VIP Cow : ਜ਼ਿਲ੍ਹਾ ਮੈਜਿਸਟਰੇਟ ਦੀ ਗਾਂ ਬਿਮਾਰੀ ਹੋਈ ਤਾਂ ਮੁੱਖ ਵੈਟਰਨਰੀ ਅਫਸਰ ਸੀਵੀਓ ਨੇ ਛੇ ਵੈਟਰਨਰੀ ਡਾਕਟਰ ਤਾਇਨਾਤ ਕਰ ਦਿੱਤੇ। ਇਸ ਮਾਮਲੇ ਦੀ ਸੋਸ਼ਲ ਮੀਡੀਆ ਉੱਪਰ ਕਾਫੀ ਚਰਚਾ ਹੋ ਰਹੀ ਹੈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਫਤਹਿਪੁਰ ਦਾ ਹੈ।








ਹਾਸਲ ਜਾਣਕਾਰੀ ਮੁਤਾਬਕ ਫਤਹਿਪੁਰ ਦੇ ਮੁੱਖ ਵੈਟਰਨਰੀ ਅਫਸਰ (ਸੀਵੀਓ) ਨੇ ਜ਼ਿਲ੍ਹਾ ਮੈਜਿਸਟਰੇਟ ਅਪੂਰਵਾ ਦੂਬੇ ਦੀ ਗਾਂ ਦੇ ਇਲਾਜ ਲਈ ਛੇ ਵੈਟਰਨਰੀ ਡਾਕਟਰਾਂ ਨੂੰ ਤਾਇਨਾਤ ਕੀਤਾ ਹੈ। ਇਸ ਹੁਕਮ ਦੀ ਕਾਪੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਸੀਵੀਓ ਡਾ. ਐਸਕੇ ਤਿਵਾੜੀ ਨੇ ਗਾਂ ਦੀ ਦੇਖਭਾਲ ਲਈ ਛੇ ਵੈਟਰਨਰੀ ਡਾਕਟਰਾਂ ਨੂੰ ਤਾਇਨਾਤ ਕੀਤਾ ਹੈ ਤੇ ਗਾਂ ਦੀ ਦੇਖਭਾਲ ਲਈ ਹਫ਼ਤੇ ਦੇ ਛੇ ਦਿਨਾਂ ਲਈ ਛੇ ਡਾਕਟਰ ਆਪਣੀ ਡਿਊਟੀ ਦੇਣਗੇ। ਇਹ ਮਾਮਲਾ ਕਾਫੀ ਚਰਚਾ ਵਿੱਚ ਆ ਗਿਆ ਹੈ।


Punjab Heatwave: ਭਿਆਨਕ ਗਰਮੀ 'ਚ ਪਸ਼ੂਆਂ ਨੂੰ ਬਚਾਉਣ ਲਈ ਜਾਰੀ ਹੋਈ ਇਹ ਐਡਵਾਈਜ਼ਰੀ



ਡਾਕਟਰਾਂ ਨੂੰ ਕਿਹਾ ਗਿਆ ਹੈ ਕਿ ਉਹ ਦਿਨ ਵਿੱਚ ਦੋ ਵਾਰ ਗਾਂ ਦੀ ਜਾਂਚ ਕਰਨ ਤੇ ਸ਼ਾਮ 6 ਵਜੇ ਤੱਕ ਸੀਵੀਓ ਦਫ਼ਤਰ ਵਿੱਚ ਆਪਣੀ ਰਿਪੋਰਟ ਪੇਸ਼ ਕਰਨ। ਪੱਤਰ ਵਿੱਚ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਡਿਊਟੀ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।