Crane Fall Off Bridge: ਸੋਸ਼ਲ ਮੀਡੀਆ 'ਤੇ ਹਰ ਰੋਜ਼ ਇਸ ਤਰ੍ਹਾਂ ਦੀਆਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਹਨ, ਜਿਨ੍ਹਾਂ 'ਚੋਂ ਕੁਝ ਕਾਫੀ ਮਜ਼ਾਕੀਆ ਹੁੰਦੀਆਂ ਹਨ ਅਤੇ ਕੁਝ ਦਿਲ ਦਹਿਲਾ ਦੇਣ ਵਾਲੀਆਂ ਹੁੰਦੀਆਂ ਹਨ। ਹਾਲ ਹੀ 'ਚ ਅਜਿਹਾ ਹੀ ਇੱਕ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਦੰਗ ਰਹਿ ਜਾਓਗੇ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ, ਇੱਕ ਟੋਇੰਗ ਕਰੇਨ ਪੁਲ ਤੋਂ ਪਹਿਲਾਂ ਹੀ ਡਿੱਗੇ ਇੱਕ ਟਰੱਕ ਨੂੰ ਚੁੱਕਦੇ ਹੋਏ ਆਪ ਹੀ ਕਰੈਸ਼ ਹੋ ਗਈ। ਵੀਡੀਓ ਦੇਖਣ ਤੋਂ ਬਾਅਦ ਇੱਕ ਪਲ ਲਈ ਤਾ ਤੁਸੀਂ ਵੀ ਸਮਝ ਨਹੀਂ ਸਕੋਗੇ ਕਿ ਇੱਥੇ ਕੀ ਹੋਇਆ ਹੈ। ਇਹ ਵੀਡੀਓ ਓਡੀਸ਼ਾ ਦਾ ਦੱਸਿਆ ਜਾ ਰਿਹਾ ਹੈ।
ਇਹ ਵੀਡੀਓ ਓਡੀਸ਼ਾ ਦੇ ਤਾਲਚੇਰ ਸ਼ਹਿਰ ਦਾ ਦੱਸਿਆ ਜਾ ਰਿਹਾ ਹੈ, ਜਿੱਥੇ ਇੱਕ ਟਰੱਕ ਨੂੰ ਚੁੱਕਣ ਲਈ ਪੁਲ 'ਤੇ ਦੋ ਕ੍ਰੇਨਾਂ ਕੰਮ ਕਰ ਰਹੀਆਂ ਸਨ। ਇਸ ਦੌਰਾਨ ਜਦੋਂ ਟਰੱਕ ਨੂੰ ਸਾਵਧਾਨੀ ਨਾਲ ਪਾਣੀ ਤੋਂ ਉੱਪਰ ਚੁੱਕਿਆ ਜਾ ਰਿਹਾ ਸੀ ਤਾਂ ਅਚਾਨਕ ਇੱਕ ਕਰੇਨ ਦੀ ਕੇਬਲ ਟੁੱਟ ਗਈ ਅਤੇ ਸਾਰਾ ਲੋਡ ਦੂਜੇ 'ਤੇ ਸ਼ਿਫਟ ਹੋ ਗਿਆ, ਜਿਸ ਕਾਰਨ ਦੂਸਰੀ ਕਰੇਨ ਹੌਲੀ-ਹੌਲੀ ਤਿਲਕ ਕੇ ਪੁਲ ਦੇ ਸਾਈਡ 'ਤੇ ਜਾ ਡਿੱਗੀ ਅਤੇ ਅਖੀਰ ਪਾਣੀ 'ਚ ਜਾ ਡਿੱਗੀ। ਜਿਸ ਤੋਂ ਬਾਅਦ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਡਰਾਈਵਰ ਕਰੇਨ ਦੇ ਅੰਦਰ ਮੌਜੂਦ ਸੀ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਡਰਾਈਵਰ ਦੀ ਜਾਨ ਬਚ ਗਈ। ਇਸ ਦੇ ਨਾਲ ਹੀ ਉਦਯੋਗਿਕ ਵਾਹਨ ਦਾ ਡਰਾਈਵਰ ਵੀ ਆਪਣੇ ਕਰੇਨ ਦੇ ਕੈਬਿਨ ਵਿੱਚੋਂ ਸੁਰੱਖਿਅਤ ਤੈਰ ਕੇ ਨਿਕਲਣ ਵਿੱਚ ਕਾਮਯਾਬ ਹੋ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਯੂਟਿਊਬ 'ਤੇ ਸ਼ੇਅਰ ਕੀਤਾ ਗਿਆ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਦੇਖਣ ਤੋਂ ਬਾਅਦ ਯੂਜ਼ਰਸ ਇਸ 'ਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨ ਦੇ ਰਹੇ ਹਨ।
ਇੱਕ ਯੂਜ਼ਰ ਨੇ ਲਿਖਿਆ, ਕੀ ਉਨ੍ਹਾਂ ਨੂੰ ਠੀਕ ਤਰ੍ਹਾਂ ਨਾਲ ਬੰਨ੍ਹਿਆ ਗਿਆ ਸੀ? ਜਾਂ ਕੀ ਉਹ ਕ੍ਰੇਨ ਬਹੁਤ ਹਲਕੇ ਸਨ?' ਇੱਕ ਹੋਰ ਯੂਜ਼ਰ ਨੇ ਪੁੱਛਿਆ, 'ਇਹ ਦੇਖ ਕੇ ਚੰਗਾ ਲੱਗਾ ਕਿ ਕਰੇਨ ਆਪਰੇਟਰ ਬਾਹਰ ਨਿਕਲ ਗਿਆ ਅਤੇ ਤੈਰ ਕੇ ਕਿਨਾਰੇ 'ਤੇ ਪਹੁੰਚ ਗਿਆ।' ਤੀਜੇ ਯੂਜ਼ਰ ਨੇ ਲਿਖਿਆ, 'ਪਤਾ ਨਹੀਂ ਕੀ ਗਲਤੀ ਹੋ ਗਈ, ਜਿਸ ਕਾਰਨ ਕਰੇਨ ਵੀ ਨਦੀ 'ਚ ਡਿੱਗ ਗਈ। ਇਹ ਚੰਗਾ ਹੈ ਕਿ ਕਿਸੇ ਨੂੰ ਵੀ ਗੰਭੀਰ ਸੱਟ ਨਹੀਂ ਲੱਗੀ। ਇੱਕ ਹੋਰ ਯੂਜ਼ਰ ਨੇ ਲਿਖਿਆ, 'ਮੈਨੂੰ ਉਮੀਦ ਹੈ ਕਿ ਉਨ੍ਹਾਂ ਕੋਲ ਇਸ ਨੂੰ ਨਦੀ ਤੋਂ ਹਟਾਉਣ ਦਾ ਸਾਧਨ ਹੋਵੇਗਾ।