ਨਵੀਂ ਦਿੱਲੀ: ਤੁਸੀਂ ਮੁਰਗਿਆਂ ਦੀ ਲੜਾਈ, ਬਾਜ਼ਾਂ ਦੀ ਰੇਸ ਜਿਹੇ ਕਈ ਕਿੱਸੇ ਸੁਣੇ ਹੋਣਗੇ। ਇਸੇ ਨਾਲ ਜੁੜੀ ਹੀ ਇੱਕ ਰੌਚਕ ਜਾਣਕਾਰੀ ਅੱਜ ਅਸੀਂ ਤੁਹਾਡੇ ਨਾਲ ਸਾਾਂਝੀ ਕਰ ਰਹੇ ਹਾਂ, ਜੋ ਹੈ ਕਬੂਤਰ ਰੇਸ ਦੀ। ਇਰਾਕ ‘ਚ ਇਨ੍ਹਾਂ ਦਿਨੀਂ ਕਬੂਤਰ ਰੇਸ ਦਾ ਕਰੇਜ਼ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਜਿਸ ‘ਤੇ ਲੋਕ ਹਜ਼ਾਰਾਂ-ਲੱਖਾਂ ਡਾਲਰ ਦੇ ਦਾਅ ਖੇਡਦੇ ਹਨ।
ਇਹ ਇਰਾਕ ‘ਚ ਹੋਣ ਵਾਲੀ ਸਭ ਤੋਂ ਵੱਡੀ ਅਤੇ ਪ੍ਰਸਿੱਧ ਰੇਸ ਹੈ। ਜਿਸ ਦੇ ਨਾਲ ਇੱਥੇ ਲੋਕਾਂ ‘ਚ ਕਬੂਤਰਾਂ ਨੂੰ ਅਗਵਾ ਕਰਨ ਫਿਰੌਤੀ ਮੰਗਣ ਦੇ ਮਾਮਲੇ ਵੀ ਵੱਧ ਗਏ ਹਨ। ਕਬੂਤਰਾਂ ਦੀ ਰੇਸ ਬਗਦਾਦ ਦੇ 100 ਮੀਲ ਦੱਖਣੀ ਦੇ ਇੱਕ ਖੁੱਲ੍ਹੇ ਮੈਦਾਨ ‘ਚ ਕਰਵਾਈ ਜਾਂਦੀ ਹੈ। ਜਿੱਥੇ ਕਰੀਬ 14000 ਕਬੂਤਰ ਹਿੱਸਾ ਲੈਂਦੇ ਹਨ ਅਤੇ 600 ਮੀਲ ਦਾ ਸਫ਼ਰ ਤੈਅ ਕਰਦੇ ਹਨ।
ਯੂਰੋਪੀਅਨ ਪ੍ਰਜਾਤੀ ਦੇ ਇਨ੍ਹਾਂ ਕਬੂਤਰਾਂ ਦੀ ਰਫ਼ਤਾਰ 90 ਮੀਲ ਪ੍ਰਤੀ ਘੰਟਾ ਹੁੰਦੀ ਹੈ। ਜਿਸ ਕਾਰਨ ਇਨ੍ਹਾਂ ਦੀ ਮੰਗ ਵੀ ਵਧੇਰੇ ਹੁੰਦੀ ਹੈ। ਇਸ ਦੇ ਨਾਲ ਹੀ ਕਬੂਤਰਾਂ ਨੂੰ ਰੇਸ ਤੋਂ ਛੇ ਮਹੀਨੇ ਪਹਿਲਾਂ ਸਖ਼ਤ ਟ੍ਰੇਨਿੰਗ ਦਿੱਤੀ ਜਾਂਦੀ ਹੈ। ਰੇਸ ਜਿੱਤਣ ਲਈ ਕਰੀਬ 7000 ਰੁਪਏ ਦਾ ਪੌਸ਼ਟਿਕ ਆਹਾਰ ਵੀ ਦਿੱਤਾ ਜਾਂਦਾ ਹੈ ਜਿਸ ਨਾਲ ਉਹ ਤਾਕਤਵਰ ਬਣਨ। ਇਨ੍ਹਾਂ ਦੇ ਖਾਣੇ ‘ਚ ਵਿਟਾਮਿਨ ਤੋਂ ਲੈ ਕੇ ਹਰਬਲ ਚਾਹ ਅਤੇ ਓਮੇਗਾ-3 ਤਕ ਸ਼ਾਮਲ ਹੁੰਦੀ ਹੈ।
ਰੇਸ ਜਿੱਤਣ ਵਾਲੇ ਕਬੂਤਰਾਂ ਦੀ ਕੀਮਤ ਤਕਰੀਬਨ 4,000 ਡਾਲਰ ਯਾਨੀ 2,82,296 ਰੁਪਏ ਤਕ ਹੁੰਦੀ ਹੈ। ਕੁਝ ਸਮਾਂ ਪਹਿਲਾਂ ਬਸਰਾ ‘ਚ ਰੇਸ ਜਿੱਤਣ ਵਾਲੇ ਕਬੂਤਰ ਦੀ ਕੀਤਮ 93,000 ਡਾਲਰ ਯਾਨੀ 65,63,568 ਰੁਪਏ ਲੱਗੀ ਸੀ, ਜੋ ਹੁਣ ਤਕ ਦੀ ਸਭ ਤੋਂ ਜ਼ਿਆਦਾ ਕੀਮਤ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
https://apps.apple.com/in/app/abp-live-news/id81111490