Viral Video: ਸੋਸ਼ਲ ਮੀਡੀਆ 'ਤੇ ਇੱਕ ਅਜੀਬ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਲੋਕ ਦੰਗ ਰਹਿ ਗਏ ਹਨ। ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਨੂੰ ਦਫ਼ਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਪਰ ਇਹ ਕੀ ਹੈ? ਲੋਕ ਲਾਸ਼ ਨੂੰ ਦਰਜਨਾਂ ਆਧੁਨਿਕ ਹਥਿਆਰਾਂ ਨਾਲ ਢੱਕ ਕੇ ਦਫ਼ਨ ਕਰ ਰਹੇ ਹਨ। ਅਜਿਹਾ ਕਰਨ ਦੇ ਪਿੱਛੇ ਦੀ ਵਜ੍ਹਾ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਇਹ ਹੈਰਾਨ ਕਰਨ ਵਾਲਾ ਨਜ਼ਾਰਾ ਇਕਵਾਡੋਰ ਦਾ ਹੈ।


ਮ੍ਰਿਤਕ ਦੀ ਪਛਾਣ 39 ਸਾਲਾ ਮੈਨੁਅਲ ਜੂਲੀਅਨ ਸੇਵਿਲਾਨੋ ਬੁਸਤਾਮਾਂਤੇ ਵਜੋਂ ਹੋਈ ਹੈ, ਜੋ ‘ਲੌਸ ਫੈਟੇਲਸ’ ਗਰੁੱਪ ਦਾ ਸੁਪਰੀਮੋ ਸੀ। ਇਹ ਇੱਕ ਅਪਰਾਧਿਕ ਗਿਰੋਹ ਹੈ, ਜੋ ਇਕਵਾਡੋਰ ਦੇ ਲਾਸ ਰੀਓਸ ਖੇਤਰ ਵਿੱਚ ਕੰਮ ਕਰਦਾ ਹੈ ਅਤੇ ਦੱਖਣੀ ਅਮਰੀਕੀ ਦੇਸ਼ ਵਿੱਚ ਨਸ਼ਿਆਂ ਦਾ ਕਾਰੋਬਾਰ ਕਰਦਾ ਹੈ। ਡੇਲੀ ਮੇਲ ਦੇ ਅਨੁਸਾਰ, 13 ਸਤੰਬਰ ਦੀ ਦੁਪਹਿਰ ਨੂੰ, ਬੁਸਟਾਮਾਂਟੇ, ਆਪਣੀ 20 ਸਾਲਾ ਧੀ ਅਤੇ ਇੱਕ ਸੁਰੱਖਿਆ ਗਾਰਡ ਦੇ ਨਾਲ, ਮੋਕਾਚੇ ਵਿੱਚ ਆਪਣੀ ਕਾਰ ਧੋਣ ਲਈ ਰੁਕਿਆ ਸੀ ਉਦੋਂ ਹੀ ਹਮਲਾਵਰਾਂ ਨੇ ਉਸਨੂੰ ਗੋਲੀ ਮਾਰ ਦਿੱਤੀ।


ਇਸ ਅੰਨ੍ਹੇਵਾਹ ਗੋਲੀਬਾਰੀ 'ਚ ਡਰੱਗ ਮਾਫੀਆ ਦੀ ਬੇਟੀ ਨੂੰ ਵੀ ਗੋਲੀ ਲੱਗੀ, ਜਿਸ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਹਮਲਾਵਰਾਂ ਨੇ ਪਹਿਲਾਂ ਹੀ ਇੱਕ ਜਾਲ ਵਿਛਾ ਦਿੱਤਾ ਸੀ ਕਿਉਂਕਿ ਉਹ ਜਾਣਦੇ ਸਨ ਕਿ ਬੁਸਟਾਮਾਂਟੇ ਅਕਸਰ ਆਪਣੀ ਕਾਰ ਨੂੰ ਖੁਦ ਧੋਦਾ ਹੈ।



ਵਾਇਰਲ ਹੋਈ ਕਲਿੱਪ ਵਿੱਚ, ਲੋਕ ਤਾਬੂਤ ਵਿੱਚ ਲਾਸ਼ ਦੇ ਉੱਪਰ ਸ਼ਾਟ ਗਨ, ਰਾਈਫਲਾਂ ਅਤੇ ਰਿਵਾਲਵਰ ਅਤੇ ਹੋਰ ਹਥਿਆਰ ਰੱਖਦੇ ਵੇਖੇ ਜਾ ਸਕਦੇ ਹਨ। ਪਰਿਵਾਰਕ ਮੈਂਬਰਾਂ ਦਾ ਤਰਕ ਹੈ ਕਿ ਅਜਿਹਾ ਕਰਨ ਨਾਲ ਉਹ ਆਪਣੇ ਆਪ ਨੂੰ ਪਰਲੋਕ ਵਿੱਚ ਸੁਰੱਖਿਅਤ ਰੱਖ ਸਕੇਗਾ।


ਇਹ ਵੀ ਪੜ੍ਹੋਂ: Viral Video: ਰੇਲਵੇ ਸਟੇਸ਼ਨ 'ਤੇ ਇਕੱਠੇ ਹੋਏ ਹਜ਼ਾਰਾਂ ਲੋਕ, ਫਿਰ ਕੁੱਤਿਆਂ ਵਾਂਗ ਲੱਗੇ ਭੌਂਕਣ, ਵੀਡੀਓ ਦੇਖ ਕੇ ਹੈਰਾਨ ਰਹਿ ਗਏ ਲੋਕ


ਰਿਪੋਰਟ ਮੁਤਾਬਕ ਇਕਵਾਡੋਰ 'ਚ ਡਰੱਗ ਮਾਫੀਆ ਵਿਚਾਲੇ ਗੈਂਗ ਵਾਰ ਦੀਆਂ ਘਟਨਾਵਾਂ ਤੇਜ਼ੀ ਨਾਲ ਵਧੀਆਂ ਹਨ। ਪਿਛਲੇ ਸਾਲ ਖੂਨੀ ਸੰਘਰਸ਼ਾਂ ਵਿੱਚ 4600 ਤੋਂ ਵੱਧ ਲੋਕ ਮਾਰੇ ਗਏ ਸਨ, ਜੋ ਕਿ 2021 ਵਿੱਚ ਦੁੱਗਣੀ ਗਿਣਤੀ ਹੈ। ਇਸ ਸਾਲ ਅਗਸਤ ਤੱਕ ਗੈਂਗ ਵਾਰ ਵਿੱਚ 3568 ਲੋਕ ਮਾਰੇ ਜਾ ਚੁੱਕੇ ਹਨ।


ਇਹ ਵੀ ਪੜ੍ਹੋਂ: Viral Video: 600 ਫੁੱਟ ਦੀ ਉਚਾਈ 'ਤੇ ਜਹਾਜ਼ ਦਾ ਇੰਜਣ ਹੋਇਆ ਫੇਲ੍ਹ, ਅੱਗੇ ਕੀ ਹੋਇਆ, ਇਹ ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼