Jugaad Viral Photo: ਜੁਗਾੜ ਨਾਲ ਸਬੰਧਤ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਆਏ ਦਿਨ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਕਈ ਵਾਰ ਅਸੀਂ ਹੈਰਾਨ ਰਹਿ ਜਾਂਦੇ ਹਾਂ, ਉੱਥੇ ਹੀ ਕਈ ਵਾਰ ਸਾਨੂੰ ਜੁਗਾੜੂ ਲੋਕਾਂ ਦੀ ਤਰੀਫ਼ ਵੀ ਕਰਨੀ ਪੈਂਦੀ ਹੈ। ਹਾਲ ਹੀ ਦੇ ਦਿਨਾਂ 'ਚ ਇੱਕ ਅਜਿਹਾ ਹੀ ਜੁਗਾੜ ਲੋਕਾਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗਰਮੀਆਂ 'ਚ ਅਜਿਹੇ ਜੁਗਾੜ ਨਾਲ ਏਸੀ ਲਗਾਇਆ ਗਿਆ ਹੈ, ਜਿਸ ਨੂੰ ਦੇਖ ਕੇ ਚੰਗੇ-ਚੰਗੇ ਇੰਜਨੀਅਰ ਵੀ ਹੈਰਾਨ ਰਹਿ ਜਾਣਗੇ।

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗਰਮੀ ਤੋਂ ਰਾਹਤ ਜਾਂ ਤਾਂ ਮੀਂਹ ਨਾਲ ਜਾਂ ਏਸੀ ਨਾਲ ਮਿਲਦੀ ਹੈ। ਸਭ ਤੋਂ ਵੱਧ ਪ੍ਰੇਸ਼ਾਨੀ ਏਸੀ ਵਾਲੇ ਲੋਕਾਂ ਨੂੰ ਉਸ ਦਿਨ ਹੁੰਦੀ ਹੈ, ਜਦੋਂ ਬਿਜਲੀ ਦਾ ਬਿੱਲ ਉਨ੍ਹਾਂ ਦੇ ਦਰਵਾਜ਼ੇ 'ਤੇ ਸੁੱਟਿਆ ਜਾਂਦਾ ਹੈ। ਫਿਰ ਪਤਾ ਲੱਗਦਾ ਹੈ ਕਿ ਏਸੀ ਕੋਈ ਮਾੜੀ-ਮੋਟੀ ਚੀਜ਼ ਨਹੀਂ, ਇਹ ਇੱਕ ਮਹਿੰਗਾ ਮਾਮਲਾ ਹੈ। ਪਹਿਲੇ ਦੂਜੇ ਬਿੱਲ ਤੋਂ ਬਾਅਦ ਹੀ ਮਨੁੱਖ ਦਾ ਦਿਮਾਗ ਖੁੱਲ੍ਹ ਜਾਂਦਾ ਹੈ। ਉਹ ਠੰਢਕ ਬਣਾਈ ਰੱਖਣ ਲਈ ਜੁਗਾੜ ਕਰਦਾ ਹੈ। ਪਰ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ 'ਚ ਉਸ ਨੇ ਇੱਕ ਏਸੀ ਨਾਲ 2 ਕਮਰਿਆਂ 'ਚ ਮੌਜਾਂ ਲਾ ਦਿੱਤੀਆਂ।

ਉੱਤਰੀ ਭਾਰਤ 'ਚ ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਤੇ ਪੱਖੇ ਤੋਂ ਵੀ ਗਰਮੀ ਤੋਂ ਰਾਹਤ ਨਹੀਂ ਮਿਲ ਰਹੀ ਹੈ। ਅਜਿਹੇ 'ਚ ਲੋਕਾਂ ਨੇ ਆਪਣੇ ਆਪ ਨੂੰ ਠੰਢਾ ਰੱਖਣ ਲਈ ਆਪਣੇ ਘਰਾਂ 'ਚ ਨਵੇਂ ਏਅਰ ਕੰਡੀਸ਼ਨ (ਏਸੀ) ਲਗਾਉਣੇ ਸ਼ੁਰੂ ਕਰ ਦਿੱਤੇ ਹਨ ਪਰ ਏਸੀ ਵਾਲੇ ਦੋ ਕਮਰਿਆਂ ਵਾਲੇ ਘਰ ਨੂੰ ਠੰਡਾ ਕਰਨਾ ਥੋੜ੍ਹਾ ਔਖਾ ਹੈ ਪਰ ਜੇ ਤੁਹਾਡਾ ਇੰਜਨੀਅਰ ਜੁਗਾੜੂ ਹੈ ਤਾਂ ਕੁਝ ਵੀ ਅਸੰਭਵ ਨਹੀਂ। ਹਾਲ ਹੀ 'ਚ ਜਿਹੜੀ ਤਸਵੀਰ ਸਾਹਮਣੇ ਆਈ ਹੈ, ਉਸ 'ਚ ਇੱਕ ਏਸੀ ਨਾਲ ਦੋ ਕਮਰਿਆਂ ਨੂੰ ਠੰਢਾ ਕਰਨ ਦਾ ਸਭ ਤੋਂ ਵਧੀਆ ਜੁਗਾੜ ਕੀਤਾ ਗਿਆ ਹੈ।

ਇੱਥੇ ਵੇਖੋ ਤਸਵੀਰ
ਇਸ ਤਸਵੀਰ ਨੂੰ ਇੰਸਟਾਗ੍ਰਾਮ 'ਤੇ ghantaa ਨਾਮ ਦੇ ਅਕਾਊਂਟ ਨੇ ਸ਼ੇਅਰ ਕੀਤਾ ਹੈ। ਜਦੋਂ ਯੂਜ਼ਰਸ ਨੇ ਇਸ ਤਸਵੀਰ ਨੂੰ ਇੰਟਰਨੈੱਟ 'ਤੇ ਦੇਖਿਆ ਤਾਂ ਦਿਮਾਗ ਲਗਾਉਣ ਵਾਲੇ ਵਿਅਕਤੀ ਦੀ ਕਾਫ਼ੀ ਤਰੀਫ਼ ਕੀਤੀ ਗਈ। ਇਕ ਯੂਜ਼ਰ ਨੇ ਲਿਖਿਆ, "ਇਹ ਤਕਨੀਕ ਭਾਰਤ ਤੋਂ ਬਾਹਰ ਬਿਲਕੁਲ ਨਹੀਂ ਜਾਣੀ ਚਾਹੀਦੀ।" ਇਕ ਹੋਰ ਯੂਜ਼ਰ ਨੇ ਲਿਖਿਆ, "ਕੀ ਆਈਡੀਆ ਹੈ ਸਰ ਜੀ! ਇਕ ਹੋਰ ਯੂਜ਼ਰ ਨੇ ਲਿਖਿਆ, "ਜਦੋਂ ਘਰ 'ਚ ਇਕ ਏਸੀ ਅਤੇ ਦੋ ਕਮਰੇ ਹੋਣ..!" ਇਸ ਤੋਂ ਇਲਾਵਾ ਕਈ ਹੋਰ ਯੂਜ਼ਰਸ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।