Weird News: ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ 'ਤੇ ਯਕੀਨ ਕਰਨਾ ਆਸਾਨ ਨਹੀਂ ਹੁੰਦਾ। ਅਜਿਹਾ ਹੀ ਕੁਝ ਇੱਕ ਵਿਅਕਤੀ ਨਾਲ ਹੋਇਆ। ਇਹ 53 ਸਾਲਾ ਵਿਅਕਤੀ ਅੱਖਾਂ ਵਿੱਚ ਖੁਜਲੀ ਦੀ ਸ਼ਿਕਾਇਤ ਲੈ ਕੇ ਡਾਕਟਰ ਕੋਲ ਗਿਆ ਸੀ। ਜਦੋਂ ਡਾਕਟਰਾਂ ਨੇ ਉਸ ਦੀਆਂ ਅੱਖਾਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਸੱਜੀ ਅੱਖ ਵਿੱਚ ਮੱਖੀਆਂ ਦਾ ਇੱਕ ਪੂਰਾ ਪਰਿਵਾਰ ਵਧ ਰਿਹਾ ਸੀ।


ਇਹ ਘਟਨਾ ਫਰਾਂਸ ਦੀ ਹੈ ਅਤੇ ਜਿਸ ਵਿਅਕਤੀ ਨਾਲ ਇਹ ਹਾਦਸਾ ਵਾਪਰਿਆ ਹੈ, ਉਸ ਦੀ ਉਮਰ 53 ਸਾਲ ਹੈ। ਉਸ ਨਾਲ ਵਾਪਰੀ ਇਹ ਘਟਨਾ ਮੈਡੀਕਲ ਸਾਇੰਸ ਲਈ ਵੀ ਅਜੀਬ ਘਟਨਾ ਸੀ। ਅਜਿਹੇ 'ਚ ਨਿਊਜ਼ੀਲੈਂਡ ਜਰਨਲ ਆਫ ਮੈਡੀਸਨ 'ਚ ਇਸ ਮਾਮਲੇ ਨਾਲ ਜੁੜੀ ਰਿਪੋਰਟ ਪ੍ਰਕਾਸ਼ਿਤ ਹੋਈ ਹੈ। ਸੇਂਟ ਏਟੀਨ ਦੇ ਯੂਨੀਵਰਸਿਟੀ ਹਸਪਤਾਲ ਦੇ ਡਾਕਟਰਾਂ ਦੁਆਰਾ ਵਿਅਕਤੀ ਦਾ ਇਲਾਜ ਕੀਤਾ ਗਿਆ ਸੀ।


ਫਰਾਂਸ ਦੇ ਰਹਿਣ ਵਾਲੇ ਇਸ ਵਿਅਕਤੀ ਨਾਲ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਉਹ ਘੋੜਿਆਂ ਅਤੇ ਭੇਡਾਂ ਦੇ ਫਾਰਮ ਨੇੜੇ ਖੇਤ 'ਚ ਕੰਮ ਕਰ ਰਿਹਾ ਸੀ। ਉਸ ਨੇ ਮਹਿਸੂਸ ਕੀਤਾ ਕਿ ਉਸ ਦੀ ਅੱਖ ਵਿੱਚ ਕੁਝ ਚਲਾ ਗਿਆ ਹੈ। ਹੌਲੀ-ਹੌਲੀ ਜਦੋਂ ਅੱਖ ਦੀ ਖੁਜਲੀ ਵਧਣ ਲੱਗੀ ਤਾਂ ਉਹ ਡਾਕਟਰ ਕੋਲ ਗਿਆ। ਅੱਖਾਂ ਦੀ ਸਕੈਨਿੰਗ ਕਰਨ ਤੋਂ ਬਾਅਦ ਪਤਾ ਲੱਗਾ ਕਿ ਵਿਅਕਤੀ ਦੀ ਸੱਜੀ ਅੱਖ ਵਿੱਚ ਦਰਜਨਾਂ ਬੋਟਫਲਾਈ ਦੇ ਲਾਰਵੇ ਮੌਜੂਦ ਸਨ। ਇਹ ਲਾਰਵੇ ਵਿਅਕਤੀ ਦੇ ਕੰਨਜਕਟਿਵਾ ਅਰਥਾਤ ਪਲਕ ਦੀ ਪਰਤ ਅਤੇ ਅੱਖਾਂ ਦੇ ਚਿੱਟੇ ਹਿੱਸੇ ਵਿੱਚ ਵੀ ਸਨ।


ਇਹ ਵੀ ਪੜ੍ਹੋ: RBI Monetary Policy: RBI ਨੇ ਰੈਪੋ ਰੇਟ 0.35% ਵਧਾ ਕੇ 6.25% ਕੀਤਾ, ਆਮ ਆਦਮੀ ਨੂੰ ਝਟਕਾ, ਵੱਧ ਜਾਵੇਗੀ EMI


ਦਰਜਨਾਂ ਲਾਰਵੇ ਨੂੰ ਹਟਾਉਣ ਤੋਂ ਬਾਅਦ, ਡਾਕਟਰਾਂ ਨੇ ਉਨ੍ਹਾਂ ਦੀ ਪਛਾਣ ਓਸਟ੍ਰਸ ਓਵਿਸ ਯਾਨੀ ਭੇਡ ਬੋਟ ਫਲਾਈ ਵਜੋਂ ਕੀਤੀ। ਜੇਕਰ ਮੱਖੀਆਂ ਦੇ ਲਾਰਵੇ ਅੱਖਾਂ ਦੇ ਅੰਦਰ ਪਹੁੰਚ ਜਾਂਦੇ ਹਨ, ਤਾਂ ਉਨ੍ਹਾਂ ਨੂੰ ਹਟਾਉਣਾ ਆਸਾਨ ਨਹੀਂ ਹੈ। ਨਾ ਹੀ ਅੱਖਾਂ ਧੋਣ ਨਾਲ ਕੋਈ ਫਰਕ ਪੈਂਦਾ ਹੈ। ਉਹਨਾਂ ਨੂੰ ਫੋਰਸੇਪ ਦੀ ਵਰਤੋਂ ਕਰਕੇ ਅੱਖਾਂ ਤੋਂ ਹਟਾ ਦਿੱਤਾ ਜਾਂਦਾ ਹੈ ਕਿਉਂਕਿ ਉਹ ਆਪਣੇ ਮੂੰਹ ਦੇ ਹੁੱਕਾਂ ਦੁਆਰਾ ਕੋਰਨੀਆ ਨਾਲ ਜੁੜੇ ਹੁੰਦੇ ਹਨ। ਇਸ ਵਿਅਕਤੀ ਦੇ ਮਾਮਲੇ ਵਿੱਚ, ਉਹ ਖੁਸ਼ਕਿਸਮਤ ਨਿਕਲਿਆ, ਇਨਫੈਕਸ਼ਨ ਸਿਰਫ ਇੱਕ ਅੱਖ ਵਿੱਚ ਸੀ।