Watch Video: ਮੁੰਬਈ 'ਚ ਚੱਲਦੀ ਟ੍ਰੇਨ 'ਚੋਂ ਡਿੱਗੀ ਔਰਤ ਲਈ ਹੋਮ ਗਾਰਡ ਦਾ ਜਵਾਨ ਦੂਤ ਬਣ ਕੇ ਆਇਆ। ਹੋਮਗਾਰਡ ਦੀ ਬਦੌਲਤ ਔਰਤ ਦੀ ਜਾਨ ਬਚ ਗਈ। ਔਰਤ ਚੱਲਦੀ ਟ੍ਰੇਨ ਤੋਂ ਉਤਰਨ ਦੀ ਕਾਹਲੀ 'ਚ ਟ੍ਰੇਨ ਤੋਂ ਡਿੱਗ ਗਈ। ਮੁੰਬਈ ਰੇਲਵੇ 'ਚ ਤਾਇਨਾਤ ਹੋਮਗਾਰਡ ਨੇ ਆਪਣੀ ਸਮਝ ਨਾਲ ਪਲੇਟਫਾਰਮ 'ਤੇ ਡਿੱਗੀ ਮਹਿਲਾ ਯਾਤਰੀ ਦੀ ਜਾਨ ਬਚਾ ਲਈ।


 






ਵੀਡੀਓ ਮੁਤਾਬਕ ਜਿਵੇਂ ਹੀ ਮਹਿਲਾ ਟ੍ਰੇਨ ਤੋਂ ਡਿੱਗੀ, ਹੋਮ ਗਾਰਡ ਜਵਾਨ ਨੇ ਪਲੇਟਫਾਰਮ 'ਤੇ ਛਾਲ ਮਾਰ ਦਿੱਤੀ ਤੇ ਤੁਰੰਤ ਮਹਿਲਾ ਨੂੰ ਟ੍ਰੇਨ ਤੋਂ ਦੂਰ ਖਿੱਚ ਲਿਆ। ਇਸ ਕਾਰਨ ਔਰਤ ਰੇਲ ਗੱਡੀ ਹੇਠ ਆਉਣ ਤੋਂ ਬਚ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਮੁੰਬਈ ਦੇ ਜੋਗੇਸ਼ਵਰੀ ਸਟੇਸ਼ਨ ਦੀ ਹੈ।



ਟ੍ਰੇਨ ਤੋਂ ਡਿੱਗੀ ਔਰਤ ਲਈ ਫਰਿਸ਼ਤਾ ਬਣ ਕੇ ਆਇਆ ਗਾਰਡ
ਚੱਲਦੀ ਟ੍ਰੇਨ ਤੋਂ ਪਲੇਟਫਾਰਮ 'ਤੇ ਡਿੱਗੀ ਔਰਤ ਦੀ ਜਾਨ ਬਚਾਉਣ ਵਾਲੇ ਹੋਮਗਾਰਡ ਜਵਾਨ ਦਾ ਨਾਂ ਅਲਤਾਫ ਸ਼ੇਖ ਦੱਸਿਆ ਜਾ ਰਿਹਾ ਹੈ। ਰੇਲਵੇ ਪੁਲਿਸ ਨੇ ਅਲਤਾਫ ਸ਼ੇਖ ਨਾਮ ਦੇ ਇਸ ਹੋਮਗਾਰਡ ਨੂੰ ਉਸ ਕੰਮ ਲਈ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ।


ਮੁੰਬਈ ਪੁਲਿਸ ਕਮਿਸ਼ਨਰ (ਰੇਲਵੇ) ਕੈਸਰ ਖਾਲਿਦ ਨੇ ਕਿਹਾ ਕਿ ਹੋਮ ਗਾਰਡ ਨੂੰ ਉਸ ਦੇ ਕੰਮ ਲਈ ਇਨਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਟਵੀਟ ਕੀਤਾ ਤੇ ਲਿਖਿਆ, "ਜੀਆਰਪੀ ਮੁੰਬਈ 'ਚ ਕੰਮ ਕਰਦੇ ਹੋਮ ਗਾਰਡ ਅਲਤਾਫ ਸ਼ੇਖ ਨੇ 16/4/22 ਨੂੰ ਜੋਗੇਸ਼ਵਰੀ ਸਟੇਸ਼ਨ 'ਤੇ ਇੱਕ ਉਪ ਨਗਰੀ ਰੇਲ ਗੱਡੀ 'ਚ ਸਵਾਰ ਹੋਣ ਦੌਰਾਨ ਡਿੱਗਣ ਵਾਲੀ ਮਹਿਲਾ ਯਾਤਰੀ ਦੀ ਜਾਨ ਬਚਾਈ। ਉਨ੍ਹਾਂ ਨੂੰ ਉਨ੍ਹਾਂ ਦੀ ਸੂਝਬੂਝ ਲਈ ਇਨਾਮ ਦਿੱਤਾ ਜਾ ਰਿਹਾ ਹੈ।