5 most expensive things in the world: ਦੁਨੀਆਂ 'ਚ ਅਮੀਰਾਂ ਦੀ ਗਿਣਤੀ ਭਾਵੇਂ ਘੱਟ ਹੋਵੇ, ਪਰ ਸਿਰਫ਼ ਕੁਝ ਲੋਕਾਂ ਕੋਲ ਹੀ ਦੁਨੀਆਂ ਭਰ ਦੀਆਂ ਕੀਮਤੀ ਅਤੇ ਵਿਲੱਖਣ ਚੀਜ਼ਾਂ ਭਰੀਆਂ ਪਈਆਂ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਦੁਨੀਆ ਦੀਆਂ 5 ਸਭ ਤੋਂ ਮਹਿੰਗੀਆਂ ਚੀਜ਼ਾਂ ਕਿਹੜੀਆਂ ਹਨ? ਇਸ ਸੂਚੀ 'ਚ ਬਹੁਤ ਸਾਰੀਆਂ ਪੇਂਟਿੰਗਜ਼, ਅਬਾਨੀ ਦਾ ਘਰ ਅਤੇ ਬਹੁਤ ਸਾਰੀਆਂ ਚੀਜ਼ਾਂ ਹਨ, ਜਿਨ੍ਹਾਂ ਨੂੰ ਮਿਡਲ ਕਲਾਸ ਦੇ ਲੋਕ ਸਿਰਫ਼ ਦੇਖਣਾ ਚਾਹੁੰਦੇ ਹਨ। ਇਸ ਲਿਸਟ 'ਚ ਇਕ ਗੁਲਾਬੀ ਹੀਰਾ ਵੀ ਹੈ, ਜੋ ਦੇਖਣ 'ਚ ਇੰਨਾ ਖੂਬਸੂਰਤ ਹੈ ਕਿ ਦੇਖਦੇ ਹੀ ਦੇਖਦੇ ਤੁਸੀਂ ਇਸ 'ਚ ਗੁਆਚ ਜਾਓਗੇ। ਹਾਲਾਂਕਿ ਇਸ ਦੀ ਕੀਮਤ ਤੁਹਾਨੂੰ ਹੈਰਾਨ ਕਰ ਦੇਵੇਗੀ।


400 ਕਰੋੜ ਤੋਂ ਵੱਧ ਦੀ ਫਰਾਰੀ


ਜੇਕਰ ਤੁਸੀਂ ਕਾਰਾਂ ਦੇ ਸ਼ੌਕੀਨ ਹੋ ਤਾਂ ਤੁਹਾਨੂੰ 1962 Red Ferrari GTO ਬਾਰੇ ਪਤਾ ਹੀ ਹੋਵੇਗਾ। ਇਹ ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਚੀਜ਼ਾਂ ਦੀ ਸੂਚੀ 'ਚ ਸ਼ਾਮਲ ਹੈ। ਇਸ ਗੱਡੀ ਨੂੰ ਸਾਲ 2018 'ਚ ਮੋਨਟੇਰੀ 'ਚ ਇੱਕ ਸੋਥਬੀਜ਼ ਨਿਲਾਮੀ 'ਚ ਇੱਕ ਗੁੰਮਨਾਮ ਖਰੀਦਦਾਰ ਨੂੰ 4,00,40,35,200 ਰੁਪਏ 'ਚ ਵੇਚਿਆ ਗਿਆ ਸੀ।


1 ਹਜ਼ਾਰ ਕਰੋੜ ਤੋਂ ਵੱਧ ਦੀ ਪੇਂਟਿੰਗ


ਦੁਨੀਆ 'ਚ ਮਹਿੰਗੀਆਂ ਪੇਂਟਿੰਗਾਂ ਦੀ ਕੋਈ ਕਮੀ ਨਹੀਂ ਹੈ। ਖ਼ਾਸ ਤੌਰ 'ਤੇ ਕੁਝ ਚਿੱਤਰਕਾਰਾਂ ਦੀ ਪੇਂਟਿੰਗ ਦੀ ਕੀਮਤ ਇੰਨੀ ਜ਼ਿਆਦਾ ਹੈ ਕਿ ਸਭ ਤੋਂ ਅਮੀਰ ਲੋਕ ਵੀ ਇਸ ਨੂੰ ਖਰੀਦਣ ਤੋਂ ਪਹਿਲਾਂ 100 ਵਾਰ ਸੋਚਦੇ ਹਨ। ਉਨ੍ਹਾਂ ਵਿੱਚੋਂ ਇੱਕ ਹੈ Gustav Klimt. ਉਨ੍ਹਾਂ ਦੀ ਪੇਂਟਿੰਗ 'The Card Players' ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਪੇਂਟਿੰਗਾਂ ਵਿੱਚੋਂ ਇੱਕ ਹੈ। ਪਿਛਲੀ ਵਾਰ ਸਾਲ ਸਾਲ 2006 'ਚ ਇਹ ਪੇਂਟਿੰਗ 135 ਮਿਲੀਅਨ ਡਾਲਰ ਮਤਲਬ ਕਰੀਬ 11,16,78,75,000 ਰੁਪਏ 'ਚ ਵਿਕੀ ਸੀ, ਜਿਸ ਨੂੰ ਆਰਟ ਕਲੈਕਟਰ ਰੋਨਾਲਡ ਲਾਡਰ ਨੇ ਨਿਊ ਗੈਲਰੀ ਨਿਊਯਾਰਕ 'ਚ ਪ੍ਰਦਰਸ਼ਨੀ ਲਈ ਖਰੀਦਿਆ ਸੀ।


ਅੰਬਾਨੀ ਦਾ ਘਰ


ਭਾਰਤੀ ਕਾਰੋਬਾਰੀ ਮੁਕੇਸ਼ ਅੰਬਾਨੀ ਕੋਲ ਕਈ ਮਹਿੰਗੀਆਂ ਚੀਜ਼ਾਂ ਹਨ। ਪਰ ਉਨ੍ਹਾਂ ਦੇ ਘਰ ਦੀ ਗੱਲ ਵੱਖਰੀ ਹੈ। 27 ਮੰਜ਼ਿਲਾ ਐਂਟੀਲੀਆ 'ਚ 3 ਹੈਲੀਪੈਡ, 9 ਐਲੀਵੇਟਰ, 50 ਸੀਟਾਂ ਵਾਲਾ ਹੋਮ ਥੀਏਟਰ ਅਤੇ ਹੋਰ ਕਈ ਲਗਜ਼ਰੀ ਸਹੂਲਤਾਂ ਹਨ। ਫੋਰਬਸ ਦੀ ਰੀਅਲ-ਟਾਈਮ ਅਰਬਪਤੀਆਂ ਦੀ ਸੂਚੀ ਦੇ ਅਨੁਸਾਰ ਇਸ ਘਰ ਦੀ ਕੀਮਤ 84.2 ਬਿਲੀਅਨ ਡਾਲਰ ਮਤਲਬ ਲਗਭਗ 1,65,45,00,00,000 ਰੁਪਏ ਹੈ।


100 ਕਰੋੜ ਤੋਂ ਵੱਧ ਕੀਮਤ ਦਾ ਹੀਰਾ


ਹੀਰਾ ਹਮੇਸ਼ਾ ਦੌਲਤ ਦੀ ਨਿਸ਼ਾਨੀ ਰਿਹਾ ਹੈ। ਜੇਕਰ ਤੁਹਾਡੀ ਉਂਗਲੀ 'ਚ ਹੀਰਾ ਹੈ ਤਾਂ ਤੁਹਾਨੂੰ ਅਮੀਰ ਮੰਨਿਆ ਜਾਂਦਾ ਹੈ। ਹਾਲਾਂਕਿ ਅਸੀਂ ਤੁਹਾਨੂੰ ਜਿਸ ਹੀਰੇ ਬਾਰੇ ਦੱਸ ਰਹੇ ਹਾਂ, ਉਹ ਬਿਲਕੁਲ ਵੱਖਰਾ ਹੈ। ਇਸ ਦੀ ਕੀਮਤ ਵੀ ਦੂਜੇ ਹੀਰਿਆਂ ਨਾਲੋਂ ਬਹੁਤ ਜ਼ਿਆਦਾ ਹੈ। ਦਰਅਸਲ, ਇਹ 14.23 ਕੈਰੇਟ, ਸ਼ਾਨਦਾਰ ਗੁਲਾਬੀ ਹੀਰਾ ਕ੍ਰਿਸਟੀਜ਼ ਹਾਂਗਕਾਂਗ ਵੱਲੋਂ ਸਾਲ 2012 'ਚ ਇੱਕ ਅਣਜਾਣ ਖਰੀਦਦਾਰ ਨੂੰ 23 ਮਿਲੀਅਨ ਡਾਲਰ ਮਤਲਬ 1,90,26,75,000 ਰੁਪਏ 'ਚ ਵੇਚਿਆ ਗਿਆ ਸੀ।


37 ਹਜ਼ਾਰ ਕਰੋੜ ਤੋਂ ਵੱਧ ਦੀ ਯਾਟ


ਸਮੁੰਦਰੀ ਕਿਸ਼ਤੀਆਂ ਸਿਰਫ਼ ਅਮੀਰਾਂ ਲਈ ਹੀ ਬਣਾਈਆਂ ਜਾਂਦੀਆਂ ਹਨ। ਦੁਨੀਆ ਦੇ ਸਾਰੇ ਸੁੱਖ-ਸਹੂਲਤਾਂ ਨਾਲ ਲੈਸ ਇਸ ਯਾਟ ਬਾਰੇ ਮਿਡਲ ਕਲਾਸ ਦੇ ਲੋਕ ਸਿਰਫ਼ ਸੁਪਨੇ ਹੀ ਦੇਖ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਯਾਟ ਬਾਰੇ ਦੱਸ ਰਹੇ ਹਾਂ। ਇਸ ਯਾਟ ਨੂੰ History Supreme Yacht ਕਿਹਾ ਜਾਂਦਾ ਹੈ। ਇਸ ਨੂੰ ਬਣਾਉਣ 'ਚ ਤਿੰਨ ਸਾਲ ਲੱਗੇ ਅਤੇ ਇਹ ਦੁਨੀਆ ਦੀਆਂ ਸਭ ਤੋਂ ਕੀਮਤੀ ਚੀਜ਼ਾਂ ਅਤੇ ਸਹੂਲਤਾਂ ਨਾਲ ਲੈਸ ਹੈ। ਇਸ ਯਾਟ ਦੀ ਕੀਮਤ 4.5 ਬਿਲੀਅਨ ਡਾਲਰ ਹੈ। ਮਤਲਬ ਭਾਰਤੀ ਰੁਪਏ 'ਚ ਇਹ 3,72,28,72,50,000 ਰੁਪਏ ਹੈ।