ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇਕ ਵੀਡੀਓਜ਼ ਵਾਇਰਲ (Viral Videos) ਹੋ ਰਹੀ ਹੈ। ਵਾਇਰਲ ਵੀਡੀਓ ਵਿੱਚ ਚਿੜੀਆਘਰ ਪਹੁੰਚਿਆ ਇੱਕ ਟੂਰਿਸਟ ਜੰਗਲ ਦੇ ਰਾਜੇ ਸ਼ੇਰ ਨਾਲ ਛੇੜਛਾੜ ਕਰਦਾ ਨਜ਼ਰ ਆ ਰਿਹਾ ਹੈ।ਸੋਸ਼ਲ ਮੀਡੀਆ 'ਤੇ ਇਕ ਤੋਂ ਵੱਧ ਵੀਡੀਓਜ਼ ਵਾਇਰਲ (Viral Videos) ਹੁੰਦੀਆਂ ਰਹਿੰਦੀਆਂ ਹਨ। ਕਈ ਵਾਰ ਜੰਗਲਾਂ ਵਿੱਚ ਜਾਨਵਰਾਂ ਦੇ ਬਚਾਅ ਜਾਂ ਉਨ੍ਹਾਂ ਦੇ ਮੌਜ-ਮਸਤੀ ਦੀਆਂ ਵੀਡੀਓਜ਼ (ਫਨੀ ਵੀਡੀਓਜ਼) ਦੇਖਣ ਨੂੰ ਮਿਲਦੀਆਂ ਹਨ, ਕਈ ਵਾਰ ਅਜਿਹੇ ਮੂਰਖ ਲੋਕਾਂ ਦੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਹਨ, ਜੋ ਮੌਤ ਦੇ ਮੂੰਹ ਵਿੱਚ ਛਾਲ ਮਾਰਨ ਲਈ ਤਿਆਰ ਹੁੰਦੇ ਹਨ।



ਪੰਜਾਬੀ 'ਚ ਅਕਸਰ ਕਹਿੰਦੇ ਨੇ ਮੌਤ ਨੂੰ ਮਾਸੀ ਆਖਣਾ, ਇਸ ਸ਼ਖਸ ਨੇ ਵੀ ਕੁੱਝ ਅਜਿਹਾ ਹੀ ਕੀਤਾ।ਇਸ ਸਮੇਂ ਇੰਟਰਨੈੱਟ 'ਤੇ ਉਸ ਵਿਅਕਤੀ ਦੀ ਕਲਿੱਪ ਵਾਇਰਲ ਹੋ ਰਹੀ ਹੈ, ਜੋ ਆਪ ਮੌਤ ਨੂੰ ਚੁਣੌਤੀ ਦੇਣ ਲਈ ਖੁਦ ਪਹੁੰਚ ਗਿਆ ਹੈ। ਚਿੜੀਆਘਰ 'ਚ ਘੁੰਮਦੇ ਹੋਏ ਇਸ ਵਿਅਕਤੀ ਨੇ ਜੰਗਲ ਦੇ ਰਾਜੇ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ। ਫਿਰ ਜੋ ਹੋਇਆ, ਉਹ ਦੇਖਣ ਵਾਲਾ।

ਇਸ ਕਲਿੱਪ ਨੂੰ ਮਾਸਾਈ ਸਾਈਟਿੰਗਜ਼ ਨਾਂ ਦੇ ਯੂਟਿਊਬ ਚੈਨਲ ਨੇ ਸ਼ੇਅਰ ਕੀਤੀ ਹੈ। ਵੀਡੀਓ ਅਫਰੀਕਾ ਦੇ ਸੇਰੇਨਗੇਟੀ ਨੈਸ਼ਨਲ ਪਾਰਕ ਦੀ ਹੈ। ਇੱਥੇ ਬੱਸ ਰਾਹੀਂ ਚਿੜੀਆਘਰ ਦੇ ਦੁਆਲੇ ਘੁੰਮ ਰਿਹਾ ਇੱਕ ਸੈਲਾਨੀ ਅਚਾਨਕ ਉੱਥੇ ਖੜ੍ਹੇ ਸ਼ੇਰ ਨਾਲ ਗੜਬੜ ਕਰਨ ਲੱਗ ਜਾਂਦਾ ਹੈ। ਉਹ ਬੱਸ ਦੀ ਖਿੜਕੀ ਖੋਲ੍ਹ ਕੇ ਸ਼ੇਰ ਨੂੰ ਛੂਹਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਅਚਾਨਕ ਸ਼ੇਰ ਮੁੜ ਗਿਆ। ਸੈਲਾਨੀ ਦੀ ਇਸ ਬੇਵਕੂਫੀ 'ਤੇ ਲੋਕ ਹੈਰਾਨੀ ਪ੍ਰਗਟ ਕਰ ਰਹੇ ਹਨ।

ਵੀਡੀਓ ਦੀ ਸ਼ੁਰੂਆਤ 'ਚ ਇਕ ਵਿਅਕਤੀ ਚਿੜੀਆਘਰ ਨੂੰ ਜਾਣ ਵਾਲੀ ਬੱਸ 'ਚ ਘੁੰਮਦਾ ਦਿਖਾਈ ਦੇ ਰਿਹਾ ਹੈ। ਜਿਵੇਂ ਹੀ ਸੈਲਾਨੀ ਬੱਸ ਦੇ ਬਾਹਰ ਸ਼ੇਰ ਨੂੰ ਵੇਖਦਾ ਹੈ, ਉਤਸ਼ਾਹ ਵਿੱਚ, ਆਪਣਾ ਹੱਥ ਕੱਢ ਕੇ ਉਸਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ। ਉਸ ਦੇ ਹੱਥ ਵਿਚ ਕੈਮਰਾ ਹੈ। ਸ਼ਾਇਦ ਉਹ ਸਾਹਮਣੇ ਤੋਂ ਫੋਟੋ ਖਿੱਚਣ ਲਈ ਸ਼ੇਰ ਨੂੰ ਛੂਹ ਰਿਹਾ ਹੈ। ਹਾਲਾਂਕਿ ਸ਼ੇਰ ਵੀ ਇੱਕ ਵਾਰ ਉਸਦੀ ਮੂਰਖਤਾ ਨੂੰ ਬਰਦਾਸ਼ਤ ਕਰ ਲੈਂਦਾ ਹੈ, ਪਰ ਜਿਵੇਂ ਹੀ ਸੈਲਾਨੀ ਉਸਨੂੰ ਹੋਰ ਪਰੇਸ਼ਾਨ ਕਰਦਾ ਹੈ, ਸ਼ੇਰ ਵਾਪਸ ਮੁੜ ਜਾਂਦਾ ਹੈ। ਸੈਲਾਨੀ ਨੂੰ ਦੇਖ ਕੇ ਸ਼ੇਰ ਉੱਚੀ-ਉੱਚੀ ਗਰਜਦਾ ਹੈ, ਜਿਸ ਕਾਰਨ ਡਰ ਦੇ ਮਾਰੇ ਉਸ ਦੀ ਹਾਲਤ ਵਿਗੜ ਜਾਂਦੀ ਹੈ।

ਸ਼ੇਰ ਨੂੰ ਗਰਜਦਾ ਦੇਖ ਕੇ ਉਸ ਵਿਅਕਤੀ ਦੀ ਹਾਲਤ ਇੰਨੀ ਖਰਾਬ ਹੋ ਜਾਂਦੀ ਹੈ ਕਿ ਉਹ ਖਿੜਕੀ ਬੰਦ ਕਰਨ ਤੋਂ ਵੀ ਡਰਦਾ ਹੈ। ਇਹ ਦ੍ਰਿਸ਼ ਬਹੁਤ ਖਤਰਨਾਕ ਹੈ। ਜੇਕਰ ਸ਼ੇਰ ਨੇ ਖਿੜਕੀ ਤੋਂ ਹਮਲਾ ਕੀਤਾ ਹੁੰਦਾ ਤਾਂ ਇਸ ਵਿਅਕਤੀ ਤੋਂ ਇਲਾਵਾ ਬੱਸ 'ਚ ਮੌਜੂਦ ਹੋਰ ਲੋਕਾਂ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਸੀ। ਇਸ ਵੀਡੀਓ ਨੂੰ ਹੁਣ ਤੱਕ ਕਰੀਬ 6 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਨੂੰ ਦੇਖ ਕੇ ਲੋਕ ਲਗਾਤਾਰ ਕਮੈਂਟ ਕਰ ਰਹੇ ਹਨ ਅਤੇ ਇਸ ਸੈਲਾਨੀ ਦੀ ਬੇਵਕੂਫੀ 'ਤੇ ਗੁੱਸੇ 'ਚ ਹਨ।