ਹੈਦਰਾਬਾਦ: ਐਂਟੀ ਕੁਰੱਪਸ਼ਨ ਬਿਊਰੋ (ਏਸੀਬੀ) ਨੇ ਤੇਲੰਗਾਨਾ ਵਿੱਚ ਵੱਡੀ ਕਾਰਵਾਈ ਕੀਤੀ ਹੈ। ਇਥੇ ਇਕ ਤਹਿਸੀਲਦਾਰ ਨੂੰ 1.10 ਕਰੋੜ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਮੁਲਜ਼ਮ ਦਾ ਨਾਮ ਈ ਬਾਲਾਰਾਜੂ ਨਾਗਾਰਾਜੂ ਹੈ।ਉਹ ਕਿਸਾਰਾ ਦਾ ਤਹਿਸੀਲਦਾਰ ਹੈ।

ਕਿਸਾਰਾ ਮਧਚਲ-ਮਲਕਾਜਗਿਰੀ ਜ਼ਿਲ੍ਹੇ ਦੀ ਤਹਿਸੀਲ ਹੈ। ਮਦਚਲ-ਮਲਕਾਜਗੀਰੀ ਜ਼ਿਲ੍ਹਾ ਹੈਦਰਾਬਾਦ ਤੋਂ ਕੱਟ ਕੇ ਬਣਾਇਆ ਗਿਆ ਹੈ।ਏਸੀਬੀ ਨੇ ਦੱਸਿਆ ਕਿ 14 ਅਗਸਤ ਦੀ ਰਾਤ ਨੂੰ ਨਾਗਾਰਾਜੂ ਦੇ ਘਰ ਛਾਪਾ ਮਾਰਿਆ ਗਿਆ ਸੀ। ਇਸੇ ਦੌਰਾਨ ਉਸਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ। ਇਹ ਛਾਪੇਮਾਰੀ 15 ਅਗਸਤ ਸਵੇਰੇ ਤੱਕ ਜਾਰੀ ਰਹੀ।


ਦੋਸ਼ ਹੈ ਕਿ ਤਹਿਸੀਲਦਾਰ ਨੇ 28 ਏਕੜ ਜ਼ਮੀਨ ਨਾਲ ਸਬੰਧਤ ਫਾਈਲ ਪਾਸ ਕਰਨ ਦੇ ਬਦਲੇ ਵਿੱਚ ਇਹ ਰਿਸ਼ਵਤ ਮੰਗੀ ਸੀ। ਏਸੀਬੀ ਨੇ ਛਾਪੇਮਾਰੀ ਤੋਂ ਬਾਅਦ ਤਹਿਸੀਲਦਾਰ ਦੇ ਨਾਲ ਨਾਲ ਦਿਹਾਤੀ ਮਾਲ ਅਧਿਕਾਰੀ ਬੀ ਸਾਇਰਾਜ ਅਤੇ ਰੀਅਲ ਅਸਟੇਟ ਏਜੰਟਾਂ ਨੂੰ ਗ੍ਰਿਫਤਾਰ ਕੀਤਾ ਹੈ। ਤਹਿਸੀਲਦਾਰ ਦੇ ਘਰੋਂ ਜ਼ਬਤ ਕੀਤੀ ਗਈ ਰਕਮ ਦੀ ਗਿਣਤੀ ਕਰਨ ਲਈ ਏਸੀਬੀ ਅਧਿਕਾਰੀਆਂ ਨੂੰ ਮਸ਼ੀਨ ਮੰਗਵਾਣੀ ਪਈ। ਰੇਡ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵੀ ਫੈਲ ਰਹੀ ਹੈ।ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਨੋਟਾਂ ਦੇ ਬਹੁਤ ਸਾਰੇ ਬੰਡਲ ਇੱਕ ਮੰਜੇ ਤੇ ਰੱਖੇ ਹੋਏ ਹਨ।ਉਨ੍ਹਾਂ ਵਿਚੋਂ ਬਹੁਤੇ 500 ਰੁਪਏ ਦੇ ਹਨ।ਕੁਝ ਬੰਡਲ 50, 100 ਅਤੇ 200 ਰੁਪਏ ਦੇ ਹਨ। ਇਕ ਹੋਰ ਵੀਡੀਓ ਵਿਚ ਨੋਟਾਂ ਨਾਲ ਭਰੇ ਬੈਗ ਨਜ਼ਰ ਆ ਰਹੇ ਹਨ। ਲਗਭਗ 3-4 ਬੈਗ ਨੋਟਾਂ ਨਾਲ ਭਰੇ ਹੋਏ ਹਨ।


ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਗਾਰਾਜੂ ਨੇ ਰਿਸ਼ਵਤ ਵਿਚ ਦੋ ਕਰੋੜ ਰੁਪਏ ਦੀ ਮੰਗ ਕੀਤੀ ਸੀ।ਪਰ ਗੱਲ ਢੇਡ ਕਰੋੜ ਵਿੱਚ ਤੈਅ ਹੋਈ ਸੀ।ਏਸੀਬੀ ਨੂੰ ਤਹਿਸੀਲਦਾਰ ਦੇ ਘਰੋਂ 1.10 ਕਰੋੜ ਰੁਪਏ ਤੋਂ ਇਲਾਵਾ 28 ਲੱਖ ਰੁਪਏ ਨਕਦ ਅਤੇ ਸੋਨਾ ਵੀ ਮਿਲਿਆ ਹੈ।