Unique Thief: ਸੋਸ਼ਲ ਮੀਡੀਆ ਉੱਤੇ ਹੈਰਾਨ ਇੱਕ ਚੋਰ ਦੀ ਅਜੀਬੋ-ਗਰੀਬ ਵਾਲੀ ਵੀਡੀਓ ਵਾਇਰਲ ਹੋ ਰਹੀ ਹੈ। ਚੋਰੀ ਕਰਨ ਲਈ ਘਰ 'ਚ ਦਾਖਲ ਹੋਏ ਚੋਰ ਨੂੰ ਕੋਈ ਸਾਮਾਨ ਨਾ ਮਿਲਣ 'ਤੇ ਉਸ ਨੇ ਆਪਣੀ ਜੇਬ 'ਚੋਂ 20 ਰੁਪਏ ਕੱਢ ਕੇ ਮੇਜ਼ 'ਤੇ ਰੱਖ ਕੇ ਚਲਾ ਜਾਂਦਾ ਹੈ। ਇਹ ਘਟਨਾ ਤੇਲੰਗਾਨਾ ਦੇ ਰੰਗਰੇਡੀ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ।



ਵਾਇਰਲ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਪਹਿਲਾਂ ਇਸ ਤੋਂ ਪਹਿਲਾਂ ਸਾਰੇ ਘਰ ਦੇ ਵਿੱਚ ਨਕਦੀ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਘਰ ਵਿੱਚੋਂ ਕੁੱਝ ਨਹੀਂ ਮਿਲਦਾ ਤਾਂ ਉਹ ਫਰਿੱਜ ਵਿੱਚੋਂ ਪਾਣੀ ਦੀ ਬੋਤਲ ਕੱਢੀ ਅਤੇ ਫਿਰ ਜੇਬ ਦੇ ਵਿੱਚੋਂ 20 ਰੁਪਏ ਕੱਢ ਕੇ ਟੇਬਲ ਉੱਤੇ ਰੱਖ ਦਿੱਤੇ। ਇਹ ਸਾਰੀ ਘਟਨਾ ਘਰ ਦੇ ਵਿੱਚ ਲੱਗੇ CCTV ਦੇ ਵਿੱਚ ਕੈਦ ਹੋ ਗਈ ਹੈ। ਸੋਸ਼ਲ ਮੀਡੀਆ 'ਤੇ ਲੋਕ ਕਾਫੀ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ।


ਰੰਗਾਰੇਡੀ ਜ਼ਿਲੇ ਦੇ ਮਹੇਸ਼ਵਰਮ ਦੇ ਘਰ 'ਚ ਚੋਰੀ ਕਰਨ ਲਈ ਦਾਖਲ ਹੋਏ ਚੋਰ ਨੇ ਪੂਰੇ ਘਰ ਦੀ ਤਲਾਸ਼ੀ ਲਈ। ਪਰ ਉਸ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ। ਪੈਸੇ ਨਾ ਮਿਲਣ 'ਤੇ ਨਿਰਾਸ਼ ਹੋ ਕੇ ਚੋਰ ਨੇ ਆਪਣੀ ਜੇਬ 'ਚੋਂ 20 ਰੁਪਏ ਕੱਢ ਕੇ ਮੇਜ਼ 'ਤੇ ਰੱਖ ਦਿੱਤੇ। ਇਸ ਤੋਂ ਬਾਅਦ ਉਸ ਨੇ ਫਰਿੱਜ 'ਚੋਂ ਪਾਣੀ ਦੀ ਬੋਤਲ ਕੱਢੀ। ਇਸ ਦੇ ਨਾਲ ਬਾਹਰ ਚਲਾ ਗਿਆ।


 






 


ਘਰ 'ਚ ਦਾਖਲ ਹੋਏ ਚੋਰ ਦੀ ਹਰਕਤ ਸੀਸੀਟੀਵੀ 'ਚ ਕੈਦ ਹੋ ਗਈ ਹੈ। ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਚੋਰ ਨੇ ਮਾਸਕ ਪਾਇਆ ਹੋਇਆ ਸੀ। ਉਹ ਸਾਰੇ ਘਰ ਵਿੱਚ ਪੈਸੇ ਲੱਭਦਾ ਦੇਖਿਆ ਜਾਂਦਾ ਹੈ ਪਰ ਕੁਝ ਨਹੀਂ ਮਿਲਦਾ। ਚੋਰੀ ਦੀ ਸੂਚਨਾ 'ਤੇ ਪਹੁੰਚੀ ਪੁਲਿਸ ਅਤੇ ਇਲਾਕਾ ਨਿਵਾਸੀ ਇਸ ਚੋਰੀ ਤੋਂ ਹੈਰਾਨ ਹਨ। ਜਿਸ ਨੇ ਵੀ ਇਸ ਘਟਨਾ ਬਾਰੇ ਸੁਣਿਆ ਉਹ ਆਪਣਾ ਹਾਸਾ ਨਹੀਂ ਰੋਕ ਸਕਿਆ। ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਸ਼ੇਅਰ ਕੀਤੀ ਗਈ ਵੀਡੀਓ ਨੂੰ 56 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਸੈਂਕੜੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਚੋਰ ਨੂੰ ਲੈ ਕੇ ਮਜ਼ਾਕ ਵੀ ਕੀਤੇ ਜਾ ਰਹੇ ਹਨ।