿੱਲੀ ਵਿੱਚ ਸੈਲਾਨੀਆਂ ਦਾ ਮਾਰਗਦਰਸ਼ਨ ਕਰਨ ਲਈ ਅੰਗਰੇਜ਼ੀ ਵਿੱਚ ਬੋਲ ਰਹੇ ਇਸ ਸਾਈਕਲ-ਰਿਕਸ਼ਾ ਚਾਲਕ ਦੀ ਵੀਡੀਓ ਖੁਦ ਦੇਖੋ। ਜਿਸ ਦੀ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ your_daily_guide99 ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਇੱਕ ਰਿਕਸ਼ਾ ਚਾਲਕ ਵਿਦੇਸ਼ੀ ਸੈਲਾਨੀਆਂ ਨੂੰ ਦਿੱਲੀ ਦੀਆਂ ਮਸ਼ਹੂਰ ਥਾਵਾਂ ਬਾਰੇ ਸਮਝਾਉਂਦਾ ਨਜ਼ਰ ਆ ਰਿਹਾ ਹੈ।


ਵੀਡੀਓ ਵਿੱਚ, ਵਿਅਕਤੀ ਨੂੰ ਬ੍ਰਿਟੇਨ ਦੇ ਸੈਲਾਨੀਆਂ ਨਾਲ ਜਾਮਾ ਮਸਜਿਦ ਅਤੇ ਮਸਾਲਿਆਂ ਲਈ ਏਸ਼ੀਆ ਦੇ ਸਭ ਤੋਂ ਵੱਡੇ ਬਾਜ਼ਾਰ ਦੀਆਂ "ਰੰਗਦਾਰ ਗਲੀਆਂ" ਬਾਰੇ ਗੱਲ ਕਰਦੇ ਦੇਖਿਆ ਜਾ ਸਕਦਾ ਹੈ। ਉਸਨੇ ਉਨ੍ਹਾਂ ਨੂੰ ਇਹ ਵੀ ਸੁਝਾਅ ਦਿੱਤਾ ਕਿ ਜੇਕਰ ਉਹ ਰਸਤੇ ਵਿੱਚ "ਤੰਗੀਆਂ ਅਤੇ ਛੋਟੀਆਂ ਗਲੀਆਂ" ਵਿੱਚ ਤਸਵੀਰਾਂ ਖਿੱਚਣ ਜਾਂ ਕੁਝ ਖਰੀਦਣਾ ਚਾਹੁੰਦੇ ਹਨ ਤਾਂ ਉਸਨੂੰ ਦੱਸਣ।



ਵੀਡੀਓ ਨੂੰ 31 ਲੱਖ ਤੋਂ ਵੱਧ ਵਾਰ ਪਸੰਦ ਕੀਤਾ ਗਿਆ ਹੈ ਅਤੇ ਸੋਸ਼ਲ ਮੀਡੀਆ ਉਪਭੋਗਤਾ ਬ੍ਰਿਟੇਨ ਦੇ ਸੈਲਾਨੀਆਂ ਨੂੰ ਮਾਰਗਦਰਸ਼ਨ ਕਰਨ ਦੇ ਇਸ ਵਿਅਕਤੀ ਦੇ ਤਰੀਕੇ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਪੋਸਟ ਨੂੰ ਸਕਾਰਾਤਮਕ ਹੁੰਗਾਰਾ ਮਿਲਿਆ ਅਤੇ ਲੋਕਾਂ ਨੇ ਉਸ ਦੇ ਅੰਗਰੇਜ਼ੀ ਬੋਲਣ ਦੇ ਹੁਨਰ ਦੀ ਸ਼ਲਾਘਾ ਕੀਤੀ। ਵੀਡੀਓ 'ਤੇ ਲੋਕ ਤਾਰੀਫ ਨਾਲ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ- ਕੌਣ ਕਹਿੰਦਾ ਹੈ ਭਾਰਤ ਵਿਕਾਸ ਨਹੀਂ ਕਰ ਰਿਹਾ। ਇੱਕ ਹੋਰ ਨੇ ਲਿਖਿਆ-ਭਾਈ 'ਤੇ ਮਾਣ ਹੈ।


ਇਹ ਵੀ ਪੜ੍ਹੋ: Viral Video: ਬੀਮਾਰ ਦਾਦੇ ਨੂੰ ਬਾਈਕ 'ਤੇ ਲੈ ਕੇ ਐਮਰਜੈਂਸੀ ਵਾਰਡ 'ਚ ਪਹੁੰਚ ਗਿਆ ਪੋਤਾ, ਵੀਡੀਓ ਹੋਈ ਵਾਇਰਲ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Viral News: ਦੁਨੀਆ ਦਾ ਸਭ ਤੋਂ ਅਜੀਬ ਟਾਪੂ, ਜਿੱਥੇ ਨਹੀਂ ਮਿਲਦੀ ਕੋਈ ਸਹੂਲਤ, ਫਿਰ ਵੀ ਜਾਂਦੇ ਨੇ ਹਜ਼ਾਰਾਂ ਸੈਲਾਨੀ