Poisonous Tree: ਜੰਗਲੀ ਪੌਦੇ ਜਿਥੇ ਕਈ ਦਵਾਈਆਂ ਵਿਚ ਵਰਤੇ ਜਾਂਦੇ ਹਨ, ਉਥੇ ਇਨ੍ਹਾਂ ਦੇ ਜ਼ਹਿਰੀਲੇ ਹੋਣ ਬਾਰੇ ਵੀ ਅਸੀਂ ਅਕਸਰ ਸੁਣਦੇ ਹਾਂ। ਕੁਝ ਪੌਦੇ ਅਜਿਹੇ ਵੀ ਹਨ, ਜੋ ਆਪਣੇ ਆਪ ਵਿਚ ਜ਼ਹਿਰ ਛੁਪਾਈ ਬੈਠੇ ਹੁੰਦੇ ਹਨ। ਅਜਿਹਾ ਹੀ ਇਕ ਪੌਦਾ ਜਿਮਪਾਈ-ਜਿਮਪੀ ਹੈ, ਜੋ ਬੇਹੱਦ ਜਹਿਰੀਲਾ ਹੁੰਦਾ ਹੈ। ਨਾਮ ਤੋਂ ਹੀ ਪਤਾ ਲੱਗਦਾ ਇਹ ਪੌਦਾ ਤੁਹਾਨੂੰ ਹਫ਼ਤਿਆਂ ਤੱਕ ਦਰਦ ਦੇ ਸਕਦਾ ਹੈ।
ਇਹ ਪੌਦਾ ਦੇਖਣ ਵਿਚ ਬੜਾ ਹੀ ਮਲੂਕ ਤੇ ਖਿੱਚ ਵਾਲਾ ਲੱਗਦਾ ਹੈ। ਹਰਾ ਰੰਗ ਤੇ ਦਿਲ ਦੇ ਆਕਾਰ ਦੀਆਂ ਪੱਤੀਆਂ, ਪਰ ਪੱਤੀਆਂ ਉੱਤੇ ਲੱਗੇ ਕੰਡੇ ਤੇ ਝਾੜੀਆਂ ਵਿਚ ਜ਼ਹਿਰ, ਜੇ ਇਕ ਵਾਰ ਇਨਸਾਨ ਨੂੰ ਚਿੰਬੜ ਜਾਣ ਦਾ ਬਿਜਲੀ ਦੇ ਝਟਕੇ ਵਾਂਗ ਦਰਦ ਦਿੰਦੇ ਹਨ।
ਵਿਗਿਆਨਕ ਨਾਮ ਤੇ ਜ਼ਹਿਰ ਦਾ ਕਾਰਨਇਹ ਪੌਦੇ ਦਾ ਨਾਮ ਡੈਂਡਰੋਸੀਨਾਇਡ ਮੋਰੋਇਡਸ (Dendrocnide moroides) ਹੈ। ਇਹ ਇਕ ਗ੍ਰੀਕ ਸ਼ਬਦ ਹੈ, ਜਿਸ ਦਾ ਅਰਥ ਪੇੜ ਤੋਂ ਹੈ ਅਤੇ ਨਾਇਡ ਬਣਿਆ ਹੈ ਨਿਡੇ ਤੋਂ, ਜਿਸ ਦਾ ਅਰਥ ਹੈ, ਚੁੱਭਣ ਵਾਲੀ ਸੂਈ। ਅਸਲ ਵਿਚ ਇਸ ਪੌਦੇ ਦੇ ਪੱਤਿਆਂ ਉੱਤੇ ਬਾਰੀਕ ਰੇਸ਼ੇ ਲੱਗੇ ਹੁੰਦੇ ਹਨ, ਜੋ ਸੂਈ ਵਾਂਗ ਇਨਸਾਨੀ ਚਮੜੀ ਵਿਚ ਘੁਸ ਜਾਂਦੇ ਹਨ ਤੇ ਦਰਦ ਦਿੰਦੇ ਹਨ।
ਇਸ ਬਾਰੇ ਅਧਿਐਨ ਕਰਨ ਵਾਲੀ ਇਕ ਬਨਸਪਤੀ ਵਿਗਿਆਨੀ ਮਰੀਨਾ ਹਰਲੇ ਨੇ ਇਸ ਪੌਦੇ ਬਾਰੇ ਜਾਣਕਾਰੀ ਦਿੱਤੀ ਹੈ। ਉਹ ਦੱਸਦੀ ਹੈ ਕਿ ਪਾਰਟੀਕਲ ਮਾਸਕ ਅਤੇ ਵੈਲਡਿੰਗ ਦਸਤਾਨੇ ਪਹਿਨ ਕੇ ਹੀ ਇਸ ਪੌਦੇ ਨੇੜੇ ਜਾਇਆ ਜਾ ਸਕਦਾ ਹੈ। ਪਰ ਇਸ ਦੇ ਬਾਵਜੂਦ ਅਧਿਐਨ ਦੌਰਾਨ ਉਸ ਨੂੰ ਕਈ ਵਾਰ ਪੌਦੇ ਦਾ ਡੰਗ ਲੱਗਿਆ ਹੈ। ਇਸ ਡੰਗ ਨੂੰ ਮਰੀਨਾ ਨੇ ਗਰਮ ਐਸਿਡ ਨਾਲ ਜਲਾਉਣ ਤੇ ਨਾਲੋ ਨਾਲ ਬਿਜਲੀ ਦਾ ਝਟਕਾ ਲੱਗਣ ਦੇ ਬਰਾਬਰ ਕਿਹਾ ਹੈ। ਇਕ ਵਾਰ ਤਾਂ ਮਰੀਨਾ ਨੂੰ ਹਸਪਤਾਲ ਦਾਖਲ ਕਰਵਾਉਣ ਦੀ ਨੌਬਤ ਵੀ ਆ ਗਈ ਸੀ।
ਪੌਦੇ ਦਾ ਡੰਗਅਸੀਂ ਸੱਪ ਦਾ ਡੰਗ ਤਾਂ ਸੁਣਿਆ ਹੈ ਪਰ ਪੌਦੇ ਵੀ ਡੰਗ ਲੈਂਦੇ ਹਨ ਇਹ ਗੱਲ ਜਰਾ ਨਵੀਂ ਹੈ। ਅਸਲ ਵਿੱਚ ਇਹ ਪੌਦਾ ਅਨੇਕ ਨੁਕੀਲੇ ਵਾਲਾਂ ਨਾਲ ਢਕਿਆ ਹੁੰਦਾ ਹੈ। ਇਹ ਵਾਲ ਚਮੜੀ ਵਿਚ ਖੁਸ ਜਾਂਦੇ ਹਨ ਤੇ ਸਿਰੇ ਤੋਂ ਟੁੱਟ ਜਾਂਦੇ ਹਨ। ਇਉਂ ਇਹ ਮਧੂਮੱਖੀ ਦੇ ਡੰਗ ਵਾਂਗ ਚਮੜੀ ਵਿਚ ਰਹਿ ਜਾਂਦੇ ਹਨ ਪਰ ਐਨੇ ਬਾਰੀਕ ਹੁੰਦੇ ਹਨ ਕਿ ਹੱਥ ਨਾਲ ਕੱਢੇ ਨਹੀਂ ਜਾਂਦੇ। ਜਦ ਡੰਗ ਵਾਲੀ ਥਾਂ ਤੇ ਕੋਈ ਚੀਜ਼ ਲਗਦੀ ਹੈ ਤਾਂ ਤੇਜ਼ ਦਰਦ ਹੁੰਦਾ ਹੈ।
ਸਾਹ ਨਲੀ ਉਤੇ ਅਟੈਕਇਸ ਪੌਦੇ ਤੋਂ ਇਕ ਵੱਡਾ ਖਤਰਾ ਇਹ ਵੀ ਹੈ ਕਿ ਤੁਹਾਡੀ ਸਾਹ ਨਲੀ ਨੂੰ ਅਟੈਕ ਕਰ ਸਕਦਾ ਹੈ। ਬਿੱਲੀ ਦੇ ਵਾਲਾਂ ਵਾਂਗ ਇਸ ਦੇ ਵਾਲਾਂ ਜਿਹੇ ਰੇਸ਼ੇ ਪੌਦੇ ਨੇੜੇ ਡਿੱਗਦੇ ਰਹਿੰਦੇ ਹਨ। ਅਣਜਾਣ ਵਿਅਕਤੀ ਇਹਨਾਂ ਰੇਸ਼ਿਆਂ ਨੂੰ ਸਾਹ ਰਾਹੀਂ ਅੰਦਰ ਲੰਘਾ ਸਕਦਾ ਹੈ। ਇਸ ਤਰ੍ਹਾਂ ਇਹ ਸਾਹ ਨਲੀ ਦਾ ਬੁਰਾ ਹਾਲ ਕਰ ਦਿੰਦੇ ਹਨ।