ਦੁਨੀਆ ਦੇ ਪਹਿਲੇ ਰੋਬੋਟ ਨੂੰ ਮਿਲੀ ਨਾਗਰਿਕਤਾ !
ਏਬੀਪੀ ਸਾਂਝਾ | 28 Oct 2017 12:21 PM (IST)
ਦਿੱਲੀ : ਯੰਤਰ ਰੂਪ ਮਾਨਵ 'ਰੋਬੋਟ' ਦੀ ਇਨਸਾਨਾਂ ਨਾਲ ਸ਼ਾਇਦ ਇਹ ਨਵੀਂ ਦੌੜ ਹੈ। ਹੁਣ ਰੋਬੋਟ 'ਸੋਫੀਆ' ਨੂੰ ਹੀ ਲਵੋ। ਸੋਫੀਆ ਕਿਸੇ ਦੇਸ਼ ਦੀ ਨਾਗਰਿਕਤਾ ਪ੍ਰਾਪਤ ਕਰਨ ਵਾਲੀ ਦੁਨੀਆ ਦੀ ਪਹਿਲੀ ਰੋਬੋਟ ਬਣ ਗਈ ਹੈ। ਧਾਤੂ ਦੇ ਕੁਝ ਟੁੱਕੜਿਆਂ ਨਾਲ ਬਣੀ ਸੋਫੀਆ (ਹਿਊਮਨਾਇਡ ਆਰਟੀਫਿਸ਼ੀਅਲ ਇੰਟੈਲੀਜੈਂਸ ਰੋਬੋਟ) ਨੇ ਸਾਊਦੀ ਅਰਬ 'ਚ 85 ਦੇਸ਼ਾਂ ਨਾਲ ਜੁੱਟੇ ਨਿਵੇਸ਼ਕਾਂ ਦੇ ਸੰਮੇਲਨ 'ਚ ਖ਼ੁਦ ਨੂੰ ਸਾਊਦੀ ਨਾਗਰਿਕਤਾ ਮਿਲਣ ਦਾ ਐਲਾਨ ਕੀਤਾ। ਸੋਫੀਆ ਨੇ ਕਿਹਾ, 'ਮੈਂ ਖ਼ਾਸ ਪਛਾਣ ਹਾਸਿਲ ਕਰਕੇ ਕਾਫ਼ੀ ਸਨਮਾਨਿਤ ਹਾਂ। ਦੁਨੀਆ 'ਚ ਕਿਸੇ ਰੋਬੋਟ ਨੂੰ ਨਾਗਰਿਕਤਾ ਦਾ ਤਾੜੀਆਂ ਦੀ ਗੜਗੜਾਹਟ ਨਾਲ ਸਵਾਗਤ ਹੋਇਆ। ਸੰਮੇਲਨ 'ਚ ਬੁਲਾਰੇ ਦੇ ਰੂਪ 'ਚ ਮੌਜੂਦ ਇਹ ਰੋਬੋਟ ਨਿਵੇਸ਼ਕਾਂ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਦੁਨੀਆ 'ਚ ਲੈ ਗਈ ਅਤੇ ਏਆਈ ਦੇ ਭਵਿੱਖ 'ਤੇ ਰੋਸ਼ਨੀ ਪਾਈ।