ਇਸਲਾਮਾਬਾਦ: ਪੱਤਰਕਾਰਾਂ ਲਈ ਪਾਕਿਸਤਾਨ ਦੁਨੀਆ ਦਾ ਸਭ ਤੋਂ ਖਤਰਨਾਕ ਦੇਸ਼ ਹੈ। ਸਾਲ 2000 ਤੋਂ ਲੈ ਕੇ ਹੁਣ ਤੱਕ ਇੱਥੇ 140 ਤੋਂ ਵੱਧ ਪੱਤਰਕਾਰ ਮਾਰੇ ਜਾ ਚੁੱਕੇ ਹਨ। ਇਹ ਅੰਕੜਾ ਫ੍ਰੀਡਮ ਨੈਟਵਰਕ ਦੀ ਰਿਪੋਰਟ ਵਿੱਚ ਪੇਸ਼ ਕੀਤਾ ਗਿਆ ਹੈ। ਪਿਛਲੇ ਸਾਲ 33 ਪੱਤਰਕਾਰਾਂ ਦੇ ਕਤਲ ਕੇਸਾਂ ਵਿੱਚ 100 ਫੀਸਦ ਬਰੀ ਕੀਤੇ ਗਏ ਅਤੇ ਕਿਸੇ ਨੂੰ ਵੀ ਸਜ਼ਾ ਨਹੀਂ ਦਿੱਤੀ ਗਈ। ਇੱਥੇ ਜ਼ਿਆਦਾਤਰ ਮੀਡੀਆ ਹਾਊਸ ਸਰਕਾਰ ਵਲੋਂ ਪ੍ਰੇਸ਼ਾਨ ਕੀਤੇ ਜਾ ਰਹੇ ਹਨ।

ਪੱਤਰਕਾਰ ਅਤੇ ਮਨੁੱਖੀ ਅਧਿਕਾਰਾਂ ਦੇ ਵਕੀਲ ਆਈਏ ਰਹਿਮਾਨ ਨੇ ਕਿਹਾ ਕਿ ਪਾਕਿਸਤਾਨ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਪੱਤਰਕਾਰਾਂ ਨੂੰ ਸਜ਼ਾ ਵਿੱਚ ਛੋਟ ਬਾਰੇ ਇਸ ਸਾਲ ਦੀ ਰਿਪੋਰਟ ਉਨ੍ਹਾਂ ਸਾਰਿਆਂ ਲਈ ਬਹੁਤ ਪ੍ਰੇਸ਼ਾਨੀ ਦਾ ਕਾਰਨ ਬਣੇਗੀ ਜੋ ਚੰਗੇ ਸ਼ਾਸਨ ਅਤੇ ਸਮਾਜਿਕ ਤਰੱਕੀ ਲਈ ਇੱਕ ਮਜ਼ਬੂਤ ਅਤੇ ਸੁਤੰਤਰ ਮੀਡੀਆ ਦੀ ਹੋਂਦ ਚਾਹੁੰਦੇ ਹਨ।

ਹਾਲਾਂਕਿ ਚੀਨ 2019 ਵਿਚ ਪਹਿਲੇ ਨੰਬਰ 'ਤੇ ਰਿਹਾ ਹੈ, ਪਰ ਉਸ ਤੋਂ ਪਹਿਲਾਂ ਤੁਰਕੀ ਇਸ ਮਾਮਲੇ ਵਿਚ ਸਭ ਤੋਂ ਬਦਨਾਮ ਸੀ। ਇਹ 2015 ਤੋਂ ਬਾਅਦ 4 ਸਾਲਾਂ ਵਿੱਚ ਪਹਿਲੀ ਵਾਰ ਹੋਇਆ, ਜਦੋਂ ਚੀਨ ਨੇ ਤੁਰਕੀ ਨੂੰ ਪਛਾੜ ਦਿੱਤਾ। ਇਸ ਤੋਂ ਬਾਅਦ ਸਾਊਦੀ ਅਤੇ ਮਿਸਰ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੇ। ਜਿੱਥੇ 26-26 ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੱਤਰਕਾਰ ਜਮਾਲ ਖ਼ਸ਼ੋਗਜੀ ਦੀ ਹੱਤਿਆ ਤੋਂ ਬਾਅਦ ਸਾਊਦੀ ਦਾ ਆਪਣੀਆਂ ਅਲੋਚਨਾਵਾਂ ਪ੍ਰਤੀ ਵਤੀਰਾ ਕਿਸੇ ਤੋਂ ਲੁਕਿਆ ਨਹੀਂ ਹੈ।

ਇਸ ਸੂਚੀ ਵਿਚ ਅੱਗੇ 16 ਪੱਤਰਕਾਰਾਂ ਦੀ ਗ੍ਰਿਫਤਾਰੀ ਨਾਲ ਏਰੀਟਰੀਆ, 12 ਗ੍ਰਿਫਤਾਰ ਪੱਤਰਕਾਰਾਂ ਨਾਲ ਵਿਅਤਨਾਮ ਅਤੇ 11 ਪੱਤਰਕਾਰਾਂ ਗ੍ਰਿਫ਼ਤਾਰ ਨਾਲ ਇਰਾਨ ਸ਼ਾਮਲ ਸੀ। ਏਰੀਟਰੀਆ ਵਿਚ ਬਹੁਤ ਸਾਰੇ ਪੱਤਰਕਾਰਾਂ ਨੂੰ ਪਿਛਲੇ ਦੋ ਦਹਾਕਿਆਂ ਵਿਚ ਕਦੇ ਇਕੱਠੇ ਗ੍ਰਿਫਤਾਰ ਨਹੀਂ ਕੀਤਾ ਗਿਆ। ਜਦੋਂ ਕਿ ਰੂਸ ਅਤੇ ਕੈਮਰੂਨ ਵਿਚ 7-7 ਅਤੇ ਅਜ਼ਰਬਾਈਜਾਨ ਵਿਚ 6 ਪੱਤਰਕਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਇਨ੍ਹਾਂ ਪੱਤਰਕਾਰਾਂ ਖ਼ਿਲਾਫ਼ ਜ਼ਿਆਦਾਤਰ ਦੇਸ਼ਧ੍ਰੋਹ ਦੇ ਦੋਸ਼ ਲਗਾਏ ਗਏ ਸੀ, ਜਦੋਂ ਕਿ 30 ਪੱਤਰਕਾਰਾਂ ਨੂੰ ਫਰਜ਼ੀ ਖ਼ਬਰਾਂ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਸਾਲ ਇਹ ਗਿਣਤੀ 28 ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904