Viral News: ਵਿਸ਼ਵ ਪ੍ਰਸਿੱਧ ਕੌਫੀ ਹਾਊਸ ਕੰਪਨੀ 'ਸਟਾਰਬਕਸ' ਦੇ ਇੱਕ ਸਾਬਕਾ ਕਰਮਚਾਰੀ ਨੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੱਤਾ ਹੈ। ਦਰਅਸਲ, ਜਿਸ ਕਰਮਚਾਰੀ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਨੂੰ ਸਟਾਰਬਕਸ ਨੇ ਕੁਝ ਸਮੇਂ ਲਈ ਨੌਕਰੀ ਤੋਂ ਕੱਢ ਦਿੱਤਾ ਸੀ। ਕੰਪਨੀ ਵੱਲੋਂ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਕਰਮਚਾਰੀ ਗੁੱਸੇ 'ਚ ਆ ਗਿਆ ਅਤੇ ਉਸ ਨੇ ਸੋਸ਼ਲ ਮੀਡੀਆ 'ਤੇ ਕੰਪਨੀ ਨਾਲ ਜੁੜੇ ਕੁਝ ਵੇਰਵੇ ਲੀਕ ਕਰ ਦਿੱਤੇ, ਜਿਸ ਤੋਂ ਬਾਅਦ ਪੂਰੇ ਇੰਟਰਨੈੱਟ 'ਤੇ ਹਲਚਲ ਮਚ ਗਈ।


ਤੁਸੀਂ ਜਾਣਦੇ ਹੋ ਕਿ 'ਸਟਾਰਬਕਸ' ਆਪਣੀ ਕੌਫੀ ਲਈ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇਸ ਦੀ ਕੌਫੀ ਦੀ ਕੀਮਤ ਕਾਫੀ ਜ਼ਿਆਦਾ ਹੈ। ਹਾਲਾਂਕਿ, ਫਿਰ ਵੀ ਕੁਝ ਕੌਫੀ ਪ੍ਰੇਮੀ ਇਸ ਬ੍ਰਾਂਡ ਦੀ ਕੌਫੀ ਪੀਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਕਦੇ 'ਸਟਾਰਬਕਸ' ਦੀ ਕੌਫੀ ਟ੍ਰਾਈ ਕੀਤੀ ਹੈ ਤਾਂ ਕੌਫੀ ਦੀ ਰੈਸਿਪੀ ਨੂੰ ਲੈ ਕੇ ਤੁਹਾਡੇ ਦਿਮਾਗ 'ਚ ਸਵਾਲ ਜ਼ਰੂਰ ਉੱਠੇ ਹੋਣਗੇ। ਕਿਸੇ ਸਮੇਂ ਤੁਸੀਂ ਵੀ ਇਹ ਜਾਣਨਾ ਚਾਹਿਆ ਹੋਵੇਗਾ ਕਿ 'ਸਟਾਰਬਕਸ' ਕੌਫੀ ਵਿੱਚ ਕੀ ਕੀ ਪਾਇਆ ਜਾਂਦਾ ਹੈ।



ਦਰਅਸਲ, ਕੰਪਨੀ ਛੱਡਣ ਤੋਂ ਬਾਅਦ, ਇਸ ਸਾਬਕਾ ਕਰਮਚਾਰੀ ਨੇ ਸਟਾਰਬਕਸ ਨੂੰ ਸਬਕ ਸਿਖਾਉਣ ਲਈ ਸੋਸ਼ਲ ਮੀਡੀਆ 'ਤੇ ਇਸ ਦੀਆਂ ਵੱਖ-ਵੱਖ ਕੌਫੀ ਦੀਆਂ ਰੈਸਿਰੀ ਦਾ ਖੁਲਾਸਾ ਕੀਤਾ। ਸਟਾਰਬਕਸ ਕੌਫੀ ਦੀ ਰੈਸਿਪੀ ਮਿਲਣ ਤੋਂ ਬਾਅਦ, ਬਹੁਤ ਸਾਰੇ ਲੋਕ ਬਹੁਤ ਖੁਸ਼ ਸਨ ਕਿ ਇਸ ਕੌਫੀ ਨੂੰ ਖਰੀਦਣ ਲਈ ਇੰਨੇ ਪੈਸੇ ਦੇਣ ਦੀ ਬਜਾਏ, ਕਿਉਂ ਨਾ ਇਸ ਨੂੰ ਘਰ ਵਿੱਚ ਬਣਾਇਆ ਜਾਵੇ। ਕਰਮਚਾਰੀ ਨੇ ਸੋਸ਼ਲ ਮੀਡੀਆ 'ਤੇ ਨਾਲੋ-ਨਾਲ ਕਈ ਤਸਵੀਰਾਂ ਪੋਸਟ ਕੀਤੀਆਂ, ਜਿਨ੍ਹਾਂ 'ਚ ਕੌਫੀ ਦੇ ਵੱਖ-ਵੱਖ ਫਲੇਵਰ ਬਣਾਉਣ ਦੀ ਪੂਰੀ ਰੈਸਿਪੀ ਨੂੰ ਵਿਸਥਾਰ ਨਾਲ ਦੱਸਿਆ ਗਿਆ ਹੈ।


ਇਹ ਵੀ ਪੜ੍ਹੋ: Viral Video: ਟੀਮ ਇੰਡੀਆ ਖਿਲਾਫ਼ ਹਾਰ ਤੋਂ ਬਾਅਦ ਪਾਕਿਸਤਾਨੀ ਚਾਚੇ ਦੀ ਰੋ-ਰੋ ਕੇ ਹਾਲਤ ਹੋਈ ਖ਼ਰਾਬ, ਦੇਖੋ ਵੀਡੀਓ


ਇੰਟਰਨੈੱਟ 'ਤੇ ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਕਈ ਯੂਜ਼ਰਸ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਹੈ। ਇੱਕ ਯੂਜ਼ਰ ਨੇ ਕਿਹਾ, 'ਮੈਨੂੰ ਬਿਲਕੁਲ ਵੀ ਹੈਰਾਨੀ ਨਹੀਂ ਹੋਵੇਗੀ ਜੇਕਰ ਤੁਹਾਨੂੰ ਸਟਾਰਬਕਸ ਦੀ ਗੁਪਤ ਜਾਣਕਾਰੀ ਲੀਕ ਕਰਨ ਲਈ ਕਾਨੂੰਨੀ ਨੋਟਿਸ ਮਿਲਦਾ ਹੈ।' ਜਦਕਿ ਇੱਕ ਹੋਰ ਯੂਜ਼ਰ ਨੇ ਕਿਹਾ, 'ਹੁਣ ਸਟਾਰਬਕਸ ਜਾਣ ਦੀ ਕੋਈ ਲੋੜ ਨਹੀਂ ਹੈ।' ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੰਪਨੀ ਦੇ ਕਿਸੇ ਕਰਮਚਾਰੀ ਨੇ ਨੌਕਰੀ ਤੋਂ ਕੱਢੇ ਜਾਣ ਤੋਂ ਬਾਅਦ ਕੌਫੀ ਦੀ ਰੈਸਿਪੀ ਲੀਕ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹਾ ਕੀਤਾ ਜਾ ਚੁੱਕਾ ਹੈ।


ਇਹ ਵੀ ਪੜ੍ਹੋ: Viral Video: 16 ਮਸਾਲੇ ਪਾ ਕੇ ਚਾਹ ਵਿੱਚ ਲਗਾ ਦਿੱਤਾ ਮੱਖਣ ਦਾ ਤੜਕਾ, ਲੋਕਾਂ ਨੇ ਕਿਹਾ- ਇਹ ਦਾਲ ਮੱਖਣੀ ਜਾਂ ਚਾਹ ਮੱਖਣੀ?