Viral Video: ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਦੋ ਤਰ੍ਹਾਂ ਦੇ ਕੰਮ ਬਹੁਤ ਮਸ਼ਹੂਰ ਹੋ ਗਏ ਹਨ, ਇੱਕ ਪ੍ਰੈਂਕ ਕਰਨਾ ਅਤੇ ਦੂਜਾ ਪੋਡਕਾਸਟ ਕਰਨਾ। ਜੇਕਰ ਤੁਸੀਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਇਹ ਜ਼ਰੂਰ ਦੇਖਿਆ ਹੋਵੇਗਾ। ਹਰ ਦੂਜਾ ਜਾਂ ਤੀਜਾ ਵੀਡੀਓ ਜਾਂ ਤਾਂ ਪ੍ਰੈਂਕ ਵੀਡੀਓ ਜਾਂ ਪੋਡਕਾਸਟ ਦਾ ਹਿੱਸਾ ਹੁੰਦਾ ਹੈ। ਇਨ੍ਹਾਂ ਦੋਵਾਂ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਵਿਅਕਤੀ ਦੂਜੇ ਵਿਅਕਤੀ ਨਾਲ ਮਜ਼ਾਕ ਕਰਨ ਦੀ ਹਿੰਮਤ ਦਿਖਾ ਰਿਹਾ ਹੈ। ਫਿਰ ਉਸ ਪ੍ਰੈਂਕ ਕਰਨ ਵਾਲੇ ਬੰਦੇ ਦਾ ਕੀ ਹਾਲ ਹੁੰਦਾ ਹੈ। ਜਿਸ ਨੂੰ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ।



ਅੱਜ ਕੱਲ੍ਹ ਲੋਕ ਸੋਸ਼ਲ ਮੀਡੀਆ 'ਤੇ ਵਿਯੂਜ਼ ਲਈ ਕੁਝ ਵੀ ਕਰਦੇ ਹਨ। ਸਭ ਤੋਂ ਆਸਾਨ ਕੰਮ ਕਿਸੇ ਨਾਲ ਪ੍ਰੈਂਕ ਕਰਨਾ ਹੈ। ਅਜਿਹਾ ਕੋਈ ਕੰਮ ਕਰੋ। ਜਿਸ ਨੂੰ ਦੇਖ ਕੇ ਲੋਕ ਥੋੜ੍ਹਾ ਹੈਰਾਨ ਹੋ ਜਾਣ। ਜੇਕਰ ਕਿਸੇ ਨੂੰ ਬੁਰਾ ਲਗ ਜਾਵੇ ਤਾਂ ਉਨ੍ਹਾਂ ਨੂੰ ਬਾਅਦ ਵਿੱਚ ਦੱਸੋ ਕਿ ਇਹ ਸਿਰਫ਼ ਇੱਕ ਮਜ਼ਾਕ ਸੀ। ਪਰ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਨੇ ਦੂਜੇ ਵਿਅਕਤੀ ਨਾਲ ਪ੍ਰੈਂਕ ਕਰਨ ਦੀ ਕੋਸ਼ਿਸ਼ ਕੀਤੀ। ਪਰ ਇਹ ਕੋਸ਼ਿਸ਼ ਉਸ ਲਈ ਬਹੁਤ ਮਹਿੰਗੀ ਸਾਬਤ ਹੋਈ। ਉਸ ਭਾਰੇ ਆਦਮੀ ਨੇ ਪ੍ਰੈਂਕ ਕਰਨ ਵਾਲੇ ਵਿਅਕਤੀ ਨੂੰ ਚੁੱਕਿਆ ਅਤੇ ਹੇਠਾਂ ਛੱਪੜ ਵਿੱਚ ਸੁੱਟ ਦਿੱਤਾ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖ ਕੇ ਲੋਕ ਕਾਫੀ ਮਜ਼ਾ ਲੈ ਰਹੇ ਹਨ।


ਇਹ ਵੀ ਪੜ੍ਹੋ: Viral News: ਧਰਤੀ 'ਤੇ ਮੌਜੂਦ 'ਇੱਕ ਹੋਰ ਦੁਨੀਆ', ਜਿੱਥੇ ਮਿਲਦੇ ਨੇ ਅਜੀਬੋ-ਗਰੀਬ ਜੀਵ, ਰਹੱਸਾਂ ਨਾਲ ਭਰੀ ਇਹ ਜਗ੍ਹਾ!


ਪ੍ਰੈਂਕ ਸ਼ਬਦ ਦਾ ਅਰਥ ਹੈ ਮਜ਼ਾਕ ਜਾਂ ਖੇਡ। ਕੁੱਲ ਮਿਲਾ ਕੇ ਕਿਸੇ ਨਾਲ ਗੰਭੀਰ ਮਜ਼ਾਕ ਕਰਨਾ ਜਾ ਪ੍ਰੈਂਕ ਕਰ ਦੇਣਾ ਹੈ। ਅੱਜਕੱਲ੍ਹ ਸੋਸ਼ਲ ਮੀਡੀਆ ਦੇ ਇਸ ਦੌਰ ਵਿੱਚ ਪ੍ਰੈਂਕ ਦਾ ਰੁਝਾਨ ਬਹੁਤ ਵਧ ਗਿਆ ਹੈ। ਜਦੋਂ ਕਿ ਪਹਿਲਾਂ ਲੋਕ ਇਹ ਕੰਮ ਮਨੋਰੰਜਨ ਲਈ ਕਰਦੇ ਸਨ, ਹੁਣ ਲੋਕ ਇਸ ਨੂੰ ਪੇਸ਼ੇਵਰ ਤੌਰ ' ਕਰ ਰਹੇ ਹਨ। ਜੋ ਸ਼ਾਇਦ ਸਹੀ ਨਹੀਂ ਹੈ। ਕਿਰਪਾ ਕਰਕੇ ਸਾਨੂੰ ਕਮੈਂਟ ਕਰਕੇ ਦੱਸੋ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ।


ਇਹ ਵੀ ਪੜ੍ਹੋ: Viral Video: ਇਹ ਵੀਡੀਓ ਦੇਖ ਕੇ ਤੁਹਾਡਾ ਦੋਸਤੀ ਤੋਂ ਉੱਠ ਜਾਵੇਗਾ ਵਿਸ਼ਵਾਸ, ਇੱਕ ਅਜਿਹਾ ਦੋਸਤ ਜੋਂ ਲੱਖਾਂ ਦੁਸ਼ਮਣਾਂ ਦੇ ਬਰਾਬਰ