ਨਵੀਂ ਦਿੱਲੀ: ਉਲਕਾ ਪਿੰਡ (Meteor Shower) ਦੀ ਇੱਕ ਹੈਰਾਨ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਸੰਗੀਤਕਾਰ ਅੰਬਰ ਕੌਫਮੈਨ (Amber Coffman) ਨੇ ਕੈਪਚਰ ਕੀਤਾ ਹੈ। ਉਸ ਨੇ ਇਸ ਨੂੰ ਟਵਿੱਟਰ 'ਤੇ ਸਾਂਝਾ ਕੀਤਾ। ਦੱਸ ਦਈਏ ਕਿ ਕਲਿੱਪ ਨੂੰ ਨਿਊ ਮੈਕਸੀਕੋ (New Mexico) ਦੇ ਤਾਓਸ (Taos) ਵਿੱਚ ਸ਼ੂਟ ਕੀਤਾ ਗਿਆ ਸੀ।


ਵੀਡਿਓ ਨੂੰ ਸਾਂਝਾ ਕਰਦੇ ਹੋਏ, ਕੌਫਮੈਨ ਨੇ ਲਿਖਿਆ, "ਦੋਸਤੋ, ਅਸੀਂ ਆਪਣੀ ਜ਼ਿੰਦਗੀ ਵਿੱਚ ਹੁਣ ਤਕ ਜੋ ਕੁਝ ਦੇਖਿਆ, ਉਸ ਵਿੱਚੋਂ ਇੱਕ ਇਸ ਨੂੰ ਕੈਪਚਰ ਕਰਨ 'ਚ ਕਾਮਯਾਬ ਰਹੀ।" ਵੀਡੀਓ ਵਿੱਚ ਉਲਕਾ ਦੀ ਰੋਸ਼ਨੀ ਦੇਖੀ ਜਾ ਸਕਦੀ ਹੈ। ਉਹ ਅਸਮਾਨ ਵਿੱਚ ਡਿੱਗਦਾ ਜਾਪਦਾ ਹੈ। ਪਿੱਛੇ ਤੋਂ ਔਰਤ ਕਹਿੰਦੀ ਹੈ, "ਇਹ ਕੀ ਹੈ?" ਪਿੱਛੇ ਖੜ੍ਹਾ ਇੱਕ ਆਦਮੀ ਉਤਸ਼ਾਹ ਨਾਲ ਬੋਲਿਆ, "ਇਹ ਹੋ ਕੀ ਰਿਹਾ ਹੈ?"

ਵੇਖੋ ਵੀਡੀਓ:


ਮਿਲੀ ਜਾਣਕਾਰੀ ਮੁਤਾਬਕ ਅਮਰੀਕਨ ਮੀਟਰ ਸੁਸਾਇਟੀ (AMS) ਦਾ ਕਹਿਣਾ ਹੈ ਕਿ ਦੋ ਉਲਕਾ-ਸਾਊਥਨ ਡੈਲਟਾ Aquarids ਤੇ ਅਲਫ਼ਾ ਮਕਰਿਡਜ਼- ਇਸ ਹਫਤੇ ਦੇ ਸ਼ੁਰੂ ਵਿੱਚ ਅਸਮਾਨ ਨੂੰ ਰੌਸ਼ਨ ਕਰਨ ਵਾਲੇ ਸੀ।

ਇਸ 7 ਸੈਕਿੰਡ ਦੀ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ 29 ਜੁਲਾਈ ਨੂੰ ਸ਼ੇਅਰ ਕੀਤਾ ਗਿਆ, ਜੋ ਹੁਣ ਤੱਕ 3.1 ਮਿਲੀਅਨ ਵਿਊਜ਼ 'ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ, 2 ਲੱਖ ਤੋਂ ਵੱਧ ਲਾਈਕਸ ਤੇ 48 ਹਜ਼ਾਰ ਤੋਂ ਵੱਧ ਕੁਮੈਂਟ ਅਤੇ ਰੀ-ਟਵੀਟ ਕੀਤੀ ਜਾ ਚੁੱਕਿਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904