ਫ਼ਿਰੋਜ਼ਾਬਾਦ: ਫ਼ਿਰੋਜ਼ਾਬਾਦ ਦੇ ਟੁੰਡਲਾ 'ਚ ਇੱਕ ਨੌਜਵਾਨ ਨੇ ਮੁੱਖ ਮੰਤਰੀ ਸਮੂਹਿਕ ਵਿਆਹ ਯੋਜਨਾ ਤਹਿਤ ਕੁਝ ਰੁਪਏ ਦੇ ਲਾਲਚ 'ਚ ਆਪਣੀ ਭੈਣ ਨਾਲ ਵਿਆਹ ਕਰਵਾ ਲਿਆ। ਜਾਂਚ 'ਚ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਅਧਿਕਾਰੀ ਹੈਰਾਨ ਰਹਿ ਗਏ। ਨੌਜਵਾਨ ਖ਼ਿਲਾਫ਼ ਥਾਣਾ ਸਦਰ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ, ਜਦਕਿ ਹੋਰ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਆਹ ਲਈ ਜੋੜਿਆਂ ਦੀ ਤਸਦੀਕ ਕਰਨ ਵਾਲੇ ਅਧਿਕਾਰੀਆਂ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ।
ਟੁੰਡਲਾ ਬਲਾਕ ਵਿਕਾਸ ਦਫ਼ਤਰ ਦੇ ਵਿਹੜੇ 'ਚ ਬੀਤੇ ਸ਼ਨੀਵਾਰ ਮੁੱਖ ਮੰਤਰੀ ਸਮੂਹਿਕ ਵਿਆਹ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ 'ਚ ਨਗਰ ਪਾਲਿਕਾ ਟੁੰਡਲਾ, ਬਲਾਕ ਟੁੰਡਲਾ ਤੇ ਬਲਾਕ ਨਾਰਖੀ ਦੇ 51 ਜੋੜਿਆਂ ਨੇ ਵਿਆਹ ਕਰਵਾਇਆ। ਸਮਾਗਮ 'ਚ ਸਾਰੇ ਜੋੜਿਆਂ ਨੂੰ ਘਰੇਲੂ ਸਮਾਨ ਅਤੇ ਕੱਪੜੇ ਆਦਿ ਦਿੱਤੇ ਗਏ।
ਸਮਾਗਮ ਦੌਰਾਨ ਜਦੋਂ ਕੁਝ ਜੋੜਿਆਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਇਲਾਕੇ ਦੇ ਲੋਕਾਂ ਅਤੇ ਪਿੰਡ ਦੇ ਮੁਖੀ ਤਕ ਪਹੁੰਚੀਆਂ ਤਾਂ ਸਮਾਗਮ 'ਚ ਜਾਅਲਸਾਜ਼ੀ ਦੇ 4 ਮਾਮਲੇ ਸਾਹਮਣੇ ਆਏ। ਇਨ੍ਹਾਂ 'ਚੋਂ ਇਕ ਮਾਮਲੇ 'ਚ ਰਿਸ਼ਤੇਦਾਰੀ 'ਚ ਸ਼ਾਦੀਸ਼ੁਦਾ ਭਰਾ ਨੇ ਭੈਣ ਨਾਲ ਵਿਆਹ ਕਰਵਾ ਲਿਆ ਸੀ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਨਗਲਾ ਪ੍ਰੇਮ (ਘੜੀ) ਵਾਸੀ ਭਰਾ ਖ਼ਿਲਾਫ਼ ਸਮਾਜ ਭਲਾਈ ਵਿਭਾਗ ਦੇ ਸਹਾਇਕ ਵਿਕਾਸ ਅਧਿਕਾਰੀ ਚੰਦਰਭਾਨ ਸਿੰਘ ਨੇ ਸ਼ਿਕਾਇਤ ਦਿੱਤੀ ਹੈ।
ਤਸੱਲੀਬਖਸ਼ ਸਪੱਸ਼ਟੀਕਰਨ ਨਾ ਦੇਣ 'ਤੇ ਹੋਵੇਗੀ ਕਾਰਵਾਈ
ਬਲਾਕ ਵਿਕਾਸ ਅਫ਼ਸਰ ਨਰੇਸ਼ ਕੁਮਾਰ ਨੇ ਦੱਸਿਆ ਕਿ ਵਿਆਹ ਲਈ ਜੋੜਿਆਂ ਦੀ ਭਾਲ ਅਤੇ ਤਸਦੀਕ ਕਰਨ ਵਾਲੇ ਗ੍ਰਾਮ ਪੰਚਾਇਤ ਸਕੱਤਰ ਮਰਸੇਨਾ ਕੁਸ਼ਲਪਾਲ, ਗ੍ਰਾਮ ਪੰਚਾਇਤ ਘਿਰੌਲੀ ਦੇ ਸਕੱਤਰ ਅਨੁਰਾਗ ਸਿੰਘ, ਏਡੀਓ ਸਹਿਕਾਰੀ ਸੁਧੀਰ ਕੁਮਾਰ, ਏਡੀਓ ਸਮਾਜ ਭਲਾਈ ਵਿਭਾਗ ਚੰਦਰਭਾਨ ਸਿੰਘ ਤੋਂ ਸਪੱਸ਼ਟੀਕਰਨ ਮੰਗਿਆ ਗਿਆ ਹੈ। ਤਸੱਲੀਬਖਸ਼ ਜਵਾਬ ਨਾ ਮਿਲਣ 'ਤੇ ਉਨ੍ਹਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।
ਟੁੰਡਲਾ ਦੇ ਬਲਾਕ ਵਿਕਾਸ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਫ਼ਰਜ਼ੀ ਤਰੀਕੇ ਨਾਲ ਵਿਆਹ ਕਰਵਾਉਣ ਵਾਲੇ ਭਰਾ ਦੇ ਖ਼ਿਲਾਫ਼ ਐਫ.ਆਈ.ਆਰ. ਕਰਵਾਈ ਗਈ ਹੈ। ਵਿਆਹ ਕਰਵਾਉਣ ਵਾਲੀ ਕੁੜੀ ਤੋਂ ਘਰੇਲੂ ਸਮਾਨ ਵਾਪਸ ਲੈ ਲਿਆ ਗਿਆ ਹੈ। ਕੁੜੀ ਦੇ 2 ਆਧਾਰ ਕਾਰਡਾਂ ਦੀ ਪੜਤਾਲ ਚੱਲ ਰਹੀ ਹੈ। ਜਾਂਚ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਟੁੰਡਲਾ ਕੋਤਵਾਲੀ ਦੇ ਇੰਚਾਰਜ ਰਾਜੇਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਸਮਾਜ ਕਲਿਆਣ ਵਿਭਾਗ ਦੇ ਸਹਾਇਕ ਵਿਕਾਸ ਅਧਿਕਾਰੀ ਵੱਲੋਂ ਸਮੂਹਿਕ ਵਿਆਹ ਸਮਾਗਮ 'ਚ ਗ਼ੈਰ-ਹਾਜ਼ਰ ਜੋੜਿਆਂ ਦੀ ਥਾਂ 'ਤੇ ਫ਼ਰਜੀ ਤਰੀਕੇ ਨਾਲ ਵਿਆਹ ਕਰਵਾਉਣ ਦੇ ਮਾਮਲੇ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਾਂਚ ਤੋਂ ਬਾਅਦ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Cashback on LPG Booking: ਗੈਸ ਬੁਕਿੰਗ 'ਤੇ ਮਿਲ ਰਿਹਾ ਕੈਸ਼ਬੈਕ, ਜਾਣੋ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin