ਮੁੰਬਈ: ਦੇਸ਼ ਦੇ ਕਈ ਹਿੱਸਿਆਂ ਤੋਂ ਪਤੀ-ਪਤਨੀ ਵਿਚਾਲੇ ਝਗੜੇ ਦੀਆਂ ਕਈ ਕਹਾਣੀਆਂ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਜ਼ਿਆਦਾਤਰ ਮਾਮਲਿਆਂ ਵਿੱਚ ਪਤੀ ਤੇ ਪਤਨੀ ਵੱਲੋਂ ਤੀਜੇ ਧੜੇ ਕਰਕੇ ਵਿਵਾਦ ਸਭ ਤੋਂ ਵੱਧ ਦੇਖਣ ਨੂੰ ਮਿਲਦਾ ਹੈ। ਹਾਲ ਹੀ ਵਿੱਚ ਮੁੰਬਈ ਦੀਆਂ ਸੜਕਾਂ ‘ਤੇ ਪਤੀ, ਪਤਨੀ ਤੇ ਪਤੀ ਦੀ ਕਥਿਤ ਮਹਿਲਾ ਦੋਸਤ ਨਾਲ ਜੁੜਿਆ ਇੱਕ ਮਾਮਲਾ ਦੇਖਣ ਨੂੰ ਮਿਲਿਆ।

ਸੋਸ਼ਲ ਮੀਡੀਆ ‘ਤੇ ਹਾਲ ਹੀ ਵਿੱਚ ਇੱਕ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੱਖਣੀ ਮੁੰਬਈ ਦੀ ਇੱਕ ਵਿਅਸਤ ਸੜਕ 'ਤੇ ਇੱਕ ਔਰਤ ਤੇ ਉਸ ਦੇ ਪਤੀ ਵਿਚ ਜਨਤਕ ਝੜਪ ਵੇਖਣ ਨੂੰ ਮਿਲੀ। ਇਸ ਝੜਪ ਵਿਚ ਪਤਨੀ ਆਵਾਜਾਈ ਵਿੱਚ ਵਿਘਨ ਪਾਉਣ ਤੋਂ ਬਾਅਦ ਆਪਣੇ ਪਤੀ ਦੀ ਕਾਰ 'ਤੇ ਜੁੱਤੀ ਚਲਾਉਂਦੀ ਵੇਖੀ ਜਾ ਸਕਦੀ ਹੈ। ਇਸ ਕੇਸ ਵਿੱਚ ਔਰਤ ਨੇ ਆਪਣੇ ਪਤੀ ਨੂੰ ਆਪਣੀ ਸਹੇਲੀ ਨਾਲ ਰੰਗੇ ਹੱਥੀਂ ਫੜ ਲਿਆ ਜਿਸ ਤੋਂ ਬਾਅਦ ਸੜਕ 'ਤੇ ਹੀ ਵਿਵਾਦ ਖੜ੍ਹਾ ਹੋ ਗਿਆ।



ਵੀਡੀਓ ਵਿੱਚ ਸ਼ਾਮ 5 ਵਜੇ ਦੇ ਕਰੀਬ ਇੱਕ ਚਿੱਟੇ ਵਾਹਨ ਨਾਲ ਇੱਕ ਔਰਤ ਇੱਕ ਕਾਲੇ ਰੰਗ ਦੀ ਐਸਯੂਵੀ ਨੂੰ ਰੋਕਦੀ ਹੈ ਜਿਸ ਤੋਂ ਬਾਅਦ ਉਹ ਹੇਠਾਂ ਉਤਰਦੀ ਹੈ ਤੇ ਚੀਕਦੀ ਹੋਈ ਡਰਾਇਵਰ ਦੀ ਸੀਟ 'ਤੇ ਬੈਠੇ ਆਪਣੇ ਪਤੀ ਦੀ ਵਿੰਡਸ਼ੀਲਡ ਨੂੰ ਕੁੱਟਦੀ ਹੈ।

ਇਸ ਮਾਮਲੇ ‘ਚ ਗਾਮੇਦੇਵੀ ਥਾਣੇ ਦੇ ਸੀਨੀਅਰ ਪੁਲਿਸ ਇੰਸਪੈਕਟਰ ਰਾਜੇਂਦਰ ਮੋਹਿਤ ਦਾ ਕਹਿਣਾ ਹੈ ਕਿ ਟ੍ਰੈਫਿਕ ਨੂੰ ਪ੍ਰਭਾਵਿਤ ਕਰਨ ਲਈ ਇਸ ਜੋੜੇ ਨੂੰ ਜ਼ੁਰਮਾਨਾ ਲਗਾਇਆ ਗਿਆ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਸੜਕ 'ਤੇ ਹੋਏ ਵਿਵਾਦ ਦੇ ਲਈ ਔਰਤ ਤੇ ਉਸ ਦੇ ਪਤੀ ਦੇ ਖਿਲਾਫ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904