The bubble of water turned into ice in a few seconds
Trending Video: ਇਨ੍ਹੀਂ ਦਿਨੀਂ ਭਾਵੇਂ ਭਾਰਤ 'ਚ ਮੌਸਮ ਨੇ ਕਰਵਟ ਲੈ ਲਈ ਹੈ ਤੇ ਉੱਤਰੀ ਭਾਰਤ ਦੇ ਨਾਲ-ਨਾਲ ਕਈ ਸੂਬਿਆਂ 'ਚ ਗਰਮੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਪਰ ਅਮਰੀਕਾ ਦੇ ਕਈ ਸੂਬਿਆਂ 'ਚ ਮੌਸਮ ਅਜੇ ਵੀ ਮਨਫੀ ਤੋਂ ਹੇਠਾਂ ਬਣਿਆ ਹੋਇਆ ਹੈ ਜਿਸ ਕਾਰਨ ਉੱਥੇ ਕੜਾਕੇ ਦੀ ਠੰਢ ਹੈ। ਇਸ ਦੌਰਾਨ ਅਮਰੀਕਾ ਦੇ ਪੈਨਸਿਲਵੇਨੀਆ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਹੈ ਜਿਸ ਵਿੱਚ ਇੱਕ ਆਦਮੀ ਪਾਣੀ ਦੇ ਬੁਲਬੁਲੇ ਨੂੰ ਫਰੀਜ਼ ਕਰਦਾ ਨਜ਼ਰ ਆ ਰਿਹਾ ਹੈ।
ਸੋਸ਼ਲ ਮੀਡੀਆ 'ਤੇ ਸਮੇਂ-ਸਮੇਂ 'ਤੇ ਅਜਿਹੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਨੂੰ ਦੇਖਣਾ ਹੀ ਦਿਲ ਕਰਦਾ ਹੈ। ਇਨ੍ਹਾਂ 'ਚੋਂ ਇੱਕ ਇਹ ਵੀਡੀਓ ਵੀ ਹੈ, ਜਿਸ 'ਚ ਪਾਣੀ ਦੇ ਬੁਲਬੁਲੇ ਹੌਲੀ-ਹੌਲੀ ਬਰਫ 'ਚ ਬਦਲਦੇ ਨਜ਼ਰ ਆ ਰਿਹਾ ਹੈ। ਯੂਜ਼ਰਸ ਸੋਸ਼ਲ ਮੀਡੀਆ 'ਤੇ ਅਜਿਹੀਆਂ ਅੱਖਾਂ ਨੂੰ ਸਕੂਨ ਦੇਣ ਵਾਲੇ ਵੀਡੀਓ ਦੇਖਣਾ ਪਸੰਦ ਕਰਦੇ ਹਨ।
ਆਮ ਤੌਰ 'ਤੇ ਠੰਢ ਕਾਰਨ ਪਾਣੀ ਦੇ ਨਾਲ-ਨਾਲ ਵੱਡੀਆਂ ਝੀਲਾਂ ਵੀ ਜੰਮ ਜਾਂਦੀਆਂ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਇੱਕ ਵਿਅਕਤੀ ਕੜਾਕੇ ਦੀ ਠੰਢ 'ਚ ਸਟ੍ਰਾ ਦੀ ਮਦਦ ਨਾਲ ਪਲੇਟਫਾਰਮ 'ਤੇ ਪਾਣੀ ਦਾ ਬੁਲਬੁਲਾ ਬਣਾ ਰਿਹਾ ਹੈ। ਜੋ ਹੌਲੀ-ਹੌਲੀ ਬਰਫ 'ਚ ਬਦਲਦਾ ਦੇਖਿਆ ਜਾ ਰਿਹਾ ਹੈ। ਬੁਲਬੁਲੇ ਵਿੱਚ ਸ਼ੁਰੂ ਵਿੱਚ ਇੱਕ ਖਾਸ ਕਿਸਮ ਦੀ ਸ਼ਕਲ ਦੇਖੀ ਜਾ ਸਕਦੀ ਹੈ ਜਿਸ ਤੋਂ ਬਾਅਦ ਉਹ ਪੂਰੇ ਬੁਲਬੁਲੇ ਨੂੰ ਨਿਗਲ ਲੈਂਦੀ ਹੈ ਤੇ ਇਸ ਨੂੰ ਬਰਫ਼ ਵਿੱਚ ਬਦਲ ਦਿੰਦੀ ਹੈ।
ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਸ਼ੇਅਰ ਹੋ ਰਿਹਾ ਹੈ। ਜਿਸ ਨੂੰ ਖ਼ਬਰ ਲਿਖੇ ਜਾਣ ਤੱਕ ਸੋਸ਼ਲ ਮੀਡੀਆ 'ਤੇ 30 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਦੇ ਨਾਲ ਹੀ ਇਸ ਵੀਡੀਓ ਨੂੰ ਇਕ ਲੱਖ ਤੋਂ ਵੱਧ ਯੂਜ਼ਰਸ ਨੇ ਪਸੰਦ ਕੀਤਾ ਹੈ। ਇਸ ਵੀਡੀਓ ਨੂੰ ਦੇਖ ਕੇ ਹਰ ਕੋਈ ਬਹੁਤ ਆਰਾਮ ਮਹਿਸੂਸ ਕਰ ਰਿਹਾ ਹੈ ਤੇ ਇਸ ਨੂੰ ਆਪਣੇ ਦੋਸਤਾਂ ਨਾਲ ਸਾਂਝਾ ਕਰਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ: