Wedding destroyer business:  ਕਦੇ ਮਜ਼ਾਕ ਵਜੋਂ ਸ਼ੁਰੂ ਸੀ ਕੰਮ ਹੁਣ ਵੱਡਾ ਕਾਰੋਬਾਰ ਬਣ ਗਿਆ ਹੈ। ਆਪਣੇ ਆਪ ਨੂੰ 'ਮੈਰਿਜ ਬ੍ਰੇਕਰ' ਐਲਾਨਣ ਵਾਲਾ ਸਪੇਨ ਦਾ ਇੱਕ ਵਿਅਕਤੀ ਇਨ੍ਹੀਂ ਦਿਨੀਂ ਦੁਨੀਆ ਭਰ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਖਾਸ ਗੱਲ ਇਹ ਹੈ ਕਿ ਉਹ ਇਹ ਕੰਮ ਆਪਣੀ ਮਰਜ਼ੀ ਨਾਲ ਨਹੀਂ ਸਗੋਂ ਲੋਕਾਂ ਦੀ ਮੰਗ 'ਤੇ ਕਰਦਾ ਹੈ।


ਵਿਆਹ ਤੋਂ ਪਹਿਲਾਂ ਜੇਕਰ ਕੋਈ ਹਿੰਮਤ ਹਾਰ ਜਾਂਦਾ ਹੈ ਅਤੇ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਤਾਂ ਉਹ ਇਸ ਵਿਅਕਤੀ ਨੂੰ ਬੁਲਾ ਕੇ ਉਸ ਨੂੰ ਮੋਟੇ ਪੈਸੇ ਦੇ ਦਿੰਦਾ ਹੈ, ਜਿਸ ਨਾਲ ਵਿਆਹ ਦੀ ਰਸਮ ਵਿਚ ਵਿਘਨ ਪੈਂਦਾ ਹੈ ਅਤੇ ਆਖਰਕਾਰ ਵਿਆਹ ਮੁਲਤਵੀ ਹੋ ਜਾਂਦਾ ਹੈ। ਇਹ ਆਦਮੀ 500 ਯੂਰੋ (ਕਰੀਬ 47,000 ਰੁਪਏ) ਵਿੱਚ ਵਿਆਹ ਨੂੰ ਰੋਕਣ ਦੀ ਗਾਰੰਟੀ ਦਿੰਦਾ ਹੈ। ਇਹ ਕੰਮ ਹੁਣ ਇੰਨਾ ਮਸ਼ਹੂਰ ਹੋ ਗਿਆ ਹੈ ਕਿ ਦਸੰਬਰ ਤੱਕ ਇਸ ਦੀ ਬੁਕਿੰਗ ਫੁਲ ਹੋ ਗਈ ਹੈ।



ਭਾਰਤ ਵਿੱਚ ਵਿਆਹਾਂ ਵਿੱਚ ਗੜਬੜੀ ਨੂੰ ਬਹੁਤ ਗੰਭੀਰ ਮਾਮਲਾ ਮੰਨਿਆ ਜਾਂਦਾ ਹੈ ਪਰ ਸਪੇਨ ਦੇ ਵਰਿਆ ਲਈ ਇਹ ਇੱਕ ਮੁਨਾਫੇ ਵਾਲਾ ਧੰਦਾ ਬਣ ਗਿਆ ਹੈ। ਹੁਣ ਇਹ ਇੱਕ ਟਰੈਂਡ ਹੈ, ਪਰ ਇਹ ਇੱਕ ਮਜ਼ਾਕ ਦੇ ਰੂਪ ਵਿੱਚ ਸ਼ੁਰੂ ਹੋਇਆ ਸੀ ਜਦੋਂ ਵਰਿਆ ਨੇ ਇੱਕ ਔਨਲਾਈਨ ਵਿਗਿਆਪਨ ਪੋਸਟ ਕੀਤਾ, ਜਿਸ ਵਿੱਚ ਲਿਖਿਆ ਸੀ, "ਜੇਕਰ ਤੁਸੀਂ ਵਿਆਹ ਨੂੰ ਲੈ ਕੇ ਦੁਚਿਤੀ ਚ ਹੋ ਅਤੇ ਨਾਂਹ ਨਹੀਂ ਕਹਿ ਪਾ ਰਹੇ ਹੋ, ਤਾਂ ਚਿੰਤਾ ਨਾ ਕਰੋ, ਮੈਂ ਤੁਹਾਡੇ ਵਿਆਹ ਵਿਚ ਵਿਘਨ ਪਾਵਾਂਗਾ" ਇਸ ਪ੍ਰੈਂਕ ਦਾ ਮੁੱਖ ਆਕਰਸ਼ਣ ਇਹ ਸੀ ਕਿ ਉਹ ਇਸ ਲਈ ਇਹ 500 ਯੂਰੋ (ਕਰੀਬ 47,000 ਰੁਪਏ) ਵਸੂਲ ਕਰੇਗਾ ਅਤੇ ਵਿਆਹ ਦੀਆਂ ਰਸਮਾਂ ਦੌਰਾਨ ਨਾਟਕੀ ਢੰਗ ਨਾਲ ਵਿਰੋਧ ਕਰੇਗਾ।



ਸ਼ੁਰੂ ਵਿੱਚ ਇਹ ਸਿਰਫ਼ ਇੱਕ ਮਜ਼ਾਕ ਸੀ, ਪਰ ਛੇਤੀ ਹੀ ਇਹ ਇੱਕ ਪ੍ਰਸਿੱਧ ਕਾਰੋਬਾਰ ਵਿੱਚ ਬਦਲ ਗਿਆ। ਜਾਣੇ-ਅਣਜਾਣੇ ਵਿਚ ਵਿਆਹਾਂ ਵਿਚ ਰੁਕਾਵਟਾਂ ਪੈਦਾ ਕਰਨ ਦਾ ਉਸਦਾ ਤਰੀਕਾ ਏਨਾ ਮਸ਼ਹੂਰ ਹੋ ਗਿਆ ਕਿ ਲੋਕ ਉਸ ਨਾਲ ਸੰਪਰਕ ਕਰਨ ਲੱਗ ਪਏ, ਤਾਂ ਜੋ ਉਹ ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਦੇ ਵਿਆਹਾਂ ਨੂੰ ਰੋਕ ਸਕੇ। ਵਰਿਆ ਨੇ ਨਿਊਜ਼ਫਲੈਸ਼ ਨੂੰ ਇੱਕ ਇੰਟਰਵਿਊ ਵਿੱਚ ਦੱਸਿਆ, “ਮੇਰੇ ਕੋਲ ਦਸੰਬਰ ਤੱਕ ਵਿਆਹ ਬੁੱਕ ਹਨ। ਇਸ ਵਧਦੀ ਮੰਗ ਤੋਂ ਉਹ ਖੁਦ ਵੀ ਹੈਰਾਨ ਹੈ।


ਵਿਆਹ ਨੂੰ ਰੋਕਣ ਦਾ ਤਰੀਕਾ
ਵਰਿਆ ਨੂੰ ਬੁਲਾਉਣ ਦਾ ਤਰੀਕਾ ਬਹੁਤ ਸਰਲ ਹੈ, ਪਰ ਇਸਦੀ ਕਾਰਵਾਈ ਓਨੀ ਹੀ ਨਾਟਕੀ ਅਤੇ ਹੈਰਾਨ ਕਰਨ ਵਾਲੀ ਹੈ। ਉਹ ਇੱਕ ਗੁਪਤ ਪ੍ਰੇਮੀ ਹੋਣ ਦੇ ਰੂਪ ਵਿਚ ਸਾਹਮਣੇ ਆਉਂਦਾ ਹੈ ਅਤੇ ਵਿਆਹ ਦੀ ਰਸਮ ਵਿੱਚ ਵਿਘਨ ਪਾਉਂਦਾ ਹੈ। ਜਿਹੜੇ ਲੋਕ ਆਪਣੇ ਵਿਆਹ ਵਿਚ ਥੋੜਾ ਹੋਰ ਡਰਾਮਾ ਚਾਹੁੰਦੇ ਹਨ, ਉਹ ਵਾਧੂ ਚਾਰਜ ਨਾਲ ਥੱਪੜ ਦਾ ਵਿਕਲਪ ਵੀ ਪੇਸ਼ ਕਰਦਾ ਹੈ, ਭਾਵ ਜੇਕਰ ਮਹਿਮਾਨ ਗੁੱਸੇ ਵਿੱਚ ਆ ਕੇ ਉਸਨੂੰ ਥੱਪੜ ਮਾਰਨਾ ਚਾਹੁੰਦੇ ਹਨ, ਤਾਂ ਉਹ ਅਜਿਹਾ ਕਰ ਸਕਦੇ ਹਨ। ਇਸ ਦੇ ਲਈ ਵਰਿਆ ਵੱਖਰੇ ਤੌਰ 'ਤੇ 50 ਯੂਰੋ (ਕਰੀਬ 4,700 ਰੁਪਏ) ਚਾਰਜ ਕਰਦਾ ਹੈ।