Viral Video: ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਸਾਊਦੀ ਅਰਬ ਦੇ ਇੱਕ ਰੋਬੋਟ ਨੂੰ ਲੈ ਕੇ ਕਾਫੀ ਬਹਿਸ ਚੱਲ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰੋਬੋਟ ਬਾਰੇ ਜਾਣਕਾਰੀ ਦੇਣ ਆਈ ਟੀਵੀ ਰਿਪੋਰਟਰ ਦੇ ਨਾਲ ਰੋਬੋਟ ਨੇ ਅਜਿਹਾ ਕੁਝ ਕੀਤਾ ਕਿ ਉਹ ਬੇਚੈਨ ਹੋ ਗਈ। ਰੋਬੋਟ ਦੀ ਇਸ ਹਰਕਤ 'ਤੇ ਸੋਸ਼ਲ ਮੀਡੀਆ 'ਤੇ ਕਈ ਲੋਕਾਂ ਨੇ ਇਤਰਾਜ਼ ਜਤਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਸਾਊਦੀ ਅਰਬ ਦਾ ਪਹਿਲਾ ਪੁਰਸ਼ ਹਿਊਮਨਾਈਡ ਰੋਬੋਟ ਹੈ। ਇਸ ਦਾ ਨਾਂ ਐਂਡ੍ਰਾਇਡ ਮੁਹੰਮਦ ਹੈ।


ਸੋਸ਼ਲ ਮੀਡੀਆ 'ਤੇ ਸੱਤ ਸੈਕਿੰਡ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ AI ਰੋਬੋਟ ਇੱਕ ਮਹਿਲਾ ਐਂਕਰ ਦੇ ਸਾਹਮਣੇ ਖੜ੍ਹਾ ਹੈ। ਇਸ ਦੌਰਾਨ ਰੋਬੋਟ ਦਾ ਹੱਥ ਇਸ ਤਰ੍ਹਾਂ ਹਿੱਲਦਾ ਹੈ ਕਿ ਇਹ ਮਹਿਲਾ ਐਂਕਰ ਲਈ ਅਸਹਿਜ ਸਥਿਤੀ ਪੈਦਾ ਕਰ ਦਿੰਦਾ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਲੈ ਕੇ ਲੋਕ ਆਪਣੀ ਰਾਏ ਦੇ ਰਹੇ ਹਨ। ਕਈ ਉਪਭੋਗਤਾਵਾਂ ਦਾ ਕਹਿਣਾ ਹੈ ਕਿ ਇਹ ਰੋਬੋਟ ਦੀ ਇੱਕ ਆਮ ਹਰਕਤ ਸੀ। ਉਥੇ ਹੀ ਕਈ ਲੋਕਾਂ ਦਾ ਕਹਿਣਾ ਹੈ ਕਿ ਇਹ ਸਥਿਤੀ ਰੋਬੋਟ ਨੂੰ ਕੰਟਰੋਲ ਕਰਨ ਵਾਲੇ ਵਿਅਕਤੀ ਕਾਰਨ ਹੋਈ ਹੈ।



ਇੱਕ ਉਪਭੋਗਤਾ ਨੇ ਕਿਹਾ, ਇਹ ਇੱਕ ਆਮ ਮੂਵੈਂਟ ਸੀ। ਇਤਫਾਕਨ ਨਾਲ ਉਸ ਸਮੇਂ ਮਹਿਲਾ ਐਂਕਰ ਰੋਬੋਟ ਦੇ ਬਹੁਤ ਨੇੜੇ ਸੀ। ਇਸ ਲਈ ਇੰਝ ਲੱਗਦਾ ਸੀ ਜਿਵੇਂ ਉਹ ਔਰਤ ਨੂੰ ਛੂਹ ਰਿਹਾ ਹੋਵੇ। ਇੱਕ ਹੋਰ ਯੂਜ਼ਰ ਨੇ ਕਿਹਾ, ਸਾਊਦੀ ਅਰਬ ਦਾ ਰੋਬੋਟ ਕੀ ਕਰਦਾ ਹੈ? ਇੱਕ ਹੋਰ ਯੂਜ਼ਰ ਨੇ ਕਿਹਾ, ਇਹ ਯਕੀਨੀ ਤੌਰ 'ਤੇ ਛੇੜਛਾੜ ਹੈ। ਇਹ ਰੋਬੋਟ ਨੂੰ ਪ੍ਰੋਗਰਾਮ ਕਰਨ ਵਾਲੇ ਵਿਅਕਤੀ ਦਾ ਕਸੂਰ ਹੈ।


ਇਹ ਵੀ ਪੜ੍ਹੋ: BJP SAD Alliance: ਨਹੀਂ ਹੋਵੇਗਾ ਅਕਾਲੀ-ਭਾਜਪਾ ਗੱਠਜੋੜ ? ਜਾਖੜ ਨੇ ਕੀਤਾ ਸਾਫ਼, ਅਸੀਂ 13 ਸੀਟਾਂ 'ਤੇ ਚੋਣਾਂ ਲੜਨ ਲਈ ਤਿਆਰ


ਰਿਪੋਰਟਾਂ ਮੁਤਾਬਕ ਸਾਊਦੀ ਦਾ ਇਹ ਨਵਾਂ ਰੋਬੋਟ ਕਈ ਮਨੁੱਖੀ ਕੰਮ ਕਰ ਸਕਦਾ ਹੈ। ਇਸ ਦੇ ਨਾਲ ਹੀ ਇਹ ਖਤਰਨਾਕ ਥਾਵਾਂ 'ਤੇ ਵੀ ਕਿਸੇ ਵੀ ਆਪਰੇਸ਼ਨ ਨੂੰ ਅੰਜਾਮ ਦੇਣ 'ਚ ਕਾਰਗਰ ਹੈ। ਸੁਰੱਖਿਆ ਲਈ ਰੋਬੋਟ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।


ਇਹ ਵੀ ਪੜ੍ਹੋ: Shubman Gill: ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਦੇ ਸੈਂਕੜੇ ਨਾਲ ਟੁੱਟੇ ਕਈ ਰਿਕਾਰਡ, ਧਰਮਸ਼ਾਲਾ ਦਾ ਵਧ ਗਿਆ ਪਾਰਾ