ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਵਾਇਰਲ (Viral Video On Social Media) ਹੋ ਰਹੇ ਹਰ ਤਰ੍ਹਾਂ ਦੇ ਵੀਡੀਓਜ਼ 'ਚੋਂ ਕੁਝ ਅਜਿਹੇ ਹਨ, ਜਿਨ੍ਹਾਂ 'ਤੇ ਤੁਹਾਡੀ ਨਜ਼ਰ ਆਪਣੇ-ਆਪ ਹੀ ਟਿੱਕ ਜਾਂਦੀ ਹੈ। ਕਈ ਵਾਰ ਇਹ ਵੀਡੀਓ ਜੰਗਲੀ ਜਾਨਵਰਾਂ ਨਾਲ ਸਬੰਧਤ ਹੁੰਦੇ ਹਨ ਅਤੇ ਕਈ ਵਾਰ ਅਜਿਹੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਸ ਬਾਰੇ ਸਾਨੂੰ ਪਹਿਲਾਂ ਪਤਾ ਵੀ ਨਹੀਂ ਹੁੰਦਾ ਸੀ, ਇਸ ਸਮੇਂ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਵਿਸ਼ਾਲ ਅਜਗਰ ਨੂੰ ਇੱਕ ਦਰੱਖਤ 'ਤੇ ਚੜ੍ਹਦਾ ਦੇਖਿਆ ਜਾ ਸਕਦਾ ਹੈ।






ਸੱਪ ਕਿਸੇ ਵੀ ਜਾਤੀ ਦਾ ਹੋਵੇ, ਉਸ ਨੂੰ ਦੇਖ ਕੇ ਬੰਦਾ ਡਰ ਜਾਂਦਾ ਹੈ। ਅਜਿਹੇ 'ਚ ਜੇਕਰ ਤੁਹਾਡਾ ਸਾਹਮਣਾ ਕਿਸੇ ਵਿਸ਼ਾਲ ਕੋਬਰਾ ਜਾਂ ਅਜਗਰ ਨਾਲ ਹੋ ਜਾਵੇ ਤਾਂ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ। ਵੀਡੀਓ 'ਚ ਜਿਸ ਤਰ੍ਹਾਂ ਇੱਕ ਵੱਡੇ ਅਜਗਰ ਨੂੰ ਦਰੱਖਤ 'ਤੇ ਚੜਾਇਆ ਜਾ ਰਿਹਾ ਹੈ, ਉਸ ਨੂੰ ਦੇਖ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਇਸ ਵੀਡੀਓ ਨੂੰ ਟਵਿੱਟਰ 'ਤੇ @Rainmaker1973 ਨਾਂਅ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ।



ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਅਜਗਰ ਨੂੰ ਇਕ ਉੱਚੇ ਦਰੱਖਤ 'ਤੇ ਚੜ੍ਹਦੇ ਦੇਖ ਸਕਦੇ ਹੋ। ਉਹ ਬਹੁਤ ਤੇਜ਼ੀ ਨਾਲ ਸਿਖਰ 'ਤੇ ਪਹੁੰਚ ਰਿਹਾ ਹੈ, ਪਰ ਦਿਲਚਸਪ ਗੱਲ ਇਹ ਹੈ ਕਿ ਉਹ ਸਿੱਧਾ ਨਹੀਂ ਰੇਂਗ ਰਿਹਾ ਹੈ, ਸਗੋਂ ਦਰੱਖਤ ਨਾਲ ਚਿਪਕਦਾ ਹੋਇਆ ਅੱਗੇ ਜਾ ਰਿਹਾ ਹੈ। ਉਸ ਦਾ ਇਹ ਅੰਦਾਜ਼ ਦੇਖ ਕੇ ਤੁਸੀਂ ਵੀ ਡਰ ਜਾਵੋਗੇ ਅਤੇ ਉਸ ਦੇ ਹੁਨਰ ਦੀ ਵੀ ਤਾਰੀਫ ਕਰੋਗੇ। ਵੀਡੀਓ ਵਿੱਚ ਦਿਖਾਈ ਦੇਣ ਵਾਲਾ ਸੱਪ ਇੱਕ ਜਾਲੀਦਾਰ ਅਜਗਰ ਹੈ, ਜਿਸਦਾ ਵਜ਼ਨ ਬਹੁਤ ਜ਼ਿਆਦਾ ਹੈ। ਅਜਿਹੇ 'ਚ ਉਹ ਉੱਪਰ ਚੜ੍ਹਨ ਲਈ ਅਜਿਹੀ ਤਕਨੀਕ ਅਪਣਾ ਲੈਂਦਾ ਹੈ।


ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ ਮੈਸਿਮੋ (Massimo) ਨਾਂ ਦੇ ਯੂਜ਼ਰ ਨੇ ਸ਼ੇਅਰ ਕੀਤਾ ਹੈ। ਇਸ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਜਾਲੀਦਾਰ ਅਜਗਰ ਦੁਨੀਆ ਦੇ ਤਿੰਨ ਸਭ ਤੋਂ ਭਾਰੀ ਸੱਪਾਂ ਵਿੱਚੋਂ ਇੱਕ ਹਨ। ਇਸ ਤਰ੍ਹਾਂ ਉਹ ਰੁੱਖਾਂ 'ਤੇ ਚੜ੍ਹਦੇ ਹਨ। ਇਸ ਵੀਡੀਓ ਨੂੰ 2.4 ਮਿਲੀਅਨ ਯਾਨੀ 24 ਲੱਖ ਤੋਂ ਵੱਧ ਲੋਕਾਂ ਨੇ ਦੇਖਿਆ ਹੈ ਅਤੇ 12 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ। ਇਸ 'ਤੇ ਟਿੱਪਣੀ ਕਰਦਿਆਂ ਲੋਕਾਂ ਨੇ ਕਿਹਾ ਕਿ ਚੜ੍ਹਨਾ ਤਾਂ ਠੀਕ ਹੈ, ਪਰ ਹੇਠਾਂ ਕਿਵੇਂ ਉਤਰੇਗਾ। ਇਸ ਦੇ ਨਾਲ ਹੀ ਇਕ ਯੂਜ਼ਰ ਨੇ ਕਿਹਾ ਕਿ ਉਹ ਕਦੇ ਵੀ ਜੰਗਲਾਂ 'ਚ ਇਕੱਲੇ ਨਹੀਂ ਜਾਵੇਗੇ।



ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।