ਨਵੀਂ ਦਿੱਲੀ: ਦੁਨੀਆ ਵਿਚ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਹਨ ਜਿਸ ਬਾਰੇ ਲੋਕ ਜਾਣਦੇ ਹੀ ਹੈਰਾਨ ਹੋ ਜਾਂਦੇ ਹਨ। ਸਾਲ 2017 ਵਿਚ ਰੂਸ ਤੋਂ ਇੱਕ ਅਜਿਹੀ ਹੀ ਘਟਨਾ ਦੀ ਖ਼ਬਰ ਮਿਲੀ ਸੀ ਜਿਸ ਨਾ ਸਭ ਨੂੰ ਹੈਰਾਨ ਕੀਤਾ ਖ਼ਬਰ ਪੜ੍ਹਣ ਵਾਲਿਆਂ ਦੀ ਰੁਹ ਕੰਬਾਂ ਦਿੱਤੀ ਸੀ।
ਦੱਸ ਦਈਏ ਕਿ ਇਥੋਂ ਇੱਕ ਜੋੜੇ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਦੌਰਾਨ ਜੋੜੇ 'ਤੇ ਇੱਕ ਵੇਟਰਸ ਦੇ ਨਾਲ ਇੱਕ ਹੋਰ ਵਿਅਕਤੀ ਦੀ ਹੱਤਿਆ ਕਰਨ ਅਤੇ ਉਸਦਾ ਮਾਸ ਖਾਣ ਦਾ ਇਲਜ਼ਾਮ ਸੀ। ਪਰ ਜਦੋਂ ਸਿਕਿਨ ਦੀ ਗ੍ਰਿਫਤਾਰੀ ਤੋਂ ਬਾਅਦ ਜੋੜੇ ਨੇ ਆਪਣੇ ਰਾਜ਼ ਖੋਲ੍ਹੇ ਤਾਂ ਹਰ ਕੋਈ ਸੁਣਕੇ ਹੈਰਾਨ ਹੋ ਗਿਆ।
ਕੈਪਟਨ ਦੇ ਬੇਟੇ ਰਣਇੰਦਰ ED ਸਾਹਮਣੇ ਪੇਸ਼ ਨਹੀਂ ਹੋਣਗੇ
ਦਰਅਸਲ ਰੂਸ ਦੇ ਕ੍ਰੈਸਨੋਦਰ ਸ਼ਹਿਰ ਵਿੱਚ ਪੁਲਿਸ ਨੂੰ ਗਸ਼ਤ ਕਰਦੇ ਸਮੇਂ ਇੱਕ ਮੋਬਾਈਲ ਫੋਨ ਮਿਲਿਆ। ਜਦੋਂ ਪੁਲਿਸ ਨੇ ਫੋਨ ਨੂੰ ਚੈੱਕ ਕੀਤਾ ਤਾਂ ਫੋਨ 'ਚ ਇੱਕ ਤਸਵੀਰ ਦਿਖਾਈ ਜਿਸ ਵਿੱਚ ਇੱਕ ਆਦਮੀ ਇੱਕ ਮਨੁੱਖੀ ਸਰੀਰ ਨਾਲ ਸੈਲਫੀ ਲੈ ਰਿਹਾ ਸੀ। ਇਸ ਤਸਵੀਰ ਨੂੰ ਵੇਖਣ ਤੋਂ ਬਾਅਦ ਪੁਲਿਸ ਨੇ ਸੈਲਫੀ ਵਾਲੇ ਆਦਮੀ ਦੀ ਭਾਲ ਸ਼ੁਰੂ ਕਰ ਦਿੱਤੀ। ਜਾਂਚ ਦੇ ਦੌਰਾਨ ਪੁਲਿਸ ਨੇ ਦਿਮਿਤਰੀ ਬਾਕੇਸ਼ੇਵ ਅਤੇ ਉਸਦੀ ਪਤਨੀ ਨਟਾਲੀਆ ਨੂੰ ਕ੍ਰੈਸਨੋਦਰ ਸ਼ਹਿਰ ਤੋਂ ਗ੍ਰਿਫਤਾਰ ਕੀਤਾ।
ਪੁਲਿਸ ਪੁੱਛਗਿੱਛ ਦੌਰਾਨ ਇਸ ਜੋੜੇ ਨੇ ਮੰਨਿਆ ਕਿ ਉਨ੍ਹਾਂ ਨੇ 30 ਤੋਂ ਵੱਧ ਲੋਕਾਂ ਦੀ ਹੱਤਿਆ ਕਰਕੇ ਅਤੇ ਉਨ੍ਹਾਂ ਦੇ ਮਾਸ ਤੋਂ ਅਚਾਰ ਬਣਾ ਕੇ ਸਥਾਨਕ ਰੈਸਟੋਰੈਂਟ ਨੂੰ ਵੇਚਿਆ ਸੀ। ਇਸ ਕੇਸ ਤੋਂ ਬਾਅਦ ਰੂਸ ਦੇ ਕਈ ਸ਼ਹਿਰਾਂ ਵਿੱਚ ਸਨਸਨੀ ਫੈਲ ਗਈ। ਇਸ ਜੋੜੇ ਦੇ ਘਰ ਦੀ ਭਾਲ ਵਿਚ ਪੁਲਿਸ ਨੇ 8 ਲੋਕਾਂ ਦੇ ਸਰੀਰ ਦੇ ਅੰਗ ਵੀ ਬਰਾਮਦ ਕੀਤੇ। ਇਸਦੇ ਨਾਲ ਹੀ ਪੁਲਿਸ ਨੂੰ ਇਸ ਜੋੜੇ ਦੇ ਘਰ ਵਿੱਚ 19 ਲੋਕਾਂ ਦੀਆਂ ਚਮੜੀ ਮਿਲੀ ਸੀ।
ਪਤੀ-ਪਤਨੀ ਦੇ ਘਰ ਵਿੱਚ ਇੱਕ ਤਹਿਖਾਨਾ ਸੀ, ਜਿੱਥੇ ਉਨ੍ਹਾਂ ਨੇ ਆਪਣੇ ਪੀੜਤਾਂ ਦੇ ਸਰੀਰ ਦੇ ਅੰਗ ਰੱਖੇ ਅਤੇ ਫਿਰ ਉਨ੍ਹਾਂ ਨਾਲ ਸੈਲਫੀ ਲਈਆਂ। ਦਿਮਿਤਰੀ ਬਾਕੇਸ਼ੇਵ ਅਤੇ ਨਤਾਲੀਆ ਲੋਕਾਂ ਨੂੰ ਮਾਰ ਉਨ੍ਹਾਂ ਦੇ ਸਰੀਰ ਤੋਂ ਖੱਲ ਵੀ ਲਾਹ ਦਿੰਦੇ ਸੀ।
ਧੋਨੀ ਨੂੰ ਲੈ ਕੇ ਭਾਵੁਕ ਹੋਇਆ ਕੋਹਲੀ ਦੀ ਟੀਮ ਦਾ ਇਹ ਖਿਡਾਰੀ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਪੋਸਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਰੂਸੀ ਜੋੜੇ ਨੇ 30 ਤੋਂ ਵੱਧ ਲੋਕਾਂ ਨੂੰ ਨਸ਼ਾ ਦਿੱਤਾ, ਫੇਰ ਉਨ੍ਹਾਂ ਨਾਲ ਜੋ ਕੀਤਾ ਜਾਣ ਹੋ ਜਾਓਗੇ ਹੈਰਾਨ
ਏਬੀਪੀ ਸਾਂਝਾ
Updated at:
27 Oct 2020 01:21 PM (IST)
ਇਹ ਦੋਵੇਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਨਸ਼ੇ ਦਿੰਦੇ ਸੀ ਤੇ ਫੇਰ ਉਨ੍ਹਾਂ ਨੂੰ ਮਾਰਦੇ ਸੀ। ਪੁਲਿਸ ਨੇ ਦੋਵਾਂ ਦੇ ਮਨੋਵਿਗਿਆਨਕ ਟੈਸਟ ਵੀ ਕਰਵਾਏ, ਜਿਸ ਵਿਚ ਦੋਵੇਂ ਮਾਨਸਿਕ ਤੌਰ 'ਤੇ ਸਿਹਤਮੰਦ ਪਾਏ ਗਏ। ਬਾਅਦ ਵਿਚ ਇਨ੍ਹਾਂ ਇਸ ਪਤੀ-ਪਤਨੀ ਨੂੰ 12 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ।
- - - - - - - - - Advertisement - - - - - - - - -