Odisha Couple Gets Intimate on Crowded Bus Viral Video: ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿਚ ਚਲਦੀ ਬੱਸ ਵਿੱਚ ਇੱਕ ਨੌਜਵਾਨ ਜੋੜਾ ਅਸ਼ਲੀਲ ਹਰਕਤਾਂ ਕਰਦਾ ਨਜ਼ਰ ਆ ਰਿਹਾ ਹੈ। ਵਾਇਰਲ ਵੀਡੀਓ ਓਡੀਸ਼ਾ ਦਾ ਦੱਸਿਆ ਜਾ ਰਿਹਾ ਹੈ ਜਿਸ ਨੂੰ ਲੋਕਾਂ ਵੱਲੋਂ ਨਿੰਦਿਆ ਜਾ ਰਿਹਾ ਹੈ। ਸ਼ੁਰੂ ਵਿੱਚ, ਇਹ ਵੀਡੀਓ ਦਿੱਲੀ ਦਾ ਮੰਨਿਆ ਜਾ ਰਿਹਾ ਸੀ, ਕਿਉਂਕਿ ਦਿੱਲੀ ਮੈਟਰੋ ਨਾਲ ਸਬੰਧਤ ਅਜਿਹੀਆਂ ਕਈ ਵੀਡੀਓਜ਼ ਸੋਸ਼ਲ ਮੀਡਿਆ ਉਤੇ ਆਮ ਦੇਖਣ ਨੂੰ ਮਿਲ ਜਾਂਦੀ ਹੈ।


ਪਰ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਬੱਸ ਕੰਡਕਟਰ ਨੇ CRUT ਲਿਖੀ ਵਰਦੀ ਪਾਈ ਹੋਈ ਸੀ, ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਵੀਡੀਓ ਓਡੀਸ਼ਾ ਦਾ ਹੈ।


ਇਹ ਵੀਡੀਓ ਕਥਿਤ ਤੌਰ 'ਤੇ ਬੱਸ ਵਿੱਚ ਸਵਾਰ ਇੱਕ ਸਹਿ ਯਾਤਰੀ ਦੁਆਰਾ ਸ਼ੂਟ ਕੀਤਾ ਗਿਆ ਸੀ। ਇਸ ਜੋੜੇ ਨੂੰ ਪਿਛਲੀ ਸੀਟ 'ਤੇ ਬੈਠ ਕੇ ਅਸ਼ਲੀਲ ਹਰਕਤਾਂ ਕਰਦੇ ਦੇਖਿਆ ਜਾ ਸਕਦਾ ਹੈ, ਉਨ੍ਹਾਂ ਦੇ ਨਾਲ ਇਕ ਬਜ਼ੁਰਗ ਔਰਤ ਬੈਠੀ ਹੈ। ਜਿਉਂ ਹੀ ਜੋੜਾ ਆਪਣਾ ਵਿਵਹਾਰ ਜਾਰੀ ਰੱਖਦਾ ਹੈ, ਸ਼ਰਮ ਨਾਲ ਬਜ਼ੁਰਗ ਔਰਤ ਆਪਣਾ ਮੂੰਹ ਮੋੜਕੇ ਢੱਕ ਲੈਂਦੀ ਹੈ।




ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਦੀ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਭਾਰੀ ਆਲੋਚਨਾ ਕੀਤੀ ਜਾ ਰਹੀ ਹੈ। ਇੱਕ ਵਿਅਕਤੀ ਨੇ ਲਿਖਿਆ, "ਇਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।" ਇਕ ਹੋਰ ਨੇ ਪੋਸਟ ਕੀਤਾ, "ਬੋਲਣ ਦੀ ਆਜ਼ਾਦੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਤੋਂ ਬਾਅਦ, ਪੇਸ਼ ਕਰਦੇ ਹਾਂ : ਜਨਤਕ ਥਾਵਾਂ 'ਤੇ ਅਸ਼ਲੀਲਤਾ ਦੀ ਆਜ਼ਾਦੀ।" ਤੀਜੇ ਨੇ ਸਿਰਫ਼, "ਹੈਰਾਨ ਕਰਨ ਵਾਲਾ।" ਕੁਮੈਂਟ ਕੀਤਾ।


ਦੱਸ ਦਈਏ ਕਿ ਹਾਲ ਹੀ ਵਿੱਚ, ਇੱਕ ਜੋੜਾ ਬੈਂਗਲੁਰੂ ਮੈਟਰੋ 'ਤੇ ਯਾਤਰਾ ਕਰਦੇ ਸਮੇਂ ਇੱਕ ਅਸ਼ਲੀਲ ਕੰਮ ਕਰਦੇ ਹੋਏ ਰਿਕਾਰਡ ਕੀਤਾ ਗਿਆ ਸੀ। ਵੀਡੀਓ ਨੂੰ ਕੈਪਚਰ ਕਰਨ ਵਾਲੇ ਵਿਅਕਤੀ ਨੇ ਦੋਸ਼ ਲਗਾਇਆ ਕਿ ਜੋੜਾ ਭੀੜ ਭਰੀ ਮੈਟਰੋ ਵਿੱਚ ਇਕ ਦੂਜੇ ਨੂੰ ਕਿੱਸ ਕਰ ਰਿਹਾ ਸੀ, ਉਸਨੇ ਬੈਂਗਲੁਰੂ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ (ਬੀਐਮਆਰਸੀਐਲ) ਨੂੰ ਟੈਗ ਕਰ ਕੇ, ਉਨ੍ਹਾਂ 'ਤੇ ਕਾਰਵਾਈ ਕਰਨ ਲਈ ਕਿਹਾ ਸੀ, ਜਿਸਦਾ ਕੇ ਮੈਟਰੋ ਰੇਲ ਕਾਰਪੋਰੇਸ਼ਨ ਲਿਮਟਿਡ ਵੱਲੋਂ ਮਾਮਲਾ ਧਿਆਨ ਚ ਲੈਂਦੀਆਂ ਕਾਰਵਾਈ ਵੀ ਕੀਤੀ ਗਈ ਸੀ।


ਨੋਟਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ।ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।