ਨਵੀਂ ਦਿੱਲੀ: ਸੋਸ਼ਲ ਮੀਡੀਆ ਦੇ ਜਮਾਨੇ 'ਚ ਬਹੁਤ ਸਾਰੀਆਂ ਕੰਪਨੀਆਂ ਆਨਲਾਈਨ ਪੈਸਾ ਕਮਾਉਣ ਦਾ ਦਾਅਵਾ ਕਰ ਰਹੀਆਂ ਹਨ। ਬਹੁਤ ਸਾਰੇ ਲੋਕ ਵੈਬਸਾਈਟ ਰਾਹੀਂ ਅਤੇ ਕੁਝ ਯੂਟਿਊਬ ਨਾਲ ਬਹੁਤ ਸਾਰਾ ਪੈਸਾ ਕਮਾ ਰਹੇ ਹਨ। ਕੁਝ ਹੋਰ ਵੈਬਸਾਈਟਾਂ ਵੀ ਹਨ, ਜੋ ਲੋਕਾਂ ਨੂੰ ਘਰ ਬੈਠੇ ਪੈਸੇ ਕਮਾਉਣ ਦਾ ਮੌਕਾ ਦੇ ਰਹੀਆਂ ਹਨ। ਇਸੇ ਤਰ੍ਹਾਂ ਸੋਸ਼ਲ ਮੀਡੀਆ ਦੀ ਮਦਦ ਲੈ ਕੇ ਇੱਕ ਕੁੜੀ ਸਿਰਫ ਇੱਕ ਸਾਲ ਵਿੱਚ ਕਰੋੜਪਤੀ ਬਣ ਗਈ।


ਦੱਸ ਦਈਏ ਕਿ ਲੜਕੀ ਨੇ ਖੁਦ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਕੇ ਇਹ ਜਾਣਕਾਰੀ ਦਿੱਤੀ ਹੈ। ਐਂਡ ਜੇਨਾ ਨਾਂਅ ਦੀ ਕੁੜੀ ਦਾ ਕਹਿਣਾ ਹੈ ਕਿ ਉਸਨੇ ਕੁੱਤਾ ਬਣ ਕੇ ਸੱਤ ਕਰੋੜ ਰੁਪਏ ਤੋਂ ਵੱਧ ਇਕੱਠੇ ਕੀਤੇ ਹਨ। ਬਸ ਮੇਰਾ ਕੰਟੇਂਟ ਵੱਖਰਾ ਸੀ।


ਦਰਅਸਲ, ਐਂਡ ਜੇਨਾ ਨੂੰ ਪਪੀ ਗਰਲ ਜੇਨਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਜੇਨਾ ਨੇ ਦੱਸਿਆ ਕਿ ਉਹ ਕੁੱਤਿਆਂ ਵਾਂਗ ਕੰਮ ਕਰਕੇ ਬਹੁਤ ਪੈਸਾ ਕਮਾ ਰਹੀ ਹੈ। ਲੋਕ ਉਸਨੂੰ ਆਪਣੀ ਜਿਨਸੀ ਇੱਛਾਵਾਂ ਲਈ ਕੁੱਤਿਆਂ ਵਾਂਗ ਕੰਮ ਕਰਨ ਲਈ ਕਹਿੰਦੇ ਹਨ। ਜਿਸ ਦੇ ਬਦਲੇ ਉਸਨੂੰ ਮੋਟੀ ਫੀਸ ਅਦਾ ਕੀਤੀ ਜਾਂਦੀ ਹੈ। ਜੇਨਾ ਨੇ ਨੋ ਜੰਪਰ ਨਾਂ ਦੇ ਯੂਟਿਊਬ ਚੈਨਲ ਦੇ ਹੋਸਟ ਨੂੰ ਹਾਲ ਹੀ ਵਿੱਚ ਦਿੱਤੀ ਇੰਟਰਵਿਊ 'ਚ ਇਹ ਖੁਲਾਸਾ ਕੀਤਾ।


ਉਸਨੇ ਦੱਸਿਆ ਕਿ ਲੋਕ ਉਸਨੂੰ ਕੁੱਤਿਆਂ ਵਾਂਗ ਕੰਮ ਕਰਨ, ਚਾਰ ਲੱਤਾਂ ਤੇ ਤੁਰਨ ਅਤੇ ਭੌਂਕਣ ਦੇ ਲਈ ਪੈਸੇ ਦਿੰਦੇ ਹਨ। ਉਹ ਅਜਿਹਾ ਕਰਦੇ ਹੋਏ ਵੀਡੀਓ ਬਣਾਉਂਦੀ ਹੈ ਅਤੇ ਇਸਨੂੰ ਆਨਲਾਈਨ ਸ਼ੇਅਰ ਕਰਦੀ ਹੈ। ਜੇਨਾ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਉਹ ਘਰ ਵਿੱਚ ਬੈਠ ਕੇ ਬਹੁਤ ਬੋਰ ਹੋ ਜਾਂਦੀ ਸੀ। ਕਿਸੇ ਨੇ ਉਸਨੂੰ ਸਿਰਫ ਫੈਨ ਲਈ ਅਕਾਉਂਟ ਓਪਨ ਕਰਨ ਲਈ ਕਿਹਾ।


ਜੇਨਾ ਨੇ ਦੱਸਿਆ ਕਿ ਪਿਛਲੇ ਸਾਲ ਜੂਨ ਦੇ ਮਹੀਨੇ ਤੋਂ ਹੁਣ ਤੱਕ ਉਸਨੇ ਪ੍ਰੋਫੈਸ਼ਨਲ ਤੌਰ 'ਤੇ ਇਸ 'ਤੇ ਵੀਡੀਓ ਪਾਉਣਾ ਸ਼ੁਰੂ ਕੀਤਾ ਸੀ ਅਤੇ ਹੁਣ ਉਸਨੇ ਇੱਕ ਸਾਲ ਦੇ ਅੰਦਰ 7 ਕਰੋੜ ਦੀ ਕਮਾਈ ਕਰ ਲਈ ਹੈ।


ਇਹ ਵੀ ਪੜ੍ਹੋ: WhatsApp ਨੇ ਅਗਸਤ 'ਚ ਬੈਨ ਕੀਤੇ 20 ਲੱਖ ਭਾਰਤੀ ਯੂਜ਼ਰਸ ਦੇ ਅਕਾਉੰਟ, ਜਾਣੋ ਆਖਰ ਕਿਉਂ ਲਿਆ ਇਹ ਐਕਸ਼ਨ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904