ਨਵੀਂ ਦਿੱਲੀ: ਇੱਕ ਮਹਿਲਾ ਟੀਚਰ ਨੂੰ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਉਸ ਦੀ ਪ੍ਰਿੰਸੀਪਲ ਨੇ ਉਸ ਨੂੰ ਬੁਆਏਫ੍ਰੈਂਡ ਨਾਲ ਰੰਗੇ ਹੱਥੀਂ ਫੜ੍ਹ ਲਿਆ। ਦਰਅਸਲ, ਮਹਿਲਾ ਟੀਚਰ ਨੇ ਜ਼ਰੂਰੀ ਕੰਮ ਦਾ ਬਹਾਨਾ ਕਹਿ ਕੇ ਸਕੂਲ ਤੋਂ ਛੁੱਟੀ ਲਈ ਸੀ ਪਰ ਉਹ ਬੁਆਏਫ੍ਰੈਂਡ ਦੇ ਨਾਲ ਵਿਦੇਸ਼ ਘੁੰਮਣ ਨਿਕਲ ਗਈ ਪਰ ਉਸ ਦੀ ਇਹ ਹਰਕਤ ਜਲਦ ਹੀ ਫੜ੍ਹੀ ਗਈ।

ਦਰਅਸਲ, ਮਹਿਲਾ ਟੀਚਰ ਦੇ ਬੁਆਏਫ੍ਰੈਂਡ ਨੇ ਉਸ ਨਾਲ ਖਿੱਚੀਆਂ ਤਮਾਮ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀਆਂ ਸੀ। ਜਦੋਂ ਸਕੂਲ ਕਰਮਚਾਰੀਆਂ ਨੇ ਇਹਨਾਂ ਤਸਵੀਰਾਂ ਨੂੰ ਵੇਖਿਆ ਤਾਂ ਉਹ ਹੈਰਾਨ ਹੋ ਗਏ। ਆਓ ਜਾਣਦੇ ਹਾਂ ਕਿ ਫਿਰ ਕੀ ਹੋਇਆ...

'ਦ ਸਨ ਯੂਕੇ' ਮੁਤਾਬਕ ਇਹ ਮਾਮਲਾ ਯੂ.ਕੇ ਦੇ ਵੇਲਜ਼ ਦਾ ਹੈ, ਜਿੱਥੇ 25 ਸਾਲਾ ਐਲਾ ਗ੍ਰਿਫਿਥ ਇਕ ਸਕੂਲ 'ਚ ਪੜ੍ਹਾਉਂਦੀ ਸੀ। ਸਤੰਬਰ ਮਹੀਨੇ ਵਿੱਚ ਉਸ ਨੇ ਸਕੂਲ ਵਿੱਚ ਤਿੰਨ ਦਿਨ ਦੀ ਛੁੱਟੀ ਲਈ ਅਪਲਾਈ ਕੀਤਾ। ਐਲਾ ਨੇ ਫਿਰ ਛੁੱਟੀ ਦਾ ਕਾਰਨ 'ਗੰਭੀਰ ਪਰਿਵਾਰਕ ਮਾਮਲਾ' ਦੱਸਿਆ। ਸਥਿਤੀ ਨੂੰ ਗੰਭੀਰ ਦੇਖਦੇ ਹੋਏ, ਪ੍ਰਿੰਸੀਪਲ ਰਿਆਨ ਗ੍ਰੀਵ ਨੇ ਐਲਾ ਨੂੰ ਕਲਾਸ ਤੋਂ ਛੁੱਟੀ ਦੇ ਦਿੱਤੀ।

ਟੀਚਰ ਬੁਆਏਫ੍ਰੈਂਡ ਨਾਲ ਘੁੰਮਣ ਗਈ
ਹਾਲਾਂਕਿ, ਜਦੋਂ ਐਲਾ ਗ੍ਰਿਫਿਥ ਤਿੰਨ ਦਿਨਾਂ ਦੀ ਛੁੱਟੀ ਤੋਂ ਬਾਅਦ ਸਕੂਲ ਨਹੀਂ ਪਹੁੰਚੀ ਅਤੇ ਸ਼ਨੀਵਾਰ ਦਾ ਅੰਤ ਹੋ ਗਿਆ, ਤਾਂ ਖੋਜ ਸ਼ੁਰੂ ਹੋ ਗਈ। ਇਸ ਦੌਰਾਨ ਪਤਾ ਲੱਗਾ ਕਿ ਐਲਾ ਆਪਣੇ ਬੁਆਏਫ੍ਰੈਂਡ ਨਾਲ ਬ੍ਰਿਟੇਨ ਤੋਂ ਬਾਹਰ ਗਈ ਹੋਈ ਹੈ। ਇਸ ਗੱਲ ਦੀ ਗਵਾਹੀ ਐਲਾ ਦੀਆਂ ਬੁਆਏਫ੍ਰੈਂਡ ਨਾਲ ਲਈਆਂ ਗਈਆਂ ਤਸਵੀਰਾਂ ਦੇ ਰਹੀਆਂ ਹਨ।

ਦਰਅਸਲ, ਮਹਿਲਾ ਟੀਚਰ ਦੇ ਬੁਆਏਫ੍ਰੈਂਡ ਨੇ ਇਟਲੀ ਦੇ ਰੋਮ 'ਚ ਛੁੱਟੀਆਂ ਮਨਾਉਣ ਦੌਰਾਨ ਐਲਾ ਦੀਆਂ ਕਈ ਗਲੈਮਰਸ ਤਸਵੀਰਾਂ ਪੋਸਟ ਕੀਤੀਆਂ ਸਨ, ਜਿਨ੍ਹਾਂ ਨੂੰ ਪ੍ਰਿੰਸੀਪਲ ਨੇ ਦੇਖਿਆ ਸੀ। ਫੇਸਬੁੱਕ 'ਤੇ ਸ਼ੇਅਰ ਕੀਤੀਆਂ ਫੋਟੋਆਂ 'ਚ ਐਲਾ ਗ੍ਰਿਫਿਥ ਪਾਸਤਾ ਖਾਂਦੇ, ਕਾਕਟੇਲ ਦੀ ਚੁਸਕੀ ਲੈਂਦੇ ਅਤੇ ਖੁਦ ਦਾ ਆਨੰਦ ਲੈਂਦੀ ਨਜ਼ਰ ਆਈ। ਜਦੋਂ ਕਿ ਇਸ ਸਮੇਂ ਉਸਨੂੰ ਉਸਦੀ ਕਲਾਸ ਵਿੱਚ ਹੋਣਾ ਚਾਹੀਦਾ ਸੀ।

ਜਦੋਂ ਐਲਾ ਨੂੰ ਵਾਪਸੀ 'ਤੇ ਸਵਾਲ ਪੁੱਛਿਆ ਗਿਆ ਤਾਂ ਉਸਨੇ ਸ਼ੁਰੂ ਵਿੱਚ ਇਹ ਕਹਿ ਕੇ ਝੂਠ ਬੋਲਿਆ ਕਿ ਉਹ ਹਫਤੇ ਦੇ ਅੰਤ ਵਿੱਚ ਇਟਲੀ ਗਈ ਸੀ। ਪਰ ਉਸਦਾ ਝੂਠ ਉਦੋਂ ਫੜਿਆ ਗਿਆ ਜਦੋਂ ਪ੍ਰਿੰਸੀਪਲ ਗ੍ਰੀਵ ਨੇ ਉਸਨੂੰ ਸਬੂਤ ਵਜੋਂ ਏਅਰਲਾਈਨ ਟਿਕਟ ਦਿਖਾਉਣ ਲਈ ਕਿਹਾ। ਹਾਲਾਂਕਿ ਐਲਾ ਨੇ ਸਕੂਲ ਛੱਡ ਦਿੱਤਾ ਹੈ, ਪਰ ਉਹ ਜਾਂਚ ਅਧੀਨ ਹੈ। ਅਜਿਹੇ 'ਚ ਜੇਕਰ ਉਹ ਦੋਸ਼ੀ ਪਾਈ ਜਾਂਦੀ ਹੈ ਤਾਂ ਉਹ ਅੱਗੇ ਕਿਸੇ ਵੀ ਸਕੂਲ 'ਚ ਪੜ੍ਹਾ ਨਹੀਂ ਸਕੇਗੀ।


 


 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ