ਨਵੀਂ ਦਿੱਲੀ: ਬਾਪ ਬਾਪ ਹੁੰਦਾ ਹੈ, ਬੇਟਾ ਬੇਟਾ ਹੁੰਦਾ ਹੈ... ਇਹ ਕਹਾਵਤ ਤੁਸੀਂ ਕਈ ਵਾਰ ਸੁਣੀ ਹੋਵੇਗੀ। ਇੰਗਲੈਂਡ 'ਚ (England, United Kingdom) ਇਸ ਦੀ ਸੱਚਾਈ ਉਦੋਂ ਵੇਖਣ ਨੂੰ ਮਿਲੀ, ਜਦੋਂ ਇੱਕ ਮਾਡਲ ਦੀ ਸੋਸ਼ਲ ਸਾਈਟ 'ਤੇ ਪਿਤਾ ਦੀ ਐਂਟਰੀ ਹੋਈ ਤਾਂ ਉਸ ਦੀ ਕਮਾਈ ਕਈ ਗੁਣਾ ਵਧ ਗਈ। ਬਾਵਜੂਦ ਇਸ ਦੇ ਮਾਡਲ ਆਪਣੇ ਪਿਓ ਨੂੰ ਜਿੰਨੀ ਫੀਸ ਅਦਾ ਕਰਦਾ ਹੈ, ਉਸ ਕਰਕੇ ਫੈਨਜ਼ ਬਹੁਤ ਨਾਰਾਜ਼ ਹਨ।

OnlyFans ਫੇਮ ਮਾਡਲ ਜੈਕ ਹਰਬਰਟ (Jake Herbert) ਆਪਣੀਆਂ ਅਸ਼ਲੀਲ ਤਸਵੀਰਾਂ ਰਾਹੀਂ ਕਾਫੀ ਕਮਾਈ ਕਰਦੇ ਹਨ। ਉਨ੍ਹਾਂ ਦਾ ਮਨ ਹੁਣ ਆਪਣੀ ਕਮਾਈ ਵਧਾਉਣ ਦਾ ਸੀ ਪਰ ਕਿਵੇਂ, ਇਹ ਉਨ੍ਹਾਂ ਦੀ ਸਮਝ 'ਚ ਨਹੀਂ ਆ ਰਿਹਾ ਸੀ। ਅਚਾਨਕ ਉਨ੍ਹਾਂ ਨੇ ਆਪਣੇ ਪਿਓ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਨ ਬਾਰੇ ਸੋਚਿਆ ਤੇ ਬੱਸ, ਉਨ੍ਹਾਂ ਦੀ ਕਿਸਮਤ ਖੁੱਲ੍ਹ ਗਈ। ਡੇਲੀ ਸਟਾਰ ਦੀ ਰਿਪੋਰਟ (Daily Star reports) ਅਨੁਸਾਰ ਜੈਕ ਪਹਿਲਾਂ ਇਬੀਜ਼ਾ (Ibiza,Spain) 'ਚ ਨਿਊਡ ਬਟਲਰ ਵਜੋਂ ਕੰਮ ਕਰ ਚੁੱਕੇ ਹਨ।

ਤਸਵੀਰਾਂ ਨੇ ਮਚਾਇਆ ਹੰਗਾਮਾ, ਬਣਾਇਆ ਮਾਲਾਮਾਲ
ਇੱਕ ਅਜਿਹੀ ਸਾਈਟ, ਜਿੱਥੇ ਅਸ਼ਲੀਲਤਾ ਵੇਚਣਾ ਕੋਈ ਅਪਰਾਧ ਨਹੀਂ ਹੈ, ਜਿੱਥੇ ਤੁਹਾਨੂੰ ਨਿਊਡ ਤਸਵੀਰਾਂ ਦੇ ਬਦਲੇ ਲੱਖਾਂ-ਕਰੋੜਾਂ ਰੁਪਏ ਮਿਲਦੇ ਹਨ। ਇਸ ਦੇ ਨਾਲ ਹੀ ਫੈਨਜ਼ ਦੀ ਸੂਚੀ ਵੀ ਵੱਧਦੀ ਹੈ। ਅਜਿਹੀ ਹੀ ਇੱਕ ਸਾਈਟ OnlyFans ਪੇਜ਼ 'ਤੇ ਜੈਕ ਹਰਬਰਟ (Jake Herbert) ਦੇ ਲੱਖਾਂ ਫੈਨਜ਼ ਹਨ। ਇਨ੍ਹਾਂ ਰਾਹੀਂ ਉਹ ਹਰ ਮਹੀਨੇ ਲੱਖਾਂ ਰੁਪਏ ਕਮਾ ਲੈਂਦੇ ਹਨ।

ਆਪਣੀਆਂ ਟਾਪਲੈੱਸ ਤਸਵੀਰਾਂ ਪੋਸਟ ਕਰਕੇ ਜੈਕ ਆਪਣੇ ਫੈਨਜ਼ ਦਾ ਦਿਲ ਜਿੱਤ ਲੈਂਦੇ ਹਨ ਤੇ ਇਨ੍ਹਾਂ ਤਸਵੀਰਾਂ ਨੂੰ ਵੇਖਣ ਬਦਲੇ ਮੋਟੀ ਕਮਾਈ ਵੀ ਕਰਦੇ ਹਨ। ਜੈਕ ਹਰਬਰਟ ਇਸ ਪੇਜ਼ ਰਾਹੀਂ ਹਰ ਮਹੀਨੇ 7000 ਪੌਂਡ ਤੱਕ ਦੀ ਕਮਾਈ ਕਰਦੇ ਸਨ। ਹੁਣ ਇਹ ਕਮਾਈ 4 ਗੁਣਾ ਵੱਧ ਗਈ ਹੈ। ਕਾਰਨ ਹੈ ਜੈਕ ਦੇ ਪਿਓ। ਪਰ ਉਨ੍ਹਾਂ ਨੂੰ ਮਿਲਦੇ ਹਨ ਸਿਰਫ਼ 100 ਪੌਂਡ।

ਕਰੋੜਾਂ ਦੀ ਬਜਾਏ ਪਿਓ ਨੂੰ ਮਿਲੇ £100 ਮਿਲੇ
OnlyFans ਜ਼ਰੀਏ ਜੈਕ ਹਰਬਰਟ ਦੀ ਸਾਲਾਨਾ ਆਮਦਨ 3,60,000 ਪੌਂਡ ਮਤਲਬ ਭਾਰਤੀ ਕਰੰਸੀ 'ਚ 3 ਕਰੋੜ 64 ਲੱਖ ਤੋਂ ਵੱਧ ਤੱਕ ਪਹੁੰਚ ਗਈ ਹੈ। ਜੈਕ ਮੰਨਦੇ ਹਨ ਕਿ ਇਸ ਦਾ ਸਾਰਾ ਸਿਹਰਾ ਉਨ੍ਹਾਂ ਦੇ ਪਿਤਾ ਨੂੰ ਜਾਂਦਾ ਹੈ। ਇਸ ਦੇ ਬਾਵਜੂਦ ਜੈਕ ਆਪਣੇ ਪੇਜ਼ ਨਾਲ ਹੋਈ ਕਰੋੜਾਂ ਦੀ ਆਮਦਨ 'ਚੋਂ ਸਿਰਫ਼ 100 ਪੌਂਡ ਆਪਣੇ ਪਿਓ ਨੂੰ ਦਿੰਦੇ ਹਨ।

ਇਸ ਕਰਕੇ ਫੈਨਜ਼ ਨੇ ਉਨ੍ਹਾਂ ਦੀ ਕਾਫੀ ਆਲੋਚਨਾ ਕੀਤੀ। ਜੈਕ ਨੂੰ ਕੋਈ ਫਰਕ ਨਹੀਂ ਪੈਂਦਾ। ਉਸ ਨੂੰ ਕੁਝ ਵੀ ਕਰਕੇ ਆਪਣੀ ਪ੍ਰਸਿੱਧੀ ਤੇ ਆਮਦਨ ਵਧਾਉਣੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੈਕ ਨੇ ਉਹ ਪੇਜ਼ ਬਣਾਇਆ ਹੈ, ਜਿਸ 'ਤੇ ਪੈਸੇ ਦੀ ਵਰਖਾ ਹੋ ਰਹੀ ਹੈ। ਇਸ ਲਈ ਸਾਰੇ ਪੈਸੇ 'ਤੇ ਜੈਕ ਦਾ ਹੱਕ ਬਣਦਾ ਹੈ।