ਕਲਪਨਾ ਕਰੋ ਕਿ ਜੇਕਰ ਤੁਸੀਂ ਰੇਗਿਸਤਾਨ ਵਿੱਚ ਹੋ ਅਤੇ ਅਚਾਨਕ ਤੁਹਾਨੂੰ ਵੱਖ-ਵੱਖ ਤਰ੍ਹਾਂ ਦਾ ਸੰਗੀਤ ਸੁਣਨਾ ਸ਼ੁਰੂ ਹੋ ਜਾਵੇ, ਤਾਂ ਤੁਹਾਡੇ ਨਾਲ ਕੀ ਹੋਵੇਗਾ। ਤੁਸੀਂ ਭਾਵੇਂ ਕਿੰਨੇ ਵੀ ਬਹਾਦਰ ਕਿਉਂ ਨਾ ਹੋਵੋ, ਇੱਕ ਪਲ ਲਈ ਤੁਹਾਡੇ ਮਨ ਵਿੱਚ ਇਹ ਡਰ ਜ਼ਰੂਰ ਬੈਠ ਜਾਵੇਗਾ ਕਿ ਇਸ ਉਜਾੜ ਵਿੱਚ ਇਹ ਸੰਗੀਤ ਕਿੱਥੋਂ ਵੱਜਣਾ ਸ਼ੁਰੂ ਹੋਇਆ ਜਿੱਥੇ ਮਨੁੱਖ ਨੂੰ ਤਾਂ ਛੱਡੋ ਇੱਕ ਵੀ ਹਰਾ-ਭਰਾ ਦਰੱਖਤ ਨਹੀਂ। ਕੁਝ ਲੋਕ ਤਾਂ ਇਹ ਵੀ ਸੋਚਣਗੇ ਕਿ ਇਹ ਸੰਗੀਤ ਕਿਸੇ ਹੋਰ ਦੁਨੀਆਂ ਤੋਂ ਤਾਂ ਨਹੀਂ ਆ ਰਿਹਾ। ਕੁਝ ਲੋਕ ਇਸ ਨੂੰ ਭੂਤਾਂ-ਪ੍ਰੇਤਾਂ ਨਾਲ ਜੋੜ ਕੇ ਦੇਖਣਗੇ। ਖੈਰ, ਜਿੰਨੇ ਲੋਕ ਉਨ੍ਹੀਂ ਹੀ ਗੱਲਾਂ। ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇਹ ਸੰਗੀਤ ਕਿੱਥੇ ਸੁਣਿਆ ਜਾਂਦਾ ਹੈ?


ਅਸੀਂ ਜਿਸ ਰਹੱਸਮਈ ਰੇਗਿਸਤਾਨ ਦੀ ਗੱਲ ਕਰ ਰਹੇ ਹਾਂ, ਉਹ ਅਫਰੀਕਾ ਮਹਾਂਦੀਪ, ਮੋਰੋਕੋ ਵਿੱਚ ਪੈਂਦਾ ਹੈ। ਮੋਰੋਕੋ ਦੇ ਇਸ ਮਾਰੂਥਲ ਵਿੱਚ ਇਹ ਸੰਗੀਤ ਅੱਜ ਤੋਂ ਨਹੀਂ ਸਗੋਂ ਸਦੀਆਂ ਤੋਂ ਸੁਣਿਆ ਜਾ ਰਿਹਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਜਿਸ ਥਾਂ 'ਤੇ ਇਹ ਸੰਗੀਤ ਸੁਣਿਆ ਜਾਂਦਾ ਹੈ, ਉੱਥੇ ਦੂਰ-ਦੂਰ ਤੱਕ ਕੋਈ ਮਨੁੱਖੀ ਵਸੋਂ ਨਹੀਂ ਹੈ। ਇੱਕ ਰੁੱਖ ਵੀ ਨਹੀਂ ਹੈ। ਇਹ ਸਾਰਾ ਇਲਾਕਾ ਬਹੁਤ ਹੀ ਉਜਾੜ ਮਾਰੂਥਲ ਹੈ। ਇਹੀ ਕਾਰਨ ਹੈ ਕਿ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਇਹ ਧੁਨ ਕਿਸੇ ਹੋਰ ਦੁਨੀਆ ਤੋਂ ਆਈ ਹੈ।


ਇਸ ਸਾਰੀ ਘਟਨਾ ਵਿੱਚ ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਸੰਗੀਤ ਦੀ ਹੀ ਹੈ। ਦਰਅਸਲ, ਲੋਕ ਜੋ ਸੰਗੀਤ ਸੁਣਦੇ ਹਨ ਉਹ ਹਰ ਵਾਰ ਵੱਖਰਾ ਹੁੰਦਾ ਹੈ। ਕਦੇ ਲੋਕ ਇਸ ਮਾਰੂਥਲ ਵਿੱਚ ਗਿਟਾਰ ਦਾ ਸੰਗੀਤ ਸੁਣਦੇ ਹਨ ਅਤੇ ਕਦੇ ਇਸ ਮਾਰੂਥਲ ਵਿੱਚ ਵਾਇਲਨ ਦਾ ਸੰਗੀਤ ਸੁਣਿਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਰਹੱਸਮਈ ਰੇਗਿਸਤਾਨ ਵਿੱਚ ਹੋਰ ਸਾਜ਼ਾਂ ਦਾ ਸੰਗੀਤ ਵੀ ਲੋਕ ਸੁਣਦੇ ਹਨ।


ਇਹ ਵੀ ਪੜ੍ਹੋ: Viral Video: ਹੈਰਾਨੀਜਨਕ ਕਾਰਨਾਮਾ! ਨੌਜਵਾਨਾਂ ਨੇ ਅਸਮਾਨ 'ਚ ਚਲਾ ਦਿੱਤੀ ਬਾਈਕ, ਜਿਸ ਨੇ ਦੇਖ ਲਿਆ... ਵੇਖਦੇ ਹੀ ਰਹਿ ਗਿਆ - VIDEO


ਇਸ ਮਾਰੂਥਲ ਵਿੱਚ ਸੁਣਾਈ ਦੇਣ ਵਾਲੀ ਆਵਾਜ਼ ਲਈ ਵਿਗਿਆਨੀ ਕੁਝ ਹੋਰ ਤਰਕ ਦਿੰਦੇ ਹਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਰੇਗਿਸਤਾਨ 'ਚ ਆਉਣ ਵਾਲੀ ਇਹ ਧੁਨ ਕੁਝ ਵੀ ਨਹੀਂ ਸਗੋਂ ਰੇਤ ਦੇ ਖਿਸਕਣ ਤੋਂ ਆ ਰਹੀ ਆਵਾਜ਼ ਹੈ, ਜੋ ਹਵਾ ਦੇ ਨਾਲ ਮਿਲ ਕੇ ਵੱਖ-ਵੱਖ ਤਰ੍ਹਾਂ ਨਾਲ ਸੁਣਾਈ ਦਿੰਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਦੀ ਧਾਰਨਾ ਨਾਲ ਅਸੀਂ ਇਸ ਆਵਾਜ਼ ਨੂੰ ਸੁਣਦੇ ਹਾਂ, ਉਸੇ ਤਰ੍ਹਾਂ ਨਾਲ ਮਾਨੂੰ ਸੁਣਾਈ ਦਿੰਦੀ ਹੈ।


ਇਹ ਵੀ ਪੜ੍ਹੋ: Viral Video: ਬ੍ਰਾਜ਼ੀਲ 'ਚ ਰਨਵੇ ਤੋਂ ਫਿਸਲਿਆ ਜਹਾਜ਼, ਯਾਤਰੀਆਂ 'ਚ ਦਹਿਸ਼ਤ, ਦੇਖੋ ਦਿਲ ਦਹਿਲਾ ਦੇਣ ਵਾਲੀ ਵੀਡੀਓ