This unique village of India is divided into two countries: ਭਾਵੇਂ ਅੱਜ ਦੇਸ਼ 'ਚ ਸ਼ਹਿਰੀਕਰਨ ਨੂੰ ਹੁੰਗਾਰਾ ਦਿੱਤਾ ਜਾ ਰਿਹਾ ਹੈ ਪਰ ਅੱਜ ਵੀ ਦੇਸ਼ ਦੀ ਜ਼ਿਆਦਾਤਰ ਆਬਾਦੀ ਪਿੰਡਾਂ 'ਚ ਰਹਿੰਦੀ ਹੈ। ਇਕ ਰਿਪੋਰਟ ਮੁਤਾਬਕ ਭਾਰਤ 'ਚ 6 ਲੱਖ ਤੋਂ ਜ਼ਿਆਦਾ ਪਿੰਡ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਦੇਸ਼ 'ਚ ਇਕ ਅਜਿਹਾ ਪਿੰਡ ਵੀ ਹੈ ਜੋ 2 ਦੇਸ਼ਾਂ 'ਚ ਵੰਡਿਆ ਹੋਇਆ ਹੈ। ਇਸ ਪਿੰਡ ਨਾਲ ਜੁੜੀਆਂ ਅਜਿਹੀਆਂ ਕਈ ਦਿਲਚਸਪ ਗੱਲਾਂ ਹਨ, ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਆਓ ਜਾਣਦੇ ਹਾਂ ਇਸ ਪਿੰਡ ਬਾਰੇ...


ਇਸ ਪਿੰਡ ਦਾ ਨਾਂਅ ਲੋਂਗਵਾ ਹੈ, ਜੋ ਕਿ ਨਾਗਾਲੈਂਡ 'ਚ ਮੌਜੂਦ ਹੈ। ਪਰ ਇਸ ਪਿੰਡ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਦਾ ਇੱਕ ਹਿੱਸਾ ਭਾਰਤ 'ਚ ਹੈ ਅਤੇ ਦੂਜਾ ਹਿੱਸਾ ਮਿਆਂਮਾਰ 'ਚ ਪੈਂਦਾ ਹੈ। ਇਸੇ ਕਰਕੇ ਪਿੰਡ ਦੇ ਲੋਕਾਂ ਨੂੰ ਦੋਵਾਂ ਮੁਲਕਾਂ ਦੀ ਨਾਗਰਿਕਤਾ ਮਿਲ ਗਈ ਹੈ। ਉਹ ਬਗੈਰ ਕਿਸੇ ਪਾਬੰਦੀ ਮਿਆਂਮਾਰ 'ਚ ਵੀ ਘੁੰਮ-ਫਿਰ ਸਕਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਪਿੰਡ ਦੇ ਮੁਖੀ ਦੇ ਘਰ ਦੇ ਵਿਚਕਾਰੋਂ ਅੰਤਰਰਾਸ਼ਟਰੀ ਸਰਹੱਦ ਲੰਘਦੀ ਹੈ। ਅਜਿਹੇ 'ਚ ਕਿਹਾ ਜਾਂਦਾ ਹੈ ਕਿ ਜੇਕਰ ਉਹ ਖਾਂਦੇ ਕਿਸੇ ਹੋਰ ਦੇਸ਼ 'ਚ ਹਨ ਅਤੇ ਸੌਂਦੇ ਕਿਸੇ ਹੋਰ ਦੇਸ਼ 'ਚ ਹਨ।


ਇਸ ਪਿੰਡ ਦੇ ਮੁਖੀ ਨੂੰ ‘ਅੰਗ’ ਕਿਹਾ ਜਾਂਦਾ ਹੈ। ਅਸਲ 'ਚ ਉਹ ਇੱਥੇ ਖ਼ਾਨਦਾਨੀ ਸ਼ਾਸਕ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸਿਰਫ਼ ਇੱਕ ਪਿੰਡ ਨਹੀਂ ਸਗੋਂ ਭਾਰਤ ਅਤੇ ਮਿਆਂਮਾਰ 'ਚ ਸਥਿੱਤ ਕਰੀਬ 70 ਪਿੰਡਾਂ 'ਚ ਉਨ੍ਹਾਂ ਦਾ ਰਾਜ ਚੱਲਦਾ ਹੈ। ਕਿਹਾ ਜਾਂਦਾ ਹੈ ਕਿ ਪਿੰਡ ਦੇ ਮੁਖੀ ਦੀਆਂ ਇੱਕ-ਦੋ ਨਹੀਂ ਸਗੋਂ ਕੁੱਲ 60 ਪਤਨੀਆਂ ਹਨ। ਮਤਲਬ ਉਨ੍ਹਾਂ ਨੇ 60 ਵਿਆਹ ਕੀਤੇ ਹਨ। ਇਸ ਪਿੰਡ 'ਚ ਰਹਿਣ ਵਾਲੇ ਲੋਕ ਕੋਨਯਾਕ ਕਬੀਲੇ ਤੋਂ ਆਉਂਦੇ ਹਨ, ਜਿਨ੍ਹਾਂ ਨੂੰ ਪਹਿਲਾਂ ਹੈੱਡਹੰਟਰ ਕਬੀਲੇ ਵਜੋਂ ਵੀ ਜਾਣਿਆ ਜਾਂਦਾ ਸੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।