Viral Video: ਆਮ ਤੌਰ 'ਤੇ ਅਸੀਂ ਸਾਰਿਆਂ ਨੇ ਜੰਗਲਾਂ ਤੋਂ ਇਲਾਵਾ ਚਿੜੀਆ ਘਰਾਂ 'ਚ ਵੀ ਸ਼ੇਰਾਂ ਨੂੰ ਦੇਖਿਆ ਹੋਵੇਗਾ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਵੀਡੀਓਜ਼ 'ਚ ਅਸੀਂ ਅਮੀਰ ਸ਼ੇਖਾਂ ਦੇ ਘਰਾਂ 'ਚ ਵੀ ਸ਼ੇਰਾਂ ਨੂੰ ਦੇਖਿਆ ਹੋਵੇਗਾ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਸ਼ੇਰ ਦੀ ਹਰਕਤ ਯੂਜ਼ਰਜ਼ ਦੇ ਸਾਹ ਰੋਕਦੀ ਨਜ਼ਰ ਆ ਰਹੀ ਹੈ।



ਆਮ ਤੌਰ 'ਤੇ ਸ਼ੇਰ ਨੂੰ ਜੰਗਲ ਦਾ ਰਾਜਾ ਕਿਹਾ ਜਾਂਦਾ ਹੈ। ਜੰਗਲ ਦੇ ਅੰਦਰ ਕੋਈ ਵੀ ਜਾਨਵਰ ਸ਼ੇਰ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਕਰਦਾ ਜਦੋਂਕਿ ਚਿੜੀਆਘਰ ਵਿੱਚ ਸ਼ੇਰ ਨੂੰ ਦੇਖ ਕੇ ਮਨੁੱਖ ਦੇ ਪਸੀਨੇ ਨਿਕਲ ਜਾਂਦੇ ਹਨ। ਅਜਿਹੇ 'ਚ ਜੇਕਰ ਕੋਈ ਵਿਅਕਤੀ ਆਪਣੇ ਸਾਹਮਣੇ ਸ਼ੇਰ ਨੂੰ ਦੇਖ ਲਵੇ ਤਾਂ ਉਸ ਦੇ ਹੋਸ਼ ਉੱਡ ਜਾਂਦੇ ਹਨ। ਹਾਲ ਹੀ 'ਚ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਰੋਂਗਟੇ ਖੜ੍ਹੇ ਕਰ ਰਿਹਾ ਹੈ।


 






ਵਾਇਰਲ ਹੋ ਰਹੀ ਕਲਿੱਪ 'ਚ ਖੁੱਲ੍ਹੇ ਟੂਰਿਸਟ ਵਾਹਨ 'ਤੇ ਸ਼ੇਰ ਨੂੰ ਚੜ੍ਹਦਾ ਦੇਖ ਕਿਸੇ ਦਾ ਵੀ ਪਸੀਨਾ ਛੁੱਟ ਜਾਵੇਗਾ। ਵੀਡੀਓ 'ਚ ਖੁੱਲ੍ਹੇ ਟੂਰਿਸਟ ਵਾਹਨ 'ਤੇ ਚੜ੍ਹਨ ਤੋਂ ਬਾਅਦ ਸ਼ੇਰ ਇੱਕ ਸੈਲਾਨੀ ਨੂੰ ਗਲੇ ਲਗਾ ਲੈਂਦਾ ਹੈ ਤੇ ਉਸ 'ਤੇ ਚੜ੍ਹ ਜਾਂਦਾ ਹੈ। ਇਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਵੀਡੀਓ 'ਚ ਵਿਅਕਤੀ ਨੂੰ ਸ਼ੇਰ ਦੀ ਪਿੱਠ 'ਤੇ ਹੱਥ ਮਾਰਦੇ ਦੇਖਿਆ ਜਾ ਸਕਦਾ ਹੈ।

ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਖਬਰ ਲਿਖੇ ਜਾਣ ਤੱਕ ਸੋਸ਼ਲ ਮੀਡੀਆ ਪਲੇਟਫਾਰਮ 'ਤੇ 8 ਲੱਖ ਦੇ ਕਰੀਬ ਵਿਊਜ਼ ਮਿਲ ਚੁੱਕੇ ਹਨ। ਇਸ ਨਾਲ ਹੀ ਜ਼ਿਆਦਾਤਰ ਯੂਜ਼ਰਜ਼ ਵੀਡੀਓ 'ਤੇ ਕਮੈਂਟ ਕਰਦੇ ਹੋਏ ਹੈਰਾਨੀ ਜਤਾਉਂਦੇ ਹੋਏ ਨਜ਼ਰ ਆ ਰਹੇ ਹਨ। ਕਈਆਂ ਨੇ ਇਸ ਨੂੰ ਬਹੁਤ ਹੀ ਪਿਆਰਾ ਸ਼ੇਰ ਦੱਸਿਆ ਹੈ ਤਾਂ ਇੱਕ ਯੂਜ਼ਰ ਦਾ ਕਹਿਣਾ ਹੈ ਕਿ ਜੇਕਰ ਉਹ ਭੁੱਖਾ ਹੁੰਦਾ ਤਾਂ ਇੱਥੇ ਕਹਾਣੀ ਕੁਝ ਹੋਰ ਹੋਣੀ ਸੀ।