Viral Video: ਥਾਈਲੈਂਡ ਦੀ ਰਾਜਧਾਨੀ ਬੈਂਕਾਕ ਤੋਂ ਫੁਕੇਟ ਜਾ ਰਹੀ ਥਾਈ ਏਅਰਏਸ਼ੀਆ ਦੀ ਫਲਾਈਟ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਯਾਤਰੀਆਂ ਨੇ ਓਵਰਹੈੱਡ ਕੈਬਿਨ 'ਚ ਜ਼ਿੰਦਾ ਸੱਪ ਦੇਖਿਆ। ਫਲਾਈਟ ਦੇ ਉਪਰਲੇ ਹਿੱਸੇ 'ਚ ਸੱਪ ਨੂੰ ਰੇਂਗਦੇ ਦੇਖ ਲੋਕ ਹੈਰਾਨ ਰਹਿ ਗਏ। ਇੱਕ TikTok ਯੂਜ਼ਰ @wannabtailsalon ਨੇ ਇਸ ਨਾਲ ਜੁੜਿਆ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜੋ ਹੁਣ ਵਾਇਰਲ ਹੋ ਰਿਹਾ ਹੈ। ਇਹ ਘਟਨਾ 13 ਜਨਵਰੀ ਨੂੰ ਬੈਂਕਾਕ ਦੇ ਡੌਨ ਮੁਏਂਗ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਵਾਲੀ ਫਲਾਈਟ FD3015 ਦੀ ਹੈ। ਵਾਇਰਲ ਹੋ ਰਹੀ ਵੀਡੀਓ 'ਚ ਸੱਪ ਨੂੰ ਓਵਰਹੈੱਡ ਕੈਬਿਨ 'ਚ ਰੇਂਗਦੇ ਦੇਖਿਆ ਜਾ ਸਕਦਾ ਹੈ।
ਫਲਾਈਟ 'ਚ ਸੱਪ ਨੂੰ ਦੇਖ ਕੇ ਯਾਤਰੀਆਂ 'ਚ ਦਹਿਸ਼ਤ ਫੈਲ ਗਈ। ਵਾਇਰਲ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਹਲਚਲ ਮਚ ਗਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਫਲਾਈਟ ਅਟੈਂਡੈਂਟ ਨੇ ਜਹਾਜ਼ ਦੀ ਲੈਂਡਿੰਗ ਤੋਂ ਪਹਿਲਾਂ ਪਲਾਸਟਿਕ ਦੀ ਬੋਤਲ ਅਤੇ ਬੈਗ ਦੀ ਵਰਤੋਂ ਕਰਦੇ ਹੋਏ ਸੱਪ ਨੂੰ ਕੁਸ਼ਲਤਾ ਨਾਲ ਫੜ ਲਿਆ।
ਸੋਸ਼ਲ ਮੀਡੀਆ ਨੇ ਇਸ ਅਣਕਿਆਸੀ ਘਟਨਾ 'ਤੇ ਹੈਰਾਨੀ ਪ੍ਰਗਟਾਈ ਹੈ। ਫਲਾਈਟ ਅਟੈਂਡੈਂਟ ਨੇ ਸਥਿਤੀ ਨੂੰ ਸੰਭਾਲਣ 'ਚ ਜਿਸ ਤਰ੍ਹਾਂ ਸਮਝਦਾਰੀ ਦਿਖਾਈ, ਲੋਕ ਉਸ ਦੀ ਵੀ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ। ਜਹਾਜ਼ 'ਚ ਸੱਪ, ਸੱਚਮੁੱਚ ਅਜਿਹਾ ਹੋਇਆ। ਇੱਕ ਹੋਰ ਨੇ ਲਿਖਿਆ, ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਕੱਲ੍ਹ ਵੀ ਇਹੀ ਸੁਪਨਾ ਦੇਖਿਆ ਸੀ ਅਤੇ ਅੱਜ ਇੱਥੇ ਦੇਖ ਰਿਹਾ ਹਾਂ। ਤੀਜੇ ਨੇ ਲਿਖਿਆ, ਇਹ ਥਾਈਲੈਂਡ ਹੈ, ਇਹ ਠੀਕ ਹੈ! ਪਿਆਰਾ ਛੋਟਾ ਸੱਪ। ਇੱਕ ਹੋਰ ਨੇ ਟਿੱਪਣੀ ਕੀਤੀ ਅਤੇ ਲਿਖਿਆ, ਉਮੀਦ ਹੈ ਕਿ ਉਸਦੇ ਮਾਤਾ-ਪਿਤਾ ਅਤੇ ਭਰਾ ਇਸ ਫਲਾਈਟ ਵਿੱਚ ਨਹੀਂ ਹੋਣਗੇ।
ਇਹ ਵੀ ਪੜ੍ਹੋ: Instagram: ਇੰਸਟਾਗ੍ਰਾਮ 'ਤੇ ਰਾਤ 10 ਵਜੇ ਤੋਂ ਬਾਅਦ ਇਨ੍ਹਾਂ ਉਪਭੋਗਤਾਵਾਂ ਨੂੰ ਮਿਲਣਗੇ ਵਿਸ਼ੇਸ਼ ਸੰਦੇਸ਼, ਇਹ ਇੱਕ ਨਵਾਂ ਸੁਰੱਖਿਆ ਫੀਚਰ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Mouth Ulcer SideEffects: ਮੂੰਹ ਦੇ ਛਾਲਿਆਂ ਨੂੰ ਨਾ ਕਰੋ ਨਜ਼ਰਅੰਦਾਜ਼! ਕਰਵਾਓ ਜਾਂਚ, ਹੋ ਸਕਦੀਆਂ ਇਹ ਗੰਭੀਰ ਬਿਮਾਰੀਆਂ