Viral Video: ਕੁਦਰਤ ਅਜੂਬਿਆਂ ਨਾਲ ਭਰੀ ਹੋਈ ਹੈ, ਜਿਸ ਵਿੱਚ ਕਈ ਅਜਿਹੇ ਅਦਭੁਤ ਜੀਵ ਹਨ, ਜਿਨ੍ਹਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਹੁਣ ਅਜਿਹੇ ਹੀ ਇੱਕ ਜਾਨਵਰ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਤਿੰਨ ਸਿਰਾਂ ਵਾਲਾ ਸੱਪ ਨਦੀ ਵਿੱਚ ਤੈਰਦਾ ਨਜ਼ਰ ਆ ਰਿਹਾ ਹੈ। ਇਸ ਰਹੱਸਮਈ ਜੀਵ ਨੂੰ ਮੌਕੇ 'ਤੇ ਮੌਜੂਦ ਲੋਕਾਂ ਨੇ ਕੈਮਰੇ 'ਚ ਕੈਦ ਕਰ ਲਿਆ ਹੈ। ਇਹ ਵੀਡੀਓ ਹੈਰਾਨ ਕਰਨ ਵਾਲੀ ਹੈ। ਇਸ ਸੱਪ ਨੂੰ ਦੱਖਣੀ ਅਫਰੀਕਾ ਦੀ ਮੂਈ ਨਦੀ 'ਚ ਦੇਖਿਆ ਗਿਆ ਹੈ।
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X 'ਤੇ @FutureBite ਨਾਮ ਦੇ ਇੱਕ ਉਪਭੋਗਤਾ ਦੁਆਰਾ ਪੋਸਟ ਕੀਤਾ ਗਿਆ ਹੈ, ਜਿਸਦਾ ਕੈਪਸ਼ਨ ਹੈ ਕਿ ‘ਮੂਈ ਨਦੀ ਵਿੱਚ ਤਿੰਨ ਸਿਰਾਂ ਵਾਲਾ ਸੱਪ ਦੇਖਿਆ ਗਿਆ!’ ਇਹ ਵੀਡੀਓ 10 ਜਨਵਰੀ ਨੂੰ ਪੋਸਟ ਕੀਤਾ ਗਿਆ ਸੀ। ਇਸ ਵੀਡੀਓ ਨੂੰ ਸ਼ੇਅਰ ਕੀਤੇ ਜਾਣ ਤੋਂ ਬਾਅਦ ਹੁਣ ਤੱਕ ਦੋ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਵੀਡੀਓ 'ਤੇ ਵੱਡੀ ਗਿਣਤੀ 'ਚ ਲੋਕਾਂ ਨੇ ਕੁਮੈਂਟ ਵੀ ਕੀਤੇ ਹਨ।
ਮੂਈ ਨਦੀ ਦੱਖਣੀ ਅਫ਼ਰੀਕਾ ਦੇ ਕਵਾਜ਼ੁਲੂ-ਨਟਲ ਪ੍ਰਾਂਤ ਵਿੱਚ ਹੈ, ਡ੍ਰੈਕੇਨਸਬਰਗ ਪਹਾੜਾਂ ਵਿੱਚ ਮਕੋਮਾਜ਼ੀ ਨੇਚਰ ਰਿਜ਼ਰਵ ਵਿੱਚ ਸ਼ੁਰੂ ਹੁੰਦੀ ਹੈ, ਅਤੇ ਮੁਡਾਨੇ ਦੇ ਨੇੜੇ ਤੁਗੇਲਾ ਨਦੀ ਵਿੱਚ ਸ਼ਾਮਿਲ ਹੁੰਦੀ ਹੈ। ਨਦੀ ਦੇ ਨੇੜੇ ਸਥਿਤ ਖੇਤਰ ਨੂੰ ਮੂਈ ਰਿਵਰ ਟਾਊਨ ਵਜੋਂ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ: Viral Video: ਦੋਨੋਂ ਲੱਤਾਂ ਸਿਰ ਦੇ ਪਿੱਛੇ ਰੱਖ ਕੇ ਹਾਈਵੇ 'ਤੇ ਦੌੜਾਈ ਸਕੂਟੀ, ਵੀਡੀਓ ਦੇਖ ਰਹਿ ਜਾਓਗੇ ਹੈਰਾਨ
ਨਦੀ ਵਿੱਚ ਕਿਸ਼ਤੀ ਰਾਹੀਂ ਜਾ ਰਹੇ ਕੁਝ ਲੋਕਾਂ ਨੂੰ ਇੱਕ ਰਹੱਸਮਈ ਜਾਨਵਰ ਦਿਖਾਈ ਦਿੰਦਾ ਹੈ। ਇਹ ਤਿੰਨ ਸਿਰਾਂ ਵਾਲਾ ਸੱਪ ਸੀ, ਜਿਸ ਨੂੰ ਉਨ੍ਹਾਂ ਨੇ ਨਦੀ ਵਿੱਚ ਤੈਰਦਿਆਂ ਦੇਖਿਆ। ਜਿਵੇਂ ਹੀ ਲੋਕ ਉਸ ਸੱਪ ਦੇ ਨੇੜੇ ਆਉਂਦੇ ਹਨ, ਉਹ ਤੇਜ਼ੀ ਨਾਲ ਪਾਣੀ ਦੇ ਅੰਦਰ ਚਲਾ ਜਾਂਦਾ ਹੈ। ਲੋਕ ਇਸ ਦੁਰਲੱਭ ਸੱਪ ਨੂੰ ਦੇਖ ਕੇ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਇਸ ਦੀ ਵੀਡੀਓ ਬਣਾਉਣੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: Viral Video: ਗੱਡੀ ਚਲਾਉਂਦੇ ਸਮੇਂ ਸੜਕ 'ਤੇ ਨਹੀਂ ਦਿੱਤਾ ਧਿਆਨ, ਛੋਟੀ ਜਿਹੀ ਗਲਤੀ ਕਾਰਨ ਹੋਇਆ ਵੱਡਾ ਹਾਦਸਾ, ਦੇਖੋ ਵਾਇਰਲ ਵੀਡੀਓ