Social Media Influencer Income:  ਲੋਕਾਂ ਨੇ ਪਿਛਲੇ ਕੁਝ ਸਾਲਾਂ ਵਿੱਚ ਸੋਸ਼ਲ ਮੀਡੀਆ ਤੋਂ ਬਹੁਤ ਕਮਾਈ ਕੀਤੀ ਹੈ। ਇੰਸਟਾਗ੍ਰਾਮ, ਫੇਸਬੁੱਕ ਅਤੇ ਟਿਕਟੋਕ ਵਰਗੇ ਪਲੇਟਫਾਰਮਾਂ ਤੋਂ ਲੋਕ ਲੱਖਾਂ-ਕਰੋੜਾਂ ਦੀ ਕਮਾਈ ਕਰ ਰਹੇ ਹਨ। ਸੋਸ਼ਲ ਮੀਡੀਆ ਤੋਂ ਕਈ ਸਿਤਾਰੇ ਸਾਹਮਣੇ ਆਏ ਹਨ, ਜੋ ਅੱਜ ਜ਼ਬਰਦਸਤ ਕਮਾਈ ਕਰ ਰਹੇ ਹਨ ਪਰ ਕੀ ਤੁਸੀਂ ਕਦੇ ਸੋਸ਼ਲ ਮੀਡੀਆ ਤੋਂ ਕਰੋੜਾਂ ਰੁਪਏ ਕਮਾਉਣ ਵਾਲੇ ਕੁੱਤੇ ਬਾਰੇ ਸੁਣਿਆ ਹੈ? ਕੀ ਇਹ ਹੈਰਾਨੀ ਦੀ ਗੱਲ ਨਹੀਂ ਹੈ?


ਸੋਸ਼ਲ ਮੀਡੀਆ ਸਟਾਰ ਇਹ ਕੁੱਤਾ ਕਰੋੜਾਂ ਰੁਪਏ ਕਮਾ ਰਿਹਾ ਹੈ। ਇਹ ਗੋਲਡਨ ਰੀਟਰੀਵਰ ਨਸਲ ਦਾ ਕੁੱਤਾ ਹੈ, ਜਿਸ ਦੀ ਸਾਲਾਨਾ ਕਮਾਈ 8 ਕਰੋੜ, 28 ਲੱਖ ਰੁਪਏ ਹੈ। Pretend Pet Memories ਨਾਮ ਦੀ ਇੱਕ ਕੰਪਨੀ ਦੁਆਰਾ ਕੀਤੀ ਗਈ ਇੱਕ ਖੋਜ ਵਿੱਚ ਖੁਲਾਸਾ ਹੋਇਆ ਹੈ ਕਿ ਟਕਰ (TUCKER) ਦੁਨੀਆ ਵਿੱਚ ਨੰਬਰ ਇੱਕ Influencer ਹੈ। ਟਕਰ ਦੀ ਮਾਲਕਣ ਦਾ ਨਾਂ ਕੋਰਟਨੀ ਬਡਗਿਨ ਹੈ ਅਤੇ ਉਹ ਟਕਰ ਦਾ ਸੋਸ਼ਲ ਮੀਡੀਆ ਅਕਾਊਂਟ ਹੈਂਡਲ ਕਰਦੀ ਹੈ।


ਕੋਰਟਨੀ ਨੇ ਨਿਊਯਾਰਕ ਪੋਸਟ 'ਚ ਦੱਸਿਆ ਕਿ ਯੂ-ਟਿਊਬ 30 ਮਿੰਟ ਦੇ ਵੀਡੀਓ ਲਈ 30 ਲੱਖ ਤੋਂ 50 ਲੱਖ ਰੁਪਏ ਦਾ ਭੁਗਤਾਨ ਕਰਦਾ ਹੈ। 3 ਤੋਂ 8 ਇੰਸਟਾਗ੍ਰਾਮ ਸਟੋਰੀਜ਼ ਲਈ 16 ਲੱਖ ਰੁਪਏ ਤੱਕ ਦੀ ਕਮਾਈ ਕਰਦਾ ਹੈ। ਦੂਜੇ ਪਾਸੇ, ਕੁੱਤਾ ਬਾਕੀ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਸਾਲਾਨਾ ਅੱਠ ਕਰੋੜ ਤੋਂ ਵੱਧ ਦੀ ਕਮਾਈ ਕਰਦਾ ਹੈ।


ਕਿਵੇਂ ਸ਼ੁਰੂ ਹੋਇਆ ਸਫਰ
ਕੁੱਤੇ ਦਾ ਮਾਲਕ ਬਦਜਿਨ ਦੱਸਦਾ ਹੈ ਕਿ ਉਹ ਪਹਿਲਾਂ ਘਰਾਂ ਵਿੱਚ ਸਫਾਈ ਦਾ ਕੰਮ ਕਰਦਾ ਸੀ। 31 ਸਾਲਾ ਕੋਰਟਨੀ ਬਡਗਿਨ ਨੇ ਕਿਹਾ ਕਿ ਉਸ ਦਾ ਪਤੀ ਪਹਿਲਾਂ ਸਿਵਲ ਇੰਜੀਨੀਅਰ ਸੀ। ਦੋਵਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਅਤੇ ਟਕਰ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਹੈਂਡਲ ਕਰਨਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਲੋਕਪ੍ਰਿਅਤਾ ਵੱਧਦੀ ਗਈ ਅਤੇ ਅੱਜ ਉਹ ਕਰੋੜਾਂ 'ਚ ਕਮਾ ਲੈਂਦੇ ਹਨ।


ਲੋਕਾਂ ਨੇ ਵੀਡੀਓ ਨੂੰ ਕਾਫੀ ਪਸੰਦ ਕੀਤਾ ਹੈ
ਟਕਰ ਨੂੰ ਇਨ੍ਹਾਂ ਲੋਕਾਂ ਨੇ ਜੂਨ 2018 ਵਿੱਚ ਲੱਭਿਆ ਸੀ, ਜਦੋਂ ਉਹ ਸਿਰਫ਼ ਅੱਠ ਹਫ਼ਤਿਆਂ ਦਾ ਸੀ। ਇੰਸਟਾਗ੍ਰਾਮ ਅਕਾਉਂਟ ਉਸੇ ਸਮੇਂ ਬਣਾਇਆ ਗਿਆ ਸੀ। ਪਹਿਲੀ ਵੀਡੀਓ 'ਚ ਕੁੱਤਾ ਆਈਸ ਕਿਊਬ ਨਾਲ ਖੇਡ ਰਿਹਾ ਸੀ, ਜਿਸ ਨੂੰ ਕਈਆਂ ਨੇ ਪਸੰਦ ਕੀਤਾ ਸੀ। ਸਿਰਫ 6 ਮਹੀਨਿਆਂ 'ਚ ਇਸ ਦੇ 60 ਹਜ਼ਾਰ ਫਾਲੋਅਰਜ਼ ਹੋ ਗਏ ਹਨ। ਕੁੱਤੇ ਦੇ ਯੂਟਿਊਬ 'ਤੇ 51 ਲੱਖ, ਇੰਸਟਾਗ੍ਰਾਮ 'ਤੇ 34 ਲੱਖ, ਟਵਿਟਰ 'ਤੇ 62 ਲੱਖ ਅਤੇ ਫੇਸਬੁੱਕ 'ਤੇ 43 ਲੱਖ ਫਾਲੋਅਰਜ਼ ਹਨ।