Salaries of World Leaders: ਜਦੋਂ ਤਨਖਾਹ ਦੀ ਗੱਲ ਛਿੜਦੀ ਹੈ ਤਾਂ ਅਕਸਰ ਹੀ ਸਰਕਾਰੀ ਜਾਂ ਪ੍ਰਾਈਵੇਟ ਕੰਪਨੀਆਂ ਵਿੱਚ ਨੌਕਰੀ ਕਰਨ ਵਾਲਿਆਂ ਦੀ ਤਨਖਾਹ ਸਾਡੇ ਦਿਮਾਗ ਵਿੱਚ ਆਉਂਦੀ ਹੈ ਪਰ, ਕੀ ਤੁਸੀਂ ਕਦੇ ਸਿਆਸਤਦਾਨਾਂ ਦੀ ਤਨਖਾਹ ਬਾਰੇ ਸੋਚਿਆ ਹੈ? ਜੀ ਹਾਂ, ਦੁਨੀਆ ਭਰ ਦੇ ਸਿਆਸਤਦਾਨਾਂ ਨੂੰ ਵੀ ਤਨਖਾਹ ਵਜੋਂ ਵੱਡੀ ਰਕਮ ਮਿਲਦੀ ਹੈ। 



ਸਿਆਸਤਦਾਨਾਂ ਨੂੰ ਤਨਖਾਹ ਦੇ ਨਾਲ-ਨਾਲ ਹੋਰ ਵੀ ਕਈ ਸਹੂਲਤਾਂ ਮਿਲਦੀਆਂ ਹਨ। ਸਿਆਸਤਦਾਨਾਂ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਤੇ ਇਹ ਰਕਮ ਲਗਪਗ ਸਾਰੇ ਦੇਸ਼ਾਂ ਵਿੱਚ ਖਰਚ ਕੀਤੀ ਜਾਂਦੀ ਹੈ। ਅੱਜ ਇਸ ਖਬਰ 'ਚ ਅਸੀਂ ਤੁਹਾਨੂੰ ਦੁਨੀਆ ਭਰ ਦੇ ਉਨ੍ਹਾਂ ਨੇਤਾਵਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਤਨਖਾਹ ਸਭ ਤੋਂ ਜ਼ਿਆਦਾ ਹੈ।



ਦੁਨੀਆ 'ਚ ਸਭ ਤੋਂ ਵੱਧ ਤਨਖਾਹ ਲੈਣ ਵਾਲਾ ਸਿਆਸਤਦਾਨ


ਵਿਸ਼ਵ ਆਬਾਦੀ ਸਮੀਖਿਆ ਅਨੁਸਾਰ, ਸਿੰਗਾਪੁਰ ਦੇ ਪ੍ਰਧਾਨ ਮੰਤਰੀ (ਪੀਐਮ) ਲੀ ਸਿਯਨ ਲੂੰਗ ਪੂਰੀ ਨੂੰ ਦੁਨੀਆ ਵਿੱਚ ਸਭ ਤੋਂ ਵੱਧ ਤਨਖਾਹ ਮਿਲਦੀ ਹੈ। ਸਾਲਾਨਾ ਵਿਸ਼ਵ ਆਬਾਦੀ ਸਮੀਖਿਆ ਅਨੁਸਾਰ, ਉਨ੍ਹਾਂ ਨੂੰ ਹਰ ਸਾਲ ਲਗਪਗ 13 ਕਰੋੜ ਰੁਪਏ ਤਨਖਾਹ ਵਜੋਂ ਮਿਲਦੀ ਹੈ।


 


ਇਨ੍ਹਾਂ ਸਿਆਸਤਦਾਨਾਂ ਦੀ ਤਨਖਾਹ ਵੀ ਜ਼ਿਆਦਾ


ਹਾਂਗਕਾਂਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੌਨ ਲੀ ਕਾ ਚੀਊ (John Lee Ka Chiu Salary) ਸੈਲਰੀ ਦੇ ਮਾਮਲੇ ਵਿੱਚ ਲੀ ਸਿਯਨ ਲੂੰਗ ਤੋਂ ਬਾਅਦ ਦੂਜੇ ਨੰਬਰ 'ਤੇ ਹਨ। ਸਾਊਥ ਚਾਈਨਾ ਮੌਰਨਿੰਗ ਪੋਸਟ ਦੇ ਅਨੁਸਾਰ, ਚੀਊ ਨੂੰ ਹਰ ਸਾਲ ਲਗਪਗ 5,54,06,736 ਰੁਪਏ ਤਨਖਾਹ ਮਿਲਦੀ ਹੈ। ਇਸ ਮਗਰੋਂ ਸਵਿਸ ਕਨਫੈਡਰੇਸ਼ਨ ਦੇ ਚੇਅਰਮੈਨ ਐਲੇਨ ਬਰਸੇਟ ਤੀਜੇ ਨੰਬਰ 'ਤੇ ਹਨ। ਸਵਿਟਜ਼ਰਲੈਂਡ ਦੀ ਸਰਕਾਰ ਮੁਤਾਬਕ ਉਨ੍ਹਾਂ ਨੂੰ ਹਰ ਸਾਲ 4,16,31,291 ਰੁਪਏ ਤਨਖਾਹ ਮਿਲ ਰਹੀ ਹੈ।


 


ਅਮਰੀਕਾ ਦੇ ਰਾਸ਼ਟਰਪਤੀ ਦੀ ਤਨਖਾਹ
ਅਮਰੀਕਾ ਨੂੰ ਦੁਨੀਆ ਦਾ ਸ਼ਕਤੀਸ਼ਾਲੀ ਦੇਸ਼ ਕਿਹਾ ਜਾਂਦਾ ਹੈ। ਤਾਕਤਵਰ ਹੋਣ ਦਾ ਮਤਲਬ ਇਹ ਨਹੀਂ ਕਿ ਦੇਸ਼ ਦੇ ਸਿਆਸਤਦਾਨ ਸਭ ਤੋਂ ਵੱਧ ਤਨਖਾਹ ਲੈਂਦੇ ਹਨ। ਇਸ ਗੱਲ ਦਾ ਅੰਦਾਜ਼ਾ ਤੁਸੀਂ ਇਸ ਤੋਂ ਲਾ ਸਕਦੇ ਹੋ ਕਿ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਤਨਖਾਹ ਦੇ ਮਾਮਲੇ 'ਚ ਚੌਥੇ ਨੰਬਰ 'ਤੇ ਹਨ। ਜੋ ਬਿਡੇਨ ਨੂੰ ਹਰ ਸਾਲ 3,29,75,760 ਰੁਪਏ ਤਨਖਾਹ ਮਿਲ ਰਹੀ ਹੈ। ਇਸ ਤੋਂ ਇਲਾਵਾ ਪੰਜਵੇਂ ਨੰਬਰ 'ਤੇ ਆਸਟ੍ਰੇਲੀਆ ਦੇ ਪੀਐਮ ਐਂਥਨੀ ਅਲਬਾਨੀਜ਼ ਹਨ। ਫਾਇਨੈਂਸ਼ੀਅਲ ਆਸਟ੍ਰੇਲੀਅਨ ਰਿਵਿਊ ਮੁਤਾਬਕ ਉਨ੍ਹਾਂ ਨੂੰ ਹਰ ਸਾਲ 3,11,96,998 ਰੁਪਏ ਦੀ ਤਨਖਾਹ ਮਿਲਦੀ ਹੈ।