Viral Video: ਕੁਦਰਤ ਆਪਣੇ ਅੰਦਰ ਕਈ ਰਹੱਸ ਰੱਖਦੀ ਹੈ, ਜੋ ਕਈ ਵਾਰ ਹੈਰਾਨ ਕਰ ਦਿੰਦੀ ਹੈ। ਹਾਲ ਹੀ 'ਚ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਲੋਕਾਂ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਕਰਨਾ ਮੁਸ਼ਕਿਲ ਹੋ ਰਿਹਾ ਹੈ। ਵਾਇਰਲ ਹੋ ਰਹੀ ਇਸ ਵੀਡੀਓ 'ਚ ਕੁਦਰਤ ਦਾ ਅਜਿਹਾ ਨਜ਼ਾਰਾ ਦਿਖਾਈ ਦੇ ਰਿਹਾ ਹੈ ਕਿ ਹੈਰਾਨ ਹੋਣਾ ਸੁਭਾਵਿਕ ਹੈ। ਵੀਡੀਓ 'ਚ ਦਿਖਾਈ ਦੇ ਰਹੇ ਬੱਦਲਾਂ 'ਚ ਇੱਕ ਆਕ੍ਰਿਤੀ ਦਿਖਾਈ ਦੇ ਰਹੀ ਹੈ, ਜੋ ਬਿਲਕੁਲ ਇਨਸਾਨ ਵਰਗੀ ਲੱਗ ਰਹੀ ਹੈ।


ਵੀਡੀਓ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਕੋਈ ਵਿਅਕਤੀ ਹੱਥ ਫੈਲਾ ਕੇ ਖੜ੍ਹਾ ਹੋਵੇ। ਅਸਮਾਨ 'ਚ ਖਿੱਲਰੇ ਖੂਬਸੂਰਤ ਬੱਦਲ ਅਕਸਰ ਵੱਖ-ਵੱਖ ਆਕਾਰਾਂ 'ਚ ਦਿਖਾਈ ਦਿੰਦੇ ਹਨ, ਜੋ ਦਿਲ ਨੂੰ ਛੂਹ ਲੈਂਦੇ ਹਨ ਪਰ ਹਾਲ ਹੀ 'ਚ ਵਾਇਰਲ ਹੋਈ ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਇਹ ਵੀਡੀਓ ਇੰਡੋਨੇਸ਼ੀਆ ਦੀ ਦੱਸੀ ਜਾ ਰਹੀ ਹੈ, ਜਿਸ 'ਚ ਆਸਮਾਨ 'ਚ ਦਿਖਾਈ ਦੇਣ ਵਾਲੇ ਬੱਦਲਾਂ ਵਿਚਕਾਰ ਮਨੁੱਖ ਵਰਗੀ ਸ਼ਕਲ ਦਿਖਾਈ ਦੇ ਰਹੀ ਹੈ। ਯਕੀਨ ਨਹੀਂ ਆਉਂਦਾ ਤਾਂ ਵੀਡੀਓ ਆਪ ਦੇਖ ਲਓ। ਇਹੀ ਕਾਰਨ ਹੈ ਕਿ ਇਹ ਵੀਡੀਓ ਇੰਟਰਨੈੱਟ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।



ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ TheFigen_ ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਲੋਕ ਦੰਗ ਰਹਿ ਗਏ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਗਿਆ ਹੈ, 'ਲੋਕ ਕਹਿੰਦੇ ਹਨ ਕਿ ਇੰਡੋਨੇਸ਼ੀਆ ਦੇ ਅਸਮਾਨ 'ਚ ਇਨਸਾਨ ਦੀ ਸ਼ਕਲ ਦਾ ਬੱਦਲ ਦੇਖਿਆ ਗਿਆ। ਵਾਹ। ਕੀ ਇਹ ਅਸਲੀ ਹੈ?' 13 ਸਤੰਬਰ ਨੂੰ ਵਾਇਰਲ ਹੋਈ ਇਸ ਵੀਡੀਓ ਨੂੰ ਹੁਣ ਤੱਕ 1 ਕਰੋੜ ਲੋਕ ਦੇਖ ਚੁੱਕੇ ਹਨ, ਜਦਕਿ ਇਸ ਵੀਡੀਓ ਨੂੰ 16 ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ।


ਇਹ ਵੀ ਪੜ੍ਹੋ: Viral News: ਪਾਸਤਾ ਖਾਣ ਨਾਲ ਵਿਅਕਤੀ ਦੀ ਮੌਤ, ਕੀ ਤੁਸੀਂ ਵੀ ਕਰਦੇ ਹੋ ਅਜਿਹੀ ਗਲਤੀ?


ਵੀਡੀਓ ਦੇਖ ਚੁੱਕੇ ਲੋਕ ਇਸ ਵਾਰ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇੱਕ ਯੂਜ਼ਰ ਨੇ ਇਸ ਨੂੰ ਬਹੁਤ ਡਰਾਉਣਾ ਦੱਸਿਆ। ਕਈ ਲੋਕਾਂ ਨੇ ਗੌਡਜ਼ਿਲਾ ਦੇ GIF ਬਣਾ ਕੇ ਪੋਸਟ ਵੀ ਕੀਤੇ। ਬਹੁਤ ਸਾਰੇ ਲੋਕ ਹਨ ਜੋ ਕਹਿੰਦੇ ਹਨ ਕਿ ਇਸ ਸੰਸਾਰ ਵਿੱਚ ਕੁਝ ਵੀ ਸੰਭਵ ਹੈ।


ਇਹ ਵੀ ਪੜ੍ਹੋ: Viral Video: ਕੀ ਤੁਸੀਂ ਵੀ ਔਨਲਾਈਨ ਆਰਡਰ ਵੀ ਕਰਦੇ ਹੋ ਖਾਣਾ? ਤਾਂ ਪਹਿਲਾਂ ਇਹ 'ਘਿਣਾਉਣੀ' ਵੀਡੀਓ ਦੇਖੋ, ਤੁਹਾਡਾ ਸਿਰ ਘੁੰਮ ਜਾਵੇਗਾ