Viral News: ਔਰਤ ਲਈ ਬੱਚੇ ਨੂੰ ਜਨਮ ਦੇਣਾ ਸੱਚਮੁੱਚ ਹੀ ਖੁਸ਼ੀ ਦੀ ਗੱਲ ਹੁੰਦੀ ਹੈ। ਉਹ ਨੌਂ ਮਹੀਨੇ ਇਸ ਗੱਲ ਦਾ ਇੰਤਜ਼ਾਰ ਕਰਦੀ ਹੈ ਪਰ ਕੋਈ ਬੱਚੀ ਇਸ ਗੱਲ ਨੂੰ ਨਹੀਂ ਸਮਝ ਸਕਦੀ। ਬੱਚੀ ਵੀ ਕੁਝ ਮਹੀਨਿਆਂ ਦੀ ਹੀ ਹੋਵੇ ਤਾਂ ਉਸ ਨੂੰ ਅਜਿਹੀਆਂ ਗੱਲਾਂ ਦਾ ਬਿਲਕੁਲ ਵੀ ਖ਼ਿਆਲ ਨਹੀਂ ਆ ਸਕਦਾ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 10 ਮਹੀਨੇ ਦੀ ਬੱਚੀ ਦੇ ਪੇਟ ਵਿੱਚ ਦਰਦ ਹੋਇਆ ਤੇ ਜਦੋਂ ਡਾਕਟਰਾਂ ਨੇ ਮਾਪਿਆਂ ਨੂੰ ਕਾਰਨ ਦੱਸਿਆ ਤਾਂ ਉਹ ਹੈਰਾਨ ਰਹਿ ਗਏ।



ਮਿਰਰ ਦੀ ਰਿਪੋਰਟ ਮੁਤਾਬਕ ਲੜਕੀ ਦੇ ਪੇਟ 'ਚ ਦਰਦ ਹੋ ਰਿਹਾ ਸੀ। ਜਦੋਂ ਇਹ ਸਿਲਸਿਲਾ ਕਈ ਦਿਨ ਚੱਲਦਾ ਰਿਹਾ ਤਾਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਗਏ। ਬੱਚੀ ਦੇ ਪੇਟ ਦੇ ਹੇਠਲੇ ਹਿੱਸੇ ਵਿੱਚ ਦਰਦ ਸੀ ਤੇ ਡਾਕਟਰਾਂ ਦਾ ਮੰਨਣਾ ਸੀ ਕਿ ਇਹ ਇੱਕ ਰਸੌਲੀ ਹੈ, ਜੋ ਬੱਚੇ ਦੇ ਪੇਟ ਵਿੱਚੋਂ ਬਾਹਰ ਵੀ ਦਿਖਾਈ ਦੇਣ ਲੱਗੀ ਹੈ। ਹਾਲਾਂਕਿ ਜਦੋਂ ਉਨ੍ਹਾਂ ਨੇ ਆਪ੍ਰੇਸ਼ਨ ਸ਼ੁਰੂ ਕੀਤਾ ਤਾਂ ਗੱਲ ਕੁਝ ਹੋਰ ਹੀ ਨਿਕਲੀ।


ਇਹ ਮਾਮਲਾ ਪਾਕਿਸਤਾਨ ਦੇ ਸਾਦਿਕਾਬਾਦ ਦਾ ਹੈ। ਬੱਚੀ ਦੇ ਮਾਤਾ-ਪਿਤਾ ਪੇਟ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਆਏ। 10 ਮਹੀਨੇ ਦੀ ਬੱਚੀ ਦਾ ਅਲਟਰਾਸਾਊਂਡ ਵੀ ਕੀਤਾ ਗਿਆ, ਜਿਸ 'ਚ ਡਾਕਟਰਾਂ ਨੇ ਸਮਝਿਆ ਕਿ ਬੱਚੀ ਦੇ ਪੇਟ ਦੇ ਹੇਠਲੇ ਹਿੱਸੇ 'ਚ ਟਿਊਮਰ ਹੈ। ਉਨ੍ਹਾਂ ਨੇ ਸੋਚਿਆ ਕਿ ਬੱਚੀ ਦਾ ਪੇਟ ਤਰਲ ਪਦਾਰਥ ਨਾਲ ਭਰ ਗਿਆ ਹੈ। ਸਰਜਨ ਮੁਸ਼ਤਾਕ ਅਹਿਮਦ ਨੇ ਦੱਸਿਆ ਕਿ ਜਦੋਂ ਆਪ੍ਰੇਸ਼ਨ ਸ਼ੁਰੂ ਹੋਇਆ ਤਾਂ ਕਰੀਬ ਦੋ ਘੰਟੇ ਲੱਗ ਗਏ। ਇਸ ਦੌਰਾਨ ਜਦੋਂ ਬੱਚੀ ਦੇ ਪੇਟ ਦੇ ਹੇਠਲੇ ਹਿੱਸੇ ਤੋਂ ਟਿਊਮਰ ਕੱਢਿਆ ਗਿਆ ਤਾਂ ਉਨ੍ਹਾਂ ਨੇ ਕੁਝ ਵੱਖਰਾ ਹੀ ਦੇਖਿਆ।


ਇਸ ਅਜੀਬੋ-ਗਰੀਬ ਮਾਮਲੇ 'ਚ ਡਾਕਟਰਾਂ ਨੂੰ ਬੱਚੀ ਦੇ ਪੇਟ 'ਚ ਦੋ ਜੁੜਵੇਂ ਭਰੂਣ ਮਿਲੇ, ਜੋ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਏ ਸਨ। ਡਾਕਟਰਾਂ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਲੜਕੀ ਵੈਨਿਸ਼ਿੰਗ ਟਵਿਨ ਸਿੰਡਰੋਮ ਦੀ ਸ਼ਿਕਾਰ ਸੀ, ਜੋ 5 ਲੱਖ ਵਿੱਚੋਂ ਸਿਰਫ਼ ਇੱਕ ਬੱਚੀ ਨੂੰ ਪ੍ਰਭਾਵਿਤ ਕਰਦੀ ਹੈ। ਅਜਿਹਾ ਉਦੋਂ ਹੁੰਦਾ ਹੈ ਜਦੋਂ ਇੱਕ ਬੱਚਾ ਮਾਂ ਦੀ ਕੁੱਖ ਵਿੱਚ ਵਿਕਸਤ ਹੁੰਦਾ ਹੈ, ਜਦੋਂਕਿ ਜੁੜਵੇਂ ਭਰੂਣ ਸਿਹਤਮੰਦ ਬੱਚੇ ਦੇ ਸਰੀਰ ਵਿੱਚ ਫਸ ਜਾਂਦੇ ਹਨ ਤੇ ਵਿਕਾਸ ਹੋਣ ਵਿੱਚ ਅਸਮਰੱਥ ਰਹਿ ਜਾਂਦੇ ਹਨ। ਇਹ ਆਪਰੇਸ਼ਨ ਬਹੁਤ ਮੁਸ਼ਕਲ ਸੀ ਪਰ ਰਿਪੋਰਟਾਂ ਮੁਤਾਬਕ ਬੱਚੀ ਦੀ ਹਾਲਤ ਸਥਿਰ ਹੈ।