ਨਵੀਂ ਦਿੱਲੀ: ਹੁਣ ਤਕ ਤੁਸੀਂ ਅਨੋਖੇ ਵਿਆਹਾਂ ਬਾਰੇ ਤਾਂ ਬਹੁਤ ਸੁਣਿਆ ਹੋਵੇਗਾ, ਪਰ ਜੋ ਵਿਆਹ ਛੱਤੀਸਗੜ੍ਹ ਵਿੱਚ ਹੋਇਆ ਉਹ ਇੰਨਾ ਰੌਚਕ ਸੀ ਕਿ ਸੁਰਖੀਆਂ ਬਟੋਰਨ ਲਈ ਕਾਮਯਾਬ ਹੋ ਗਿਆ। ਸੂਬੇ ਦੇ ਦਾਂਤੇਵਾੜਾ ਵਿੱਚ ਕਿਸੇ ਇਨਸਾਨ ਵਾਂਗ ਹੀ ਮੁਰਗੇ ਤੇ ਮੁਰਗੀ ਦਾ ਵਿਆਹ ਕੀਤਾ ਗਿਆ। ਇਸ ਅਨੋਖੇ ਵਿਆਹ ਵਿੱਚ ਜਿੱਥੇ ਵੱਡੀ ਗਿਣਤੀ ਲੋਕਾਂ ਨੇ ਸ਼ਿਰਕਤ ਕੀਤੀ, ਉੱਥੇ ਹੀ ਬੱਤਖ਼ ਵਰਗੇ ਕਈ ਜਾਨਵਰ ਜਾਂਞੀ ਬਣੇ। ਲਾੜਾ ਮੁਰਗਾ ਤੇ ਲਾੜੀ ਮੁਰਗੀ ਦੋਵੇਂ ਕੜਕਨਾਥ ਪ੍ਰਜਾਤੀ ਦੇ ਸਨ।   ਦਰਅਸਲ, ਦਾਂਤੇਵਾਲਾ ਵਿੱਚ ਮੁਰਗਿਆਂ ਦੀ ਵਿਸ਼ੇਸ਼ ਪ੍ਰਜਾਤੀ ਕੜਕਨਾਥ ਦੇ ਨਰ ਤੇ ਮਾਦਾ ਮੁਰਗਿਆਂ ਦਾ ਵਿਆਹ ਹਿਰਾਨਾਰ ਵਿੱਚ ਸਵੈ-ਸਹਾਇਤਾ ਗਰੁੱਪ ਦੀਆਂ ਮਹਿਲਾਵਾਂ ਤੇ ਕਾਸੋਲੀ ਸਮੂਹ ਦੀਆਂ ਔਰਤਾਂ ਵੱਲੋਂ ਕਰਵਾਇਆ ਗਿਆ। ਆਦਿਵਾਸੀ ਸੰਸਕ੍ਰਿਤੀ ਵਿੱਚ ਜਿਸ ਤਰ੍ਹਾਂ ਨੌਜਵਾਨ ਮੁੰਡੇ ਕੁੜੀਆਂ ਦਾ ਵਿਆਹ ਹੁੰਦਾ ਹੈ, ਉਸੇ ਤਰ੍ਹਾਂ ਇਸ ਵਿਆਹ ਸਮਾਗਮ ਕਰਵਾਇਆ ਗਿਆ ਸੀ। ਮੁਰਗੇ ਦਾ ਨਾਂ ਕਾਲੀਆ ਤਾਂ ਮੁਰਗੀ ਦਾ ਨਾਂ ਸੁੰਦਰੀ ਸੀ। ਵਿਆਹ ਤੋਂ ਪਹਿਲਾਂ ਮੁਰਗੀ ਦੀ ਸੀ ਇਹ ਡਿਮਾਂਡ- ਕਾਲੀਆ ਨਾਲ ਵਿਆਹ ਤੋਂ ਪਹਿਲਾਂ ਸੁੰਦਰੀ ਨੇ ਕੁਝ ਸ਼ਰਤਾਂ ਰੱਖੀਆਂ। ਸ਼ਰਤਾਂ ਸਨ ਕਿ ਜਿਸ ਮੁਰਗੇ ਦੇ ਘਰ ਵਿੱਚ ਪਖ਼ਾਨਾ ਹੋਵੇ, ਗੈਸ 'ਤੇ ਖਾਣਾ ਪੱਕੇ, ਨਾਲ ਹੀ ਪ੍ਰਧਾਨ ਮੰਤਰੀ ਆਵਾਸ ਹੋਵੇ, ਉੱਥੇ ਹੀ ਵਿਆਹ ਕੀਤਾ ਜਾਵੇਗਾ। ਇਨ੍ਹਾਂ ਸਾਰੀਆਂ ਸ਼ਰਤਾਂ 'ਤੇ ਕਾਲੀਆ ਖਰਾ ਉੱਤਰਿਆ, ਇਸੇ ਲਈ ਵਿਆਹ ਦੀ ਗੱਲ ਅੱਗੇ ਵਧਾਈ ਗਈ। ਧੂਮਧਾਮ ਨਾਲ ਹੋਇਆ ਵਿਆਹ- ਕਾਲੀਆ ਦੇ ਘਰ ਤੇਲ ਤੇ ਹਲਦੀ ਚੜ੍ਹਾਈ ਗਈ। ਸੁੰਦਰੀ ਨੂੰ ਵੀ ਹਲਦੀ ਲਾਈ ਗਈ। ਤਿੰਨ ਮਈ ਨੂੰ ਕਾਲੀ ਆਟੋ ਵਿੱਚ ਬਾਰਾਤ ਲੈ ਕੇ ਸੁੰਦਰੀ ਨੂੰ ਲੈਣ ਪਹੁੰਚਿਆਂ। ਇਸ ਬਾਰਾਤ ਵਿੱਚ ਬੱਚਿਆਂ ਤੇ ਵੱਡਿਆਂ ਤੋਂ ਇਲਾਵਾ ਬੱਤਖ਼ ਵੀ ਸ਼ਾਮਲ ਹੋਈ ਸੀ। ਲੋਕਾਂ ਨੇ ਢੋਲ ਦੀ ਥਾਪ 'ਤੇ ਜੰਮ ਕੇ ਨੱਚਿਆ ਟੱਪਿਆ ਗਿਆ। ਸੁੰਦਰੀ ਤੇ ਕਾਲੀਆ ਦਾ ਵਿਆਹ ਵੀ ਰਸਮਾਂ ਮੁਤਾਬਕ ਵੀ ਹੋਇਆ। ਵਿਆਹ ਸੰਪੂਰਨ ਹੁੰਦਿਆਂ ਹੀ ਆਤਿਸ਼ਬਾਜ਼ੀ ਕੀਤੀ ਗਈ ਤੇ ਲੋਕਾਂ ਨੇ ਦਾਅਵਤ ਦਾ ਮਜ਼ਾ ਵੀ ਉਠਾਇਆ। ਇਹ ਸੀ ਵਿਆਹ ਕਰਵਾਉਣ ਦਾ ਕਾਰਨ- ਜਾਣਕਾਰੀ ਮੁਤਾਬਕ, ਇਸ ਵਿਆਹ ਨੂੰ ਕਰਵਾਏ ਜਾਣ ਪਿੱਛੇ ਇੱਕ ਖ਼ਾਸ ਵਜ੍ਹਾ ਸੀ। ਦਰਅਸਲ, ਕੜਕਨਾਥ ਪ੍ਰਜਾਤੀ ਛੱਤੀਸਗੜ੍ਹ ਵਿੱਚ ਕਾਫੀ ਖਾਸ ਮੰਨੀ ਜਾਂਦੀ ਹੈ। ਇਸ ਪ੍ਰਜਾਤੀ ਦਾ ਮੀਟ ਕਾਫੀ ਪੌਸ਼ਟਿਕ ਤੇ ਸਵਾਦ ਲਈ ਮਸ਼ਹੂਰ ਹੈ। ਇਹ ਵਿਆਹ ਕੜਕਨਾਥ ਮੁਰਗਿਆਂ ਦੇ ਪਾਲਣ ਤੇ ਇਸ ਦੇ ਫਾਇਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਸਦਕਾ ਹੀ ਕਾਲੀਆ ਤੇ ਸੁੰਦਰੀ ਦਾ ਵਿਆਹ ਕੀਤਾ ਗਿਆ।