ਉੜੀਸਾ ਦੇ ਨਬਰੰਗਪੁਰ ਵਿੱਚ ਨਵਰਾਤਰੀ ਦੇ ਦੌਰਾਨ ਇੱਕ ਗਾਂ ਨੇ ਦੋ ਸਿਰਾਂ ਵਾਲੇ ਵੱਛੇ ਨੂੰ ਜਨਮ ਦਿੱਤਾ। ਇਸ ਵੱਛੇ ਦਾ ਜਨਮ ਦੋ ਸਿਰਾਂ ਤੇ ਤਿੰਨ ਅੱਖਾਂ ਨਾਲ ਹੋਇਆ। ਵੱਛੇ ਦੇ ਜਨਮ ਤੋਂ ਤੁਰੰਤ ਬਾਅਦ ਸਥਾਨਕ ਲੋਕਾਂ ਨੇ ਇਸ ਨੂੰ 'ਮਾਂ ਦੁਰਗਾ ਦੇ ਅਵਤਾਰ' ਵਜੋਂ ਪੂਜਣਾ ਸ਼ੁਰੂ ਕਰ ਦਿੱਤਾ।


ਦੱਸ ਦੇਈਏ ਕਿ ਇਸ ਵੱਛੇ ਦਾ ਜਨਮ ਨਬਰੰਗਪੁਰ ਜ਼ਿਲ੍ਹੇ ਦੇ ਕੁਮੁਲੀ ਪੰਚਾਇਤ ਦੇ ਬੀਜਾਪੁਰ ਪਿੰਡ ਵਿੱਚ ਹੋਇਆ ਸੀ। ਜਦੋਂ ਕਿਸਾਨ ਧਨੀਰਾਮ ਦੀ ਗਾਂ ਨੇ ਇਸ ਵੱਛੇ ਨੂੰ ਜਨਮ ਦਿੱਤਾ ਤਾਂ ਹਰ ਕੋਈ ਹੈਰਾਨ ਰਹਿ ਗਿਆ। ਕਿਉਂਕਿ ਵੱਛੇ ਦੇ ਦੋ ਸਿਰ ਅਤੇ ਤਿੰਨ ਅੱਖਾਂ ਸੀ।




ਧਨੀਰਾਮ ਨੇ ਦੋ ਸਾਲ ਪਹਿਲਾਂ ਗਾਂ ਖਰੀਦੀ ਸੀ। ਹਾਲ ਹੀ ਵਿੱਚ, ਜਦੋਂ ਗਾਂ ਨੂੰ ਜਣੇਪੇ ਵਿੱਚ ਕੁਝ ਮੁਸ਼ਕਲ ਹੋਈ, ਧਨੀਰਾਮ ਨੇ ਇਸਦੀ ਜਾਂਚ ਕੀਤੀ ਅਤੇ ਪਾਇਆ ਕਿ ਵੱਛੇ ਦਾ ਜਨਮ ਦੋ ਸਿਰ ਅਤੇ ਤਿੰਨ ਅੱਖਾਂ ਨਾਲ ਹੋਇਆ ਸੀ। ਧਨੀਰਾਮ ਦੇ ਬੇਟੇ ਨੇ ਦੱਸਿਆ, "ਵੱਛੇ ਨੂੰ ਆਪਣੀ ਮਾਂ ਦਾ ਦੁੱਧ ਪੀਣਾ ਮੁਸ਼ਕਲ ਹੋ ਰਿਹਾ ਹੈ, ਇਸ ਲਈ ਸਾਨੂੰ ਬਾਹਰੋਂ ਦੁੱਧ ਖਰੀਦ ਕੇ ਪਿਆਉਣਾ ਪੈ ਰਿਹਾ ਹੈ।"


ਇਹ ਵੀ ਪੜ੍ਹੋ: Amazon Festival Sale: ਕਰਵਾ ਚੌਥ ਲਈ ਬੈਸਟ ਗਿਫ਼ਟ ਆਈਡੀਆ, ਐਮੇਜ਼ੌਨ ਦੀ ਸੇਲ ’ਚੋਂ ਖ਼ਰੀਦੋ ਬ੍ਰਾਂਡੇਡ ਕੱਪੜੇ, ਵਾਚ ਤੇ ਫ਼ੁਟਵੀਅਰ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904