Viral News: ਪਿਛਲੇ ਕੁਝ ਦਿਨਾਂ ਤੋਂ ਅਮਰੀਕਾ 'ਚ ਚੀਨੀ ਗੁਬਾਰੇ ਦੇਖਣ ਤੋਂ ਬਾਅਦ ਜਾਸੂਸੀ ਦੀ ਚਰਚਾ ਜ਼ੋਰਾਂ 'ਤੇ ਹੈ। ਕਈ ਮਾਹਰਾਂ ਦਾ ਮੰਨਣਾ ਹੈ ਕਿ ਚੀਨ ਵੱਖ-ਵੱਖ ਤਰੀਕੇ ਵਰਤ ਕੇ ਅਮਰੀਕੀ ਲੋਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਨਾ ਚਾਹੁੰਦਾ ਹੈ। ਵੈਸੇ ਵੀ, ਜਾਸੂਸੀ ਕਿਸੇ ਵੀ ਦੇਸ਼ ਲਈ ਸੁਰੱਖਿਆ ਦਾ ਸਭ ਤੋਂ ਵੱਡਾ ਹਥਿਆਰ ਹੈ। ਇਹ ਗੱਲ ਜੰਗ ਵਿੱਚ ਬਿਲਕੁਲ ਸਹੀ ਸਾਬਤ ਹੁੰਦੀ ਹੈ। ਉਸ ਕੋਲ ਜਿੰਨੇ ਬਹਾਦਰ ਜਾਸੂਸ ਹਨ, ਉਸਦਾ ਦਾ ਪਲੜਾ ਓਨਾ ਹੀ ਭਾਰੀ ਹੁੰਦਾ ਹੈ। ਹੁਣ ਵਿਗਿਆਨੀ ਇੱਕ ਕਦਮ ਅੱਗੇ ਸੋਚ ਰਹੇ ਹਨ। ਅਮਰੀਕੀ ਵਿਗਿਆਨੀਆਂ ਨੇ ਮਰੇ ਹੋਏ ਪੰਛੀਆਂ ਤੋਂ ਇਨਸਾਨਾਂ ਦੀ ਜਾਸੂਸੀ ਕਰਨ ਦੀ ਤਕਨੀਕ ਦੀ ਖੋਜ ਕੀਤੀ ਹੈ। ਇਹ ਦੁਨੀਆ 'ਚ ਆਪਣੀ ਕਿਸਮ ਦਾ ਅਨੋਖਾ ਮਾਮਲਾ ਹੈ।


ਨਿਊ ਸਾਇੰਟਿਸਟ ਦੀ ਰਿਪੋਰਟ ਮੁਤਾਬਕ, ਵਿਗਿਆਨੀਆਂ ਨੇ ਟੈਕਸੀਡਰਮੀਡ ਮਰੇ ਹੋਏ ਪੰਛੀਆਂ ਨੂੰ ਡਰੋਨ ਵਿੱਚ ਬਦਲਣ ਦਾ ਤਰੀਕਾ ਲੱਭ ਲਿਆ ਹੈ। ਇਸ ਦੀ ਵਰਤੋਂ ਜਾਸੂਸੀ ਦੇ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ। ਅਮਰੀਕਨ ਇੰਸਟੀਚਿਊਟ ਆਫ ਐਰੋਨਾਟਿਕਸ ਐਂਡ ਐਸਟ੍ਰੋਨਾਟਿਕਸ ਸਾਇਟੇਕ ਫੋਰਮ 'ਚ ਪੇਸ਼ ਕੀਤੇ ਗਏ ਉਨ੍ਹਾਂ ਦੇ ਪੇਪਰ ਮੁਤਾਬਕ ਪੰਛੀਆਂ ਵਰਗੇ ਡਰੋਨ ਨੂੰ ਡਿਜ਼ਾਈਨ ਕਰਨ ਵਾਲੇ ਖੋਜਕਰਤਾਵਾਂ ਨੇ ਕਿਹਾ ਕਿ ਉਹ ਜਲਦੀ ਹੀ ਇਸ ਨੂੰ ਪੂਰਾ ਕਰਕੇ ਫੌਜ ਅਤੇ ਲੋਕਾਂ ਨੂੰ ਦੇ ਸਕਦੇ ਹਨ, ਤੇ ਜਾਸੂਸੀ ਕਰਨ ਲਈ ਨਿਯੁਕਤ ਕੀਤਾ ਜਾਵੇਗਾ।



ਰਿਪੋਰਟ ਮੁਤਾਬਕ ਵਿਗਿਆਨੀ ਮਰੇ ਹੋਏ ਪੰਛੀਆਂ ਦੀ ਚਮੜੀ ਦਾ ਇਸਤੇਮਾਲ ਡਰੋਨ ਬਣਾਉਣ ਲਈ ਕਰਨਗੇ। ਮਕੈਨੀਕਲ ਡਰੋਨ ਬਿਲਕੁਲ ਪੰਛੀਆਂ ਵਾਂਗ ਬਣਾਏ ਜਾਣਗੇ। ਅਜਿਹੇ 'ਚ ਜਦੋਂ ਕਿਸੇ ਘਰ 'ਤੇ ਡਰੋਨ ਨਾਲ ਨਜ਼ਰ ਰੱਖੀ ਜਾਵੇਗੀ ਤਾਂ ਅਜਿਹਾ ਲੱਗੇਗਾ ਕਿ ਇਹ ਕੋਈ ਮਸ਼ੀਨ ਨਹੀਂ ਸਗੋਂ ਅਸਲ 'ਚ ਕੋਈ ਪੰਛੀ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਵੱਖ-ਵੱਖ ਪੰਛੀਆਂ ਵਿੱਚ ਢਾਲਿਆ ਜਾ ਸਕਦਾ ਹੈ ਤਾਂ ਜੋ ਕੋਈ ਉਨ੍ਹਾਂ ਨੂੰ ਪੰਛੀ ਨਾ ਸਮਝੇ। ਇਸ ਪ੍ਰੋਜੈਕਟ ਦੀ ਵਰਤੋਂ ਜਾਨਵਰਾਂ 'ਤੇ ਨਜ਼ਰ ਰੱਖਣ ਲਈ ਵੀ ਕੀਤੀ ਜਾ ਸਕਦੀ ਹੈ। ਕਿਉਂਕਿ ਉਹ ਡਰੋਨ ਨੂੰ ਦੇਖ ਕੇ ਡਰ ਜਾਂਦੇ ਹਨ, ਪਰ ਜਦੋਂ ਉਨ੍ਹਾਂ ਵਰਗਾ ਕੋਈ ਪੰਛੀ ਹੁੰਦਾ ਹੈ ਤਾਂ ਉਹ ਡਰਦੇ ਨਹੀਂ।


ਇਹ ਵੀ ਪੜ੍ਹੋ: Weather Report: ਮੌਸਮ ਨੇ ਲਈ ਕਰਵਟ, ਫਰਵਰੀ 'ਚ ਵਧੀ ਗਰਮੀ, ਸ਼ਿਮਲਾ 'ਚ 17 ਸਾਲ ਦਾ ਟੁੱਟਿਆ ਰਿਕਾਰਡ


ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਇੰਜੀਨੀਅਰ ਡਾ. ਮੁਸਤਫਾ ਹਸਨਾਲੀਅਨ ਅਤੇ ਆਮਿਰ ਨੇ ਦੱਸਿਆ ਕਿ ਅਸੀਂ ਇਸ ਲਈ ਪ੍ਰਵਾਸੀ ਪੰਛੀਆਂ ਦੀ ਵਰਤੋਂ ਕਰਾਂਗੇ | ਇਸ ਦੇ ਲਈ ਉਨ੍ਹਾਂ ਦੀ ਊਰਜਾ ਬਚਾਉਣ ਦੀ ਤਕਨੀਕ ਦੀ ਵਰਤੋਂ ਕੀਤੀ ਜਾਵੇਗੀ। ਇਸ ਨੂੰ ਬਾਇਓਮੀਮਿਕਰੀ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਸੰਸਾਰ ਵਿੱਚ ਪਹਿਲਾਂ ਤੋਂ ਮੌਜੂਦ ਚੀਜ਼ਾਂ ਦੀ ਵਰਤੋਂ ਕਰਕੇ ਨਵੀਆਂ ਚੀਜ਼ਾਂ ਬਣਾਉਣਾ, ਜਿਸ ਵਿੱਚ ਤਕਨਾਲੋਜੀ ਸ਼ਾਮਿਲ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਵਰਤੋਂ ਜੰਗਲਾਂ ਦੀ ਕਟਾਈ ਅਤੇ ਸ਼ਿਕਾਰੀਆਂ ਨੂੰ ਟਰੈਕ ਕਰਨ ਲਈ ਕੀਤੀ ਜਾ ਸਕਦੀ ਹੈ।


ਇਹ ਵੀ ਪੜ੍ਹੋ: Champa Vishwas Rape Case: ਇੱਕ IAS ਦੀ ਪਤਨੀ ਨਾਲ 2 ਸਾਲ ਤੱਕ ਹੁੰਦਾ ਰਿਹਾ ਬਲਾਤਕਾਰ, ਜਦੋਂ ਮਾਮਲਾ ਆਇਆ ਸਾਹਮਣੇ ਤਾਂ ਜਾਣੋ ਕਿਵੇਂ ਮੱਚਿਆ ਤੂਫਾਨ?