ਚਾਹ ਦੇ ਸ਼ੌਕੀਨ ਲੋਕਾਂ ਦੀ ਕੋਈ ਕਮੀ ਨਹੀਂ ਹੈ। ਚਾਹ ਦੁਨੀਆ ਭਰ ਵਿੱਚ ਸਭ ਤੋਂ ਵੱਧ ਖਪਤ ਹੋਣ ਵਾਲੀ ਪੀਣ ਵਾਲੀ ਚੀਜ਼ ਹੈ। ਭਾਰਤ ਵਿੱਚ ਵੀ ਚਾਹ ਸਭ ਤੋਂ ਵੱਧ ਪੀਤੀ ਜਾਂਦੀ ਹੈ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਕੋਈ ਵਿਅਕਤੀ ਸਾਰੀ ਉਮਰ ਸਿਰਫ ਚਾਹ ਪੀ ਕੇ ਹੀ ਜਿਉਂਦਾ ਰਹਿ ਸਕਦਾ ਹੈ? ਜੀ ਹਾਂ, ਅੱਜ ਅਸੀਂ ਤੁਹਾਨੂੰ ਇਕ ਅਜਿਹੀ ਔਰਤ ਬਾਰੇ ਦੱਸਣ ਜਾ ਰਹੇ ਹਾਂ, ਜੋ ਸਿਰਫ ਚਾਹ ਪੀ ਕੇ ਜ਼ਿੰਦਾ ਹੈ।
ਚਾਹ ਵਾਲੀ ਚਾਚੀ
ਤੁਹਾਨੂੰ ਹਰ ਜਗ੍ਹਾ ਚਾਹ ਪ੍ਰੇਮੀ ਮਿਲ ਜਾਣਗੇ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਨਸਾਨ ਸਾਰੀ ਉਮਰ ਚਾਹ ਪੀ ਕੇ ਹੀ ਜ਼ਿੰਦਾ ਰਹਿ ਸਕਦਾ ਹੈ? ਦੱਸ ਦਈਏ ਕਿ ਛੱਤੀਸਗੜ੍ਹ ਵਿਚ ਇਕ ਔਰਤ ਪਿਛਲੇ 38 ਸਾਲਾਂ ਤੋਂ ਸਿਰਫ਼ ਚਾਹ ਪੀ ਕੇ ਜ਼ਿੰਦਾ ਹੈ। ਇੰਨਾ ਹੀ ਨਹੀਂ, ਚਾਹ ਪੀਣ ਤੋਂ ਬਾਅਦ ਉਹ ਪੂਰੀ ਤਰ੍ਹਾਂ ਸਿਹਤਮੰਦ ਹੈ। ਪਿੰਡ ਦੇ ਲੋਕ ਉਸ ਨੂੰ 'ਚਾਏ ਵਾਲੀ ਚਾਚੀ' ਵੀ ਕਹਿੰਦੇ ਹਨ।
ਜਾਣਕਾਰੀ ਮੁਤਾਬਕ ਛੱਤੀਸਗੜ੍ਹ ਦੇ ਕੋਰਿਆ ਜ਼ਿਲੇ ਦੇ ਬਰਦੀਆ ਪਿੰਡ ਦੀ 49 ਸਾਲਾ ਪਿੱਲੀ ਦੇਵੀ ਨੇ ਛੇਵੀਂ ਜਮਾਤ 'ਚ 11 ਸਾਲ ਦੀ ਉਮਰ 'ਚ ਖਾਣਾ-ਪਾਣੀ ਛੱਡ ਦਿੱਤਾ ਸੀ। ਭਾਵ ਔਰਤ ਨੇ 11 ਸਾਲ ਦੀ ਉਮਰ ਵਿੱਚ ਖਾਣਾ-ਪੀਣਾ ਬਿਲਕੁਲ ਬੰਦ ਕਰ ਦਿੱਤਾ ਸੀ। ਦੱਸ ਦਈਏ ਕਿ ਔਰਤ ਰੋਜ਼ਾਨਾ ਸੂਰਜ ਡੁੱਬਣ ਤੋਂ ਬਾਅਦ ਕਾਲੀ ਚਾਹ ਪੀਂਦੀ ਹੈ। ਹਾਲਾਂਕਿ ਸ਼ੁਰੂ ਵਿੱਚ ਉਹ ਦੁੱਧ ਵਾਲੀ ਚਾਹ ਦੇ ਨਾਲ ਬਿਸਕੁਟ ਅਤੇ ਬਰੈੱਡ ਖਾਂਦੀ ਸੀ, ਫਿਰ ਉਸ ਨੇ ਸੂਰਜ ਡੁੱਬਣ ਤੋਂ ਬਾਅਦ ਦਿਨ ਵਿੱਚ ਇੱਕ ਵਾਰ ਕਾਲੀ ਚਾਹ ਹੀ ਪੀਣੀ ਸ਼ੁਰੂ ਕਰ ਦਿੱਤੀ। ਜਦੋਂ ਪਰਿਵਾਰ ਨੇ ਡਾਕਟਰਾਂ ਨਾਲ ਸੰਪਰਕ ਕੀਤਾ ਤਾਂ ਡਾਕਟਰਾਂ ਨੇ ਦੱਸਿਆ ਕਿ ਉਹ ਤੰਦਰੁਸਤ ਹੈ ਅਤੇ ਕਿਸੇ ਵੀ ਬਿਮਾਰੀ ਤੋਂ ਪੀੜਤ ਨਹੀਂ ਹੈ।
ਕੀ ਚਾਹ ਪੀ ਕੇ ਕੋਈ ਜਿਉਂਦਾ ਰਹਿ ਸਕਦਾ ਹੈ?
ਹੁਣ ਸਵਾਲ ਇਹ ਹੈ ਕਿ ਕੀ ਕੋਈ ਵਿਅਕਤੀ ਸਿਰਫ਼ ਚਾਹ ਪੀ ਕੇ ਜਿਉਂਦਾ ਰਹਿ ਸਕਦਾ ਹੈ? ਕੋਰੀਆ ਜ਼ਿਲ੍ਹਾ ਹਸਪਤਾਲ ਦੇ ਡਾ. ਗੁਪਤਾ ਨੇ ਕੁਝ ਸਾਲ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਬਾਰੇ ਕਿਹਾ ਸੀ ਕਿ ਇਨਸਾਨਾਂ ਲਈ ਇਕੱਲੀ ਚਾਹ 'ਤੇ ਜ਼ਿੰਦਾ ਰਹਿਣਾ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਜੇਕਰ ਵਿਗਿਆਨਕ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਕੋਈ ਵੀ ਵਿਅਕਤੀ ਸਿਰਫ਼ ਚਾਹ 'ਤੇ 33 ਸਾਲ ਤੱਕ ਜ਼ਿੰਦਾ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਲੋਕ ਨਵਰਾਤਰੀ ਦੌਰਾਨ 9 ਦਿਨ ਵਰਤ ਰੱਖਦੇ ਹਨ ਤਾਂ ਉਹ ਵੱਖਰੀ ਗੱਲ ਹੈ। ਕਿਉਂਕਿ ਇਹ ਕੁਝ ਦਿਨਾਂ ਦੀ ਗੱਲ ਹੈ। ਪਰ 33 ਸਾਲ ਬਹੁਤ ਲੰਬਾ ਸਮਾਂ ਹੁੰਦਾ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।