Trending News : ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਖੁਦ ਨੂੰ ਖੂਬਸੂਰਤ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਇਸ ਲਈ ਉਹ ਆਪਣੇ ਆਪ 'ਤੇ ਕਾਫੀ ਪੈਸਾ ਖਰਚ ਕਰਦੇ ਹੈ ਪਰ ਇਕ ਔਰਤ ਕੁੱਤਿਆਂ ਦੀ ਇੰਨੀ ਸ਼ੌਕੀਨ ਹੈ ਕਿ ਕੁੱਤਿਆਂ ਪ੍ਰਤੀ ਉਸ ਦੇ ਜਨੂੰਨ ਦੀ ਕਹਾਣੀ ਸੁਣ ਕੇ ਤੁਸੀਂ ਦੰਗ ਰਹਿ ਜਾਓਗੇ।

ਦਰਅਸਲ ਇਕ ਔਰਤ ਨੇ ਆਪਣੇ ਪਾਲਤੂ ਕੁੱਤੇ ਲਈ ਕਰੋੜਾਂ ਰੁਪਏ ਦੀ ਕੀਮਤ ਦਾ ਹੀਰੇ ਦਾ ਹਾਰ ਬਣਵਾਇਆ ਹੈ। ਇੰਨਾ ਹੀ ਨਹੀਂ ਮਹਿਲਾ ਨੇ ਆਪਣੀ ਸੁਰੱਖਿਆ ਲਈ ਬਾਡੀਗਾਰਡ ਵੀ ਰੱਖਿਆ ਹੈ। 'ਦਿ ਸਨ' ਦੀ ਰਿਪੋਰਟ ਮੁਤਾਬਕ ਲੰਡਨ ਦੀ ਰਹਿਣ ਵਾਲੀ 37 ਸਾਲਾ ਮਹਿਲਾ ਜਵੈਲਰ ਨਥਾਲੀ ਨੈਪ ਨੇ ਆਪਣੇ ਕੁੱਤੇ ਲਈ ਹੀਰੇ ਦੀ ਚੇਨ ਵਰਗਾ ਕਾਲਰ ਬਣਾਇਆ ਹੈ।

ਜਿਸ ਦੀ ਕੀਮਤ 5 ਕਰੋੜ ਰੁਪਏ ਹੈ। ਅਸਲ 'ਚ ਕੁੱਤੇ ਨੂੰ ਇਕ ਡਾਗ ਸ਼ੋਅ 'ਚ ਹਿੱਸਾ ਲੈਣਾ ਸੀ, ਜਿਸ ਕਾਰਨ ਔਰਤ ਨੇ ਕੁੱਤੇ ਨੂੰ ਖੂਬਸੂਰਤ ਬਣਾਉਣ ਲਈ ਅਜਿਹਾ ਕੀਤਾ। ਡਾਗ ਸ਼ੋਅ 'ਚ ਜਦੋਂ ਕੁੱਤੇ ਨੇ ਹਿੱਸਾ ਲਿਆ ਤਾਂ ਲੋਕ ਹੈਰਾਨ ਰਹਿ ਗਏ। ਤੁਹਾਨੂੰ ਦੱਸ ਦੇਈਏ ਕਿ ਇਹ ਚੇਨ 15 ਕੈਰੇਟ ਦੀ ਹੈ।ਨਥਾਲੀ ਦਾ ਕਹਿਣਾ ਹੈ ਕਿ ਉਹ ਚਾਹੁੰਦੀ ਹੈ ਕਿ ਉਸਦਾ ਕੁੱਤਾ ਵੀ ਮਾਲਕ ਵਾਂਗ ਸਭ ਤੋਂ ਖੂਬਸੂਰਤ ਦਿਖੇ।

ਉਸ ਨੇ ਆਪਣੇ ਕੁੱਤੇ ਦੀ ਸੁਰੱਖਿਆ ਲਈ ਬਾਡੀਗਾਰਡ ਵੀ ਰੱਖੇ ਹੋਏ ਹਨ। ਇਸ ਦੇ ਨਾਲ ਹੀ ਉਸ ਦਾ ਕਹਿਣਾ ਹੈ ਕਿ ਉਸ ਨੂੰ ਉਸ ਚੇਨ ਨੂੰ ਗੁਆਉਣ ਦੀ ਕੋਈ ਚਿੰਤਾ ਨਹੀਂ ਹੈ ਕਿਉਂਕਿ ਉਸ ਨੇ ਇਸ ਲਈ ਸੁਰੱਖਿਆ ਰੱਖੀ ਹੋਈ ਹੈ। ਇਹ ਵੀ ਕਿਹਾ ਕਿ ਉਹ ਆਪਣੇ ਕੁੱਤੇ ਨੂੰ ਇੰਨਾ ਪਿਆਰ ਕਰਦੀ ਹੈ ਕਿ ਉਸ ਲਈ ਚੇਨ ਦੀ ਕੀਮਤ ਦੀ ਕੋਈ ਕੀਮਤ ਨਹੀਂ ਹੈ। ਦੱਸ ਦੇਈਏ ਕਿ ਉਸਦਾ ਕੁੱਤਾ ਪੋਮੇਰੇਨੀਅਨ ਨਸਲ ਦਾ ਹੈ, ਜਿਸ ਦੀ ਉਮਰ ਸਿਰਫ 4 ਸਾਲ ਹੈ।