Viral Video: ਵਿਆਹਾਂ ਵਿੱਚ ਨੱਚਣਾ, ਗਾਉਣਾ ਤੇ ਮਸਤੀ ਕਰਨਾ ਸੁਭਾਵਿਕ ਹੈ। ਅਕਸਰ ਵਿਆਹਾਂ ਦੌਰਾਨ ਤੁਸੀਂ ਘਰ ਦੇ ਬਜ਼ੁਰਗਾਂ ਨੂੰ ਪੈਸੇ ਉਡਾਉਂਦੇ ਜਾਂ ਕੁਝ ਲੋਕਾਂ ਨੂੰ ਕਰੰਸੀ ਦੇ ਨੋਟ ਉਡਾਉਂਦੇ ਹੋਏ ਦੇਖਿਆ ਹੋਵੇਗਾ, ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਕਦੇ ਕਿਸੇ ਵਿਆਹ 'ਚ ਸੋਨਾ ਉੱਡਾਇਆ ਹੋਵੇ? ਜੀ ਹਾਂ, ਇੱਕ ਵਿਅਕਤੀ ਵੱਲੋਂ ਵਿਆਹ ਵਿੱਚ ਸੋਨੇ ਦੇ ਸਿੱਕੇ ਉਡਾਉਣ ਦਾ ਵੀਡੀਓ ਇਨ੍ਹੀਂ ਦਿਨੀਂ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਇਸ ਵਿਆਹ 'ਚ ਸੋਨੇ ਦੀ ਵਰਖਾ ਹੋ ਰਹੀ ਹੈ।


ਇਸ ਵੀਡੀਓ ਨੂੰ ਮੁਹੰਮਦ ਅਹਿਮਦ ਨਾਂ ਦੇ ਯੂਜ਼ਰ ਨੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਔਰਤ ਅਤੇ ਇੱਕ ਪੁਰਸ਼ ਵਿਆਹ ਦੌਰਾਨ ਸੋਨੇ ਦੀ ਵਰਖਾ ਕਰ ਰਹੇ ਹਨ। ਉਨ੍ਹਾਂ ਵਿਚਕਾਰ ਇੱਕ ਕੁੜੀ ਖੜ੍ਹੀ ਹੈ, ਜੋ ਸ਼ਾਇਦ ਦੁਲਹਨ ਹੈ। ਦੁਲਹਨ ਦੇ ਆਲੇ-ਦੁਆਲੇ ਖੜ੍ਹੇ ਇਨ੍ਹਾਂ ਲੋਕਾਂ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਦੋਵਾਂ ਵਿਚਾਲੇ ਸੋਨਾ ਉੱਡਾਉਣ ਦਾ ਮੁਕਾਬਲਾ ਚੱਲ ਰਿਹਾ ਹੋਵੇ। ਇੱਕ ਪਾਸੇ ਤੋਂ ਇੱਕ ਔਰਤ ਸੋਨਾ ਲੁੱਟਾਉਂਦੀ ਨਜ਼ਰ ਆ ਰਹੀ ਹੈ, ਜਦਕਿ ਦੂਜੇ ਪਾਸੇ ਕਾਲੇ ਸੂਟ 'ਚ ਇੱਕ ਪੁਰਸ਼ ਉਸ ਨੂੰ ਸਖ਼ਤ ਮੁਕਾਬਲਾ ਦਿੰਦੇ ਹੋਏ ਨਜ਼ਰ ਆ ਰਿਹਾ ਹੈ। ਇੱਕ ਵਿਅਕਤੀ ਵੀ ਇਨ੍ਹਾਂ ਸੋਨੇ ਦੇ ਸਿੱਕਿਆਂ ਨੂੰ ਇਕੱਠਾ ਕਰਦਾ ਨਜ਼ਰ ਆ ਰਿਹਾ ਹੈ।



ਇਹ ਵੀ ਪੜ੍ਹੋ: Paytm ਨੂੰ ਮਿਲਿਆ ਨਵਾਂ ਬੈਂਕਿੰਗ ਪਾਰਟਨਰ, ਜਾਣੋ ਕਿਸ ਬੈਂਕ ਦੀ ਮਦਦ ਨਾਲ ਲੋਕ ਕਰਨਗੇ Paytm ਪੇਮੈਂਟ ਦੀ ਵਰਤੋਂ


ਇਸ ਵੀਡੀਓ ਨੂੰ ਕਰੀਬ 10 ਲੱਖ ਵਾਰ ਦੇਖਿਆ ਜਾ ਚੁੱਕਾ ਹੈ ਅਤੇ 20 ਹਜ਼ਾਰ ਤੋਂ ਵੱਧ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਜਿੱਥੇ ਇੱਕ ਪਾਸੇ ਲੋਕ ਵੀਡੀਓ 'ਤੇ ਕਮੈਂਟ ਕਰਕੇ ਹੈਰਾਨੀ ਪ੍ਰਗਟ ਕਰ ਰਹੇ ਹਨ, ਉਥੇ ਹੀ ਕੁਝ ਲੋਕ ਇਸ ਦੀ ਆਲੋਚਨਾ ਵੀ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਭਰਾ, ਮੈਂ ਆਪਣੀ ਮਿਹਨਤ ਦੀ ਕਮਾਈ ਨਾਲ ਅਜਿਹਾ ਨਹੀਂ ਕਰ ਸਕਦਾ।' ਇੱਕ ਹੋਰ ਨੇ ਲਿਖਿਆ, 'ਇਸ ਤਰ੍ਹਾਂ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ।' ਤੀਜੇ ਯੂਜ਼ਰ ਨੇ ਮਜ਼ਾਕ ਵਿੱਚ ਲਿਖਿਆ, 'ਸਾਨੂੰ ਕਾਲ ਕਰੋ ਅਤੇ ਫਿਰ ਉਡਾਓ।' ਇੱਕ ਹੋਰ ਨੇ ਲਿਖਿਆ, 'ਉਡਾਉਣ ਤੋਂ ਬਾਅਦ ਇਹ ਲੋਕ ਆਪਣੇ ਕੋਲ ਰੱਖ ਲੈਣਗੇ।'


ਇਹ ਵੀ ਪੜ੍ਹੋ: Whatsapp: ਵਟਸਐਪ ਚੈਟ ਨੂੰ ਲਾਕ ਕਰਨ ਵਾਲਾ ਨਵਾਂ ਫੀਚਰ, ਵੈੱਬ ਵਰਜ਼ਨ ਲਈ ਬਹੁਤ ਜ਼ਰੂਰੀ ਇਹ ਫੀਚਰ