ਸਾਡਾ ਪਿੰਡ ਹੀ ਸਾਡੀ ਪਹਿਚਾਣ ਹੈ। ਅਸੀਂ ਜਿੱਥੇ ਵੀ ਜਾਂਦੇ ਹਾਂ, ਪਛਾਣ ਨਾਲ ਜਾਂਦੇ ਹਾਂ। ਅਸੀਂ ਲੋਕਾਂ ਨੂੰ ਆਪਣੇ ਪਿੰਡ ਬਾਰੇ ਬੜੇ ਮਾਣ ਨਾਲ ਦੱਸਦੇ ਹਾਂ ਪਰ ਦੁਨੀਆ 'ਚ ਇੱਕ ਅਜਿਹਾ ਪਿੰਡ ਵੀ ਹੈ, ਜਿਸ ਦਾ ਨਾਂ ਵੀ ਪਿੰਡ ਵਾਸੀ ਲੈਣਾ ਨਹੀਂ ਚਾਹੁੰਦੇ। ਉਨ੍ਹਾਂ ਨੂੰ ਆਪਣੇ ਪਿੰਡ ਦਾ ਨਾਂ ਲੈਂਦੇ ਹੋਏ ਬਹੁਤ ਸ਼ਰਮ ਆਉਂਦੀ ਹੈ। ਹੁਣ ਇੱਥੋਂ ਦੇ ਪਿੰਡ ਵਾਸੀਆਂ ਨੇ ਇਸ ਪਿੰਡ ਦਾ ਨਾਂ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਸੋਚੋ ਕਿ ਇਸ ਪਿੰਡ ਦਾ ਇਕ ਅਜਿਹਾ ਨਾਮ ਹੈ ਜੋ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਨਹੀਂ ਲਿਖ ਸਕਦੇ।


ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਇਸ ਪਿੰਡ ਦਾ ਨਾਂ Fucke ਹੈ, ਜਿਸ ਨੂੰ ਜਨਤਕ ਤੌਰ 'ਤੇ ਬੋਲਣਾ, ਲਿਖਣਾ ਗਲਤ ਮੰਨਿਆ ਜਾਂਦਾ ਹੈ। ਇਸ ਨਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਸੈਂਸਰਸ਼ਿਪ ਹੈ। ਜੇਕਰ ਤੁਸੀਂ ਇਹ ਨਾਮ ਲਿਖਦੇ ਹੋ ਤਾਂ ਤੁਹਾਡੀ ਆਈਡੀ ਵੀ ਬਲਾਕ ਹੋ ਜਾਵੇਗੀ। ਇੱਥੋਂ ਦੇ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਇਹ ਪਿੰਡ ਖੁਸ਼ਹਾਲ ਅਤੇ ਸ਼ਾਂਤਮਈ ਹੈ ਪਰ ਇਸ ਨਾਂ ਕਾਰਨ ਲੋਕਾਂ ਨੂੰ ਕਾਫੀ ਦੁੱਖ ਝੱਲਣਾ ਪੈਂਦਾ ਹੈ।


ਇਸ ਪਿੰਡ ਦੇ ਲੋਕਾਂ ਦਾ ਮੰਨਣਾ ਹੈ ਕਿ ਅਸੀਂ ਚਾਹੁੰਦੇ ਹੋਏ ਵੀ ਸੋਸ਼ਲ ਮੀਡੀਆ 'ਤੇ ਆਪਣੇ ਪਿੰਡ ਦਾ ਨਾਂ ਨਹੀਂ ਲਿਖ ਸਕਦੇ। ਕਿਹਾ ਜਾਂਦਾ ਹੈ ਕਿ ਇਤਿਹਾਸ ਨਾਲ ਨਾਂ ਜੁੜਿਆ ਹੁੰਦਾ ਹੈ ਪਰ ਕਈ ਵਾਰ ਲੋਕ ਮੁਸੀਬਤ ਵਿਚ ਫਸ ਜਾਂਦੇ ਹਨ।


ਇਹ ਵੀ ਪੜ੍ਹੋ : AAP Punjab CM Face: ਭਗਵੰਤ ਮਾਨ ਨੂੰ 'ਆਪ' ਦਾ ਮੁੱਖ ਮੰਤਰੀ ਚਿਹਰਾ ਐਲਾਨਿਆ


Punjab Election 2022: ਨਵਜੋਤ ਸਿੱਧੂ ਦਾ ਪੱਤਾ ਕੱਟਿਆ? ਕਾਂਗਰਸ ਦਾ ਸਾਫ ਇਸ਼ਾਰਾ-ਇਹ ਹੋਵੇਗਾ ਸੀਐਮ ਉਮੀਦਵਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:



https://apps.apple.com/in/app/abp-live-news/id811114904