ਨਵੀਂ ਦਿੱਲੀ: ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਨੇ ਆਖਰਕਾਰ ਟੈਸਲਾ ਟਕੀਲਾ ਨੂੰ ਲਾਂਚ ਕਰ ਦਿੱਤਾ ਹੈ। ਇਸ ਨੂੰ ਲਾਂਚ ਕਰਨ ਵਿੱਚ ਕੰਪਨੀ ਨੂੰ ਦੋ ਸਾਲ ਲੱਗ ਗਏ। ਇਸਦੇ ਨਾਲ ਹੀ ਨਿਰਮਾਣ ਕੰਪਨੀ ਵੀ ਸ਼ਰਾਬ ਦੇ ਖੇਤਰ ਵਿੱਚ ਐਂਟਰੀ ਕੀਤੀ ਹੈ। ਜਾਣਕਾਰੀ ਲਈ ਦੱਸ ਦਈਏ ਕਿ ਟੈਸਲਾ ਟਕੀਲਾ ਇੱਕ ਪ੍ਰੀਮੀਅਮ ਲਿਕਰ ਹੈ। ਕੰਪਨੀ ਨੇ ਪ੍ਰਤੀ ਬੋਤਲ ਕੀਮਤ 250 ਡਾਲਰ ਰੱਖੀ ਹੈ। ਭਾਰਤੀ ਕਰੰਸੀ ਵਿਚ ਇਸ ਦੀ ਕੀਮਤ 18,500 ਰੁਪਏ ਤੈਅ ਕੀਤੀ ਗਈ ਸੀ। ਜਿਵੇਂ ਹੀ ਇਹ ਲਾਂਚ ਕੀਤੀ ਗਈ ਕੰਪਨੀ ਵੈਬਸਾਈਟ ਤੋਂ ਇਹ ਪੂਰੀ ਤਰ੍ਹਾਂ ਆਊਟ ਆਫ਼ ਸਟਾਕ ਹੋ ਗਈ।
ਦੋ ਸਾਲ ਪਹਿਲਾਂ ਕੀਤਾ ਵਾਅਦਾ ਹੁਣ ਕੀਤਾ ਪੂਰਾ:
ਟੈਸਲਾ ਇੰਕ ਦੇ ਸੀਈਓ ਇਲੌਨ ਮਸੱਕ ਨੇ ਆਪਣਾ ਵਾਅਦਾ ਪੂਰਾ ਕੀਤਾ। ਦੱਸ ਦੇਈਏ ਕਿ ਤਕਰੀਬਨ ਦੋ ਸਾਲ ਪਹਿਲਾਂ ਉਨ੍ਹਾਂ ਨੇ ਇੱਕ ਟਵੀਟ ਵਿੱਚ ਇਸ ਬਾਰੇ ਜਾਣਕਾਰੀ ਦਿੱਤੀ ਸੀ। ਇਸ ਵਿਚ ਸਭ ਤੋਂ ਖਾਸ ਗੱਲ ਇਹ ਹੈ ਕਿ ਮਸੱਕ ਵਲੋਂ ਟੈਸਲਾ ਟਕੀਲਾ ਲਾਂਚ ਕਰਨ ਤੋਂ ਤੁਰੰਤ ਬਾਅਦ ਇਹ ਵਿੱਕ ਵੀ ਗਿਆ। ਸੀਈਓ ਇਲੌਨ ਮਸੱਕ ਨੇ ਦੋ ਸਾਲ ਪਹਿਲਾਂ ਆਗੇਵ ਬੇਸਡ ਲਿਕਰ ਨੂੰ ਟੈਸਲਾਕਿਲਾ ਨਾਂ ਦਿੱਤਾ ਸੀ।
ਅਜੇ ਇਹ ਸਿਰਫ ਅਮਰੀਕਾ ਦੇ ਕੁਝ ਰਾਜਾਂ ਵਿੱਚ ਉਪਲਬਧ ਹੋਵੇਗਾ:
ਟੈਸਲਾ ਦੀ ਵੈਬਸਾਈਟ ਤੋਂ ਮਿਲੀ ਜਾਣਕਾਰੀ ਮਤਾਬਕ ਟੈਸਲਾ ਟਕੀਲਾ ਸਿਰਫ ਅਮਰੀਕਾ ਦੇ ਕੁਝ ਰਾਜਾਂ ਵਿੱਚ ਉਪਲਬਧ ਹੋਵੇਗੀ। ਇਸ ਵਿਚ ਨਿਊਯਾਰਕ, ਕੈਲੀਫੋਰਨੀਆ ਅਤੇ ਵਾਸ਼ਿੰਗਟਨ ਦੇ ਨਾਂ ਸ਼ਾਮਲ ਹਨ। ਦੱਸ ਦੇਈਏ ਕਿ ਪਿਛਲੇ ਦਿਨੀਂ ਇਲੌਨ ਮਸੱਕ ਨੇ ਅਜਿਹੀਆਂ ਕਈ ਚੀਜ਼ਾਂ ਵਿੱਚ ਨਿਵੇਸ਼ ਕੀਤਾ ਜੋ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਈਆਂ।
ਹਰਸਿਮਰਤ ਬਾਦਲ ਦਾ ਕੈਪਟਨ 'ਤੇ 'ਧਾਵਾ', ਕੇਂਦਰ ਨਾਲ ਰਲੇ ਹੋਣ ਦੇ ਇਲਜ਼ਾਮ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904